jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਹਰਸ਼ਰਨ ਸਿੰਘ ਬੱਲੀ ਕਾਂਗਰਸ 'ਚ ਸ਼ਾਮਿਲ

www.sabblok.blogspot.com
ਨਵੀਂ ਦਿੱਲੀ, 13 ਨਵੰਬਰ (ਜਗਤਾਰ ਸਿੰਘ)-1993 ਦੌਰਾਨ ਦਿੱਲੀ ਦੀ ਭਾਜਪਾ ਸਰਕਾਰ 'ਚ ਉਦਯੋਗ ਮੰਤਰੀ ਤੇ ਹਰੀ ਨਗਰ ਹਲਕੇ ਤੋਂ ਪਿਛਲੇ 20 ਵਰ੍ਹਿਆਂ ਤੋਂ ਭਾਜਪਾ ਦੇ ਵਿਧਾਇਕ ਹਰਸ਼ਰਨ ਸਿੰਘ ਬੱਲੀ ਭਾਜਪਾ ਨੂੰ ਛੱਡ ਕੇ ਅੱਜ ਕਾਂਗਰਸ ਵਿਚ ਸ਼ਾਮਿਲ ਹੋ ਗਏ। ਸ: ਬੱਲੀ, ਭਾਜਪਾ ਤੋਂ ਇਸ ਕਾਰਨ ਨਰਾਜ਼ ਸਨ ਕਿ ਅਕਾਲੀ ਦਲ ਬਾਦਲ ਦੇ ਦਬਾਅ ਕਾਰਨ ਭਾਜਪਾ ਨੇ ਉਨ੍ਹਾਂ ਨੂੰ ਚੋਣ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਕੁਝ ਦਿਨਾਂ ਤੋਂ ਹੀ ਉਨ੍ਹਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਕਿਆਸ -ਅਰਾਈਆਂ ਲਗਾਈਆਂ ਜਾ ਰਹੀਆਂ ਸਨ, ਜਿਸ ਨੂੰ ਸੱਚ ਸਾਬਿਤ ਕਰਦਿਆਂ ਸ੍ਰੀ ਬੱਲੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਅਕਾਲੀ ਦਲ ਦਿੱਲੀ-ਯੂ.ਕੇ. ਦੇ ਪ੍ਰਧਾਨ ਜਸਜੀਤ ਸਿੰਘ ਤੇ ਹੋਰ ਆਗੂਆਂ ਸਮੇਤ ਅੱਜ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਦੇ ਨਿਵਾਸ ਵਿਖੇ ਪੁੱਜੇ ਅਤੇ ਕਾਂਗਰਸ 'ਚ ਜਾਣ ਦਾ ਫੈਸਲਾ ਕੀਤਾ। ਇਸ ਮੌਕੇ ਸ: ਬੱਲੀ ਨੇ ਕਿਹਾ ਕਿ ਪਿਛਲੇ ਸਾਲਾਂ 'ਚ ਉਹ ਯੂਥ ਕਾਂਗਰਸ ਦੇ ਅਹੁਦੇਦਾਰ ਸਨ ਤੇ ਉਨ੍ਹਾਂ ਦੇ ਪਿਤਾ ਵੀ ਕਾਂਗਰਸ ਦੇ ਸੰਜੀਦਾ ਕਾਰਕੁੰਨ ਸਨ। ਇਸ ਲਈ ਕਾਂਗਰਸ ਪਾਰਟੀ 'ਚ ਸ਼ਾਮਲ ਹੋਣ ਨਾਲ ਮੇਰੀ ਘਰ ਵਾਪਸੀ ਹੀ ਹੋਈ ਹੈ। ਇਸ ਉਪਰੰਤ ਸ: ਬੱਲੀ ਤੇ ਹੋਰ ਆਗੂ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰ 'ਰਾਜੀਵ ਭਵਨ' ਪੁੱਜੇ, ਜਿਥੇ ਉਨ੍ਹਾਂ ਕਾਂਗਰਸ ਪਾਰਟੀ ਦੇ ਮੈਂਬਰ ਬਣਨ ਦੀ ਰਸਮ ਪੂਰੀ ਕੀਤੀ। ਇਸ ਮੌਕੇ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ, ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਜੇ. ਪੀ. ਅਗਰਵਾਲ , ਕਾਂਗਰਸ ਦੇ ਦਿੱਲੀ ਮਾਮਲਿਆਂ ਦੇ ਪ੍ਰਭਾਰੀ ਕੁਲਜੀਤ ਸਿੰਘ ਨਾਗਰਾ (ਪ੍ਰਭਾਰੀ ਦਿੱਲੀ ਪ੍ਰਦੇਸ਼), ਪਰਮਜੀਤ ਸਿੰਘ ਸਰਨਾ, ਜਸਜੀਤ ਸਿੰਘ ਯੂ.ਕੇ. ਅਤੇ ਦਿੱਲੀ ਕਾਂਗਰਸ ਦੇ ਆਗੂ ਵੱਡੀ ਗਿਣਤੀ 'ਚ ਹਾਜ਼ਰ ਸਨ। ਇਸ ਮੌਕੇ ਹੀ ਸ: ਬੱਲੀ ਨੂੰ ਹਰੀ ਨਗਰ ਚੋਣ ਹਲਕੇ ਵਾਸਤੇ ਪਾਰਟੀ ਦੀ ਚੋਣ ਟਿਕਟ ਜਾਰੀ ਕੀਤੀ ਗਈ। ਮੰਨਿਆ ਜਾ ਰਿਹਾ ਹੈ ਕਿ ਸ: ਬੱਲੀ ਨੂੰ ਕਾਂਗਰਸ 'ਚ ਸ਼ਾਮਲ ਕਰਵਾਉਣ ਵਿਚ ਪਰਮਜੀਤ ਸਿੰਘ ਸਰਨਾ ਤੇ ਜਸਜੀਤ ਸਿੰਘ ਯੂ.ਕੇ. ਦਾ ਵੱਡਾ ਹੱਥ ਹੈ ਕਿਉਂਕਿ ਦੋਵੇਂ ਆਗੂ ਅਕਾਲੀ-ਭਾਜਪਾ ਗਠਜੋੜ ਵੱਲੋਂ ਸਿੱਖ ਵਿਧਾਇਕ ਦੀ ਟਿਕਟ ਕੱਟੇ ਜਾਣ ਦੀ ਕਾਰਵਾਈ ਨੂੰ ਵੱਡਾ ਚੋਣ ਮੁੱਦਾ ਬਣਾ ਕੇ, ਸਿੱਖ ਬਹੁਗਿਣਤੀ ਵਾਲੇ ਇਲਾਕੇ ਦੇ ਵੋਟਰਾਂ ਦਾ ਰੁਝਾਨ ਕਾਂਗਰਸ ਪਾਰਟੀ ਵੱਲ ਕਰਨਾ ਚਾਹੁੰਦੇ ਹਨ।

No comments: