jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਮਣੀਪੁਰ ਪੀਪਲਜ਼ ਪਾਰਟੀ ਦੇ ਉਪ ਪ੍ਰਧਾਨ ਦੀ ਗੋਲੀ ਮਾਰ ਕੇ ਹੱਤਿਆ

www.sabblok.blogspot.com
murder 
ਇੰਫਾਲ – ਮਣੀਪੁਰ ਪੀਪਲਜ਼ ਪਾਰਟੀ (ਐੱਮ. ਪੀ. ਪੀ.) ਦੇ ਉਪ ਪ੍ਰਧਾਨ ਐੱਚ. ਮਣੀਸਾਨਾ ਦੀ ਬੁੱਧਵਾਰ ਅਣਪਛਾਤੇ ਹਮਲਾਵਰ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਪੁਲਸ ਨੇ ਦੱਸਿਆ ਕਿ ਜਦੋਂ ਇਹ ਹਮਲਾ ਹੋਇਆ, ਉਸ ਸਮੇਂ ਮਣੀਸਾਨਾ ਕਾਰ ਵਿਚ ਸਨ। ਰਾਤ ਤਕ ਇਹ ਸਾਫ ਨਹੀਂ ਹੋ ਸਕਿਆ ਸੀ ਕਿ ਇਸ ਹਮਲੇ ਦੇ ਪਿੱਛੇ ਕੌਣ ਜ਼ਿੰਮੇਵਾਰ ਹੈ। ਮਣੀਪੁਰ ਦੇ ਤਾਮੇਂਗਲੋਂਗ ਜ਼ਿਲੇ ਵਿਚ ਅੱਤਵਾਦੀ ਸੰਗਠਨ ਐੱਨ. ਐੱਸ. ਸੀ. ਐੱਨ. ਆਈ. ਐੱਮ. ਅਤੇ ਜੌਲੀਆਂਗਰੋਂਗ ਯੂਨਾਈਟਿਡ ਫਰੰਟ (ਜ਼ੈੱਡ. ਯੂ. ਐੱਫ.) ਦਰਮਿਆਨ ਹੋਈ ਗੋਲੀਬਾਰੀ ਵਿਚ ਜ਼ੈੱਡ. ਯੂ. ਐੱਫ. ਦੇ 3 ਸ਼ੱਕੀ ਅੱਤਵਾਦੀਆਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਕਲ ਦੁਪਹਿਰ ਤੋਂ ਹੀ ਭਾਲੇਕ ਇਲਾਕੇ ਨੇੜੇ ਗੋਲੀਬਾਰੀ ਜਾਰੀ ਹੈ। ਇਕ ਹੋਰ ਮਾਮਲੇ ‘ਚ ਮਣੀਪੁਰ ਪੁਲਸ ਨੇ ਪਿਛਲੇ 48 ਘੰਟਿਆਂ ਵਿਚ 6 ਅੱਤਵਾਦੀਆਂ ਨੂੰ ਹਿਰਾਸਤ ਵਿਚ ਲਿਆ ਹੈ।

No comments: