jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਵਪਾਰੀਆਂ ਨੂੰ ਦਿੱਕਤਾਂ ਬਾਰੇ ਮੈਨੂੰ ਕੋਈ ਇਲਮ ਨਹੀਂ : ਬਾਦਲ

www.sabblok.blogspot.com
ਵਪਾਰੀਆਂ ਨੂੰ ਦਿੱਕਤਾਂ ਬਾਰੇ ਮੈਨੂੰ ਕੋਈ ਇਲਮ ਨਹੀਂ : ਬਾਦਲ 
* ਬਾਜਵਾ ਨੂੰ ਕਾਂਗਰਸੀ ਹੀ ਫਸਾਉਣਾ ਚਾਹੁੰਦੇ ਨੇ 
* ਕਾਂਗਰਸੀ ਸੁਰੱਖਿਆ ਬਾਰੇ ਗੱਲ ਕਰ ਸਕਦੇ ਨੇ 
* ਰਾਹੁਲ ਤੇ ਮੋਦੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੂਬਿਆਂ ਦੀ

ਜਲੰਧਰ, — ਜੇ ਪੰਜਾਬ ਦੇ ਸਨਅਤਕਾਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਹੈ ਤਾਂ ਉਹ ਮੈਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਹੈ ਕਿ ਸਨਅਤਕਾਰਾਂ ਨੂੰ ਟੈਕਸਾਂ ਸੰਬੰਧੀ ਕੋਈ ਦਿੱਕਤਾਂ ਆ ਰਹੀਆਂ ਹਨ। ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼ੁੱਕਰਵਾਰ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਬਾਦਲ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਵੱਡੇ-ਵੱਡੇ ਸਨਅਤਕਾਰਾਂ ਨੂੰ ਸੂਬੇ ‘ਚ ਸਨਅਤਾਂ ਲਾਉਣ ਲਈ ਪਹੁੰਚ ਕਰਕੇ ਲਿਆ ਰਹੇ ਹੋ ਤੇ ਪੰਜਾਬ ‘ਚ ਪਹਿਲਾਂ ਹੀ ਸਥਾਪਤ ਸਨਅਤ ਇਥੋਂ ਮੁਸ਼ਕਿਲਾਂ ਕਰਕੇ ਹਿਜਰਤ ਕਰਦੀ ਜਾ ਰਹੀ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਗੱਲ ਦਾ ਮੈਨੂੰ ਬਿਲਕੁਲ ਵੀ ਪਤਾ ਨਹੀਂ। ਜਦੋਂ ਉਨ੍ਹਾਂ ਨੂੰ ਇਕ ਹੋਰ ਸੁਆਲ ਪੁੱਛਿਆ ਗਿਆ ਕਿ ਸਨਅਤਕਾਰਾਂ ਨੇ ਤਾਂ ਆਪਣੀਆਂ ਮੁਸ਼ਕਿਲਾਂ ਨੂੰ ਲੈ ਕੇ ਧਰਨੇ ਵੀ ਲਾਏ ਹਨ ਅਤੇ ਅਕਾਲੀ ਦਲ ਦੇ ਵਿਧਾਇਕਾਂ ਤੇ ਭਾਜਪਾ ਦੇ ਮੰਤਰੀਆਂ ਕੋਲ ਪਹੁੰਚ ਵੀ ਕੀਤੀ ਹੈ ਅਤੇ ਉਨ੍ਹਾਂ ਅੱਗੇ ਸਨਅਤਕਾਰਾਂ ਨੂੰ ਡਿਪਟੀ ਮੁੱਖ ਮੰਤਰੀ ਨਾਲ ਮਿਲਾਇਆ ਵੀ ਹੈ ਪਰ ਉਨ੍ਹਾਂ ਦੇ ਮਸਲੇ ਫਿਰ ਵੀ ਹੱਲ ਨਹੀਂ ਹੋਏ ਤਾਂ ਮੁੱਖ ਮੰਤਰੀ ਨੇ ਸਪੱਸ਼ਟ ਲਫਜ਼ਾਂ ‘ਚ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਕਿਸ ਕੋਲ ਗਏ ਨੇ ਪਰ ਮੈਨੂੰ ਅਜੇ ਤਕ ਉਹ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਨਹੀਂ ਮਿਲੇ। ਮੁੱਖ ਮੰਤਰੀ ਨੇ ਕਿਹਾ ਕਿ ਸਨਅਤਕਾਰ ਸਿੱਧੇ ਮੈਨੂੰ ਮਿਲ ਸਕਦੇ ਹਨ। ਪੰਜਾਬ ਦੇ ਸਨਅਤਕਾਰਾਂ ਤੇ ਵਪਾਰੀ ਵਰਗ ਸਰਕਾਰ ਵਲੋਂ ਲਏ ਗਏ ਵੱਖ-ਵੱਖ ਟੋਕਨਾਂ ਤੋਂ ਬਹੁਤ ਪ੍ਰੇਸ਼ਾਨ ਹਨ ਅਤੇ ਉਨ੍ਹਾਂ ਨੇ ਸੰਘਰਸ਼ ਕਰਨ ਦੀ ਵੀ ਸਰਕਾਰ ਨੂੰ ਧਮਕੀ ਦਿੱਤੀ ਹੋਈ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ‘ਤੇ ਲੱਗੇ ਦੋਸ਼ਾਂ ਸੰਬੰਧੀ ਪੁੱਛੇ ਜਾਣ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਿਸੇ ਵਿਰੁੱਧ ਵੀ ਬਦਲਾਲਊ ਭਾਵਨਾ ਨਾਲ ਕਾਰਵਾਈ ਨਹੀਂ ਕਰਾਂਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਸ਼ਾਮਲਾਟ ਜ਼ਮੀਨ ਹੜੱਪਣ ਸੰਬੰਧੀ ਬਾਜਵਾ ਵਿਰੁੱਧ ਤਾਂ ਜਾਂਚ ਦੇ ਹੁਕਮ ਦੇ ਦਿੱਤੇ ਹਨ ਪਰ ਅਕਾਲੀ ਦਲ ਦੇ ਮੁੱਖ ਸੰਸਦੀ ਸਕੱਤਰ ਐੱਨ. ਕੇ. ਸ਼ਰਮਾ ਵਿਰੁੱਧ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਤਾਂ ਉਨ੍ਹਾਂ ਕਿਹਾ ਕਿ ਮੈਂ ਕਿਸੇ ਦੀ ਵੀ ਫੇਵਰ ਨਹੀਂ ਕਰ ਰਿਹਾ।
ਬਾਜਵਾ ਨੂੰ ਅਸੀਂ ਨਹੀਂ, ਸਗੋਂ ਕਾਂਗਰਸੀ ਆਪ ਹੀ ਫਸਾਉਣਾ ਚਾਹੁੰਦੇ ਹਨ। ਜਦੋਂ ਉਨ੍ਹਾਂ ਦੇ ਧਿਆਨ ‘ਚ ਲਿਆਂਦਾ ਗਿਆ ਕਿ ਬਾਜਵਾ ਵਿਰੁੱਧ ਕਾਰਵਾਈ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਮਾਲ ਵਿਭਾਗ ਰਾਹੀਂ ਕੀਤੀ ਜਾ ਰਹੀ ਹੈ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮਜੀਠੀਆ ਕੀ ਕਰ ਰਿਹਾ ਹੈ। ਮੈਂ ਕੁਝ ਵੀ ਗਲਤ ਨਹੀਂ ਕਰਾਂਗਾ।
ਕਾਂਗਰਸੀ ਆਗੂਆਂ ਦੀ ਸੁਰੱਖਿਆ ਵਾਪਸ ਲੈਣ ਸੰਬੰਧੀ ਪੁੱਛੇ ਇਕ ਹੋਰ ਸੁਆਲ ਦੇ ਜੁਆਬ ‘ਚ ਬਾਦਲ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ‘ਤੇ ਹੀ ਅਜਿਹਾ ਹੋ ਰਿਹਾ ਹੈ ਪਰ ਫਿਰ ਵੀ ਜੇ ਕਿਸੇ ਕਾਂਗਰਸੀ ਲੀਡਰ ਨੂੰ ਇਤਰਾਜ਼ ਹੈ ਤਾਂ ਉਹ ਗੱਲ ਕਰ ਸਕਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਰਿੰਦਰ ਮੋਦੀ ਹੋਵੇ ਭਾਵੇਂ ਰਾਹੁਲ ਗਾਂਧੀ ਉਹ ਜਿਸ ਵੀ ਸੂਬੇ ‘ਚ ਜਾਣਗੇ, ਸਕਿਓਰਿਟੀ ਦੀ ਜ਼ਿੰਮੇਵਾਰੀ ਉਸ ਰਾਜ ਦੀ ਹੀ ਬਣਦੀ ਹੈ।
ਦਿੱਲੀ ਵਿਧਾਨ ਸਭਾ ਲਈ 11 ਸੀਟਾਂ ਲੈਣ ਵਾਸਤੇ ਭਾਜਪਾ ਨੂੰ ਦਿੱਤੀ ਗਈ ਧਮਕੀ ਸੰਬੰਧੀ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਅਕਾਲੀ ਦਲ ਨੇ ਧਮਕੀ ਦਿੱਤੀ ਹੈ ਤੇ ਨਾ ਹੀ ਕਦੇ 11 ਸੀਟਾਂ ਮੰਗੀਆਂ ਹਨ। ਅਕਾਲੀ-ਭਾਜਪਾ ਗਠਜੋੜ ਦਾ ਸਿਰਫ ਇਕੋ ਮਕਸਦ ਦਿੱਲੀ ਸਰਕਾਰ ਕਾਇਮ ਕਰਨ ਦਾ ਹੈ, ਇਸ ਲਈ ਸੀਟਾਂ ਦੀ ਵੰਡ-ਵੰਡਾਈ ਦੀ ਕੋਈ ਗਲ ਨਹੀਂ ਹੈ।
ਇਸ ਮੌਕੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ, ਟਰਾਂਸਪੋਰਟ ਮੰਤਰੀ ਅਜੀਤ ਸਿੰਘ ਕੋਹਾੜ,ਮੁੱਖ ਸੰਸਦੀ ਸਕੱਤਰ ਕੇ. ਡੀ. ਭੰਡਾਰੀ, ਵਿਧਾਇਕ ਪ੍ਰਗਟ ਸਿੰਘ, ਪਰਮਜੀਤ ਸਿੰਘ ਰਾਏਪੁਰ, ਬੀਬੀ ਜਗੀਰ ਕੌਰ ਤੋਂ ਇਲਾਵਾ ਹੋਰ ਅਕਾਲੀ ਆਗੂ ਵੀ ਮੌਜੂਦ ਸਨ।

No comments: