jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਬਾਜਵਾ ਵਿਰੁੱਧ ਲੁੱਕ ਸਕੈਂਡਲ ਦੀ ਜਾਂਚ ਮਾਲ ਵਿਭਾਗ ਕਰ ਰਿਹੈ : ਸੁਖਬੀਰ

www.sabblok.blogspot.com
sukhbir-s-badal 
* ਅਗਲੇ ਮਹੀਨੇ ਪੰਜਾਬ ਹੋਵੇਗਾ ਸਰਪਲੱਸ ਬਿਜਲੀ ਵਾਲਾ ਸੂਬਾ * ਖ਼ਜ਼ਾਨਾ ਖਾਲੀ ਹੋਣ ਬਾਰੇ ਕਾਂਗਰਸ ਦਾ ਗੁੰਮਰਾਹਕੁੰਨ ਪ੍ਰਚਾਰ
ਜਲੰਧਰ,  --- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਲੁੱਕ ਤੇ ਜ਼ਮੀਨ ਸਕੈਂਡਲਾਂ ਦੀ ਜਾਂਚ ਮਾਲ ਵਿਭਾਗ ਕਰ ਰਿਹਾ ਹੈ। ਇਹ ਗੱਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ  ਸ਼ੁਕਰਵਾਰ ਇਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਬਾਜਵਾ ਵਿਰੁੱਧ ਲੱਗੇ ਦੋਸ਼ਾਂ ਦੀ ਮਾਲ ਮਹਿਕਮੇ ਤੋਂ ਜਾਂਚ ਕਰਵਾ ਰਹੇ ਹਨ। ਬਾਜਵਾ ‘ਤੇ ਪੰਚਾਇਤੀ ਜ਼ਮੀਨ ਹੜੱਪਣ ਦੇ ਦੋਸ਼ ਲੱਗੇ ਹਨ ਅਤੇ ਇਨ੍ਹਾਂ ਦੋਸ਼ਾਂ ਦੀ ਗੂੰਜ ਪੰਜਾਬ ਅਸੈਂਬਲੀ ‘ਚ ਵੀ ਪਈ ਸੀ।  ਇਸ ਪਿੱਛੋਂ ਹੀ ਸਰਕਾਰ ਨੇ ਇਹ ਜਾਂਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਬਾਜਵਾ ਵਿਰੁੱਧ ਲੁੱਕ ਸਕੈਂਡਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਉਜਾਗਰ ਹੋਇਆ ਸੀ ਪਰ ਬਾਅਦ ‘ਚ ਇਸ ਨੂੰ ਦਬਾ ਦਿੱਤਾ ਗਿਆ ਸੀ।
ਸੁਖਬੀਰ ਬਾਦਲ ਨੇ ਦੱਸਿਆ ਕਿ ਪੰਜਾਬ ਅਗਲੇ ਮਹੀਨੇ ਤੋਂ ਸਰਪਲੱਸ ਬਿਜਲੀ ਵਾਲਾ ਸੂਬਾ  ਬਣ ਜਾਵੇਗਾ।  ਅਗਲੇ ਮਹੀਨੇ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਪਲਾਂਟ ਬਿਜਲੀ ਉਤਪਾਦਨ ਕਰਨਾ ਆਰੰਭ ਕਰ ਦੇਣਗੇ। ਸੂਬੇ ‘ਚ ਬਿਜਲੀ ਦੀ ਨਾ ਸਿਰਫ਼ ਕਿੱਲਤ ਖਤਮ ਹੋਵੇਗੀ, ਸਗੋਂ ਸੂਬਾ ਦੂਜੇ ਰਾਜਾਂ ਨੂੰ ਬਿਜਲੀ ਵੀ ਵੇਚਿਆ ਕਰੇਗਾ। ਸੂਬਾ ਸਰਕਾਰ ਨੇ 7 ਸਾਲ ਪਹਿਲਾਂ ਜੋ ਬਿਜਲੀ ਸਰਪਲੱਸ ਕਰਨ ਦਾ ਸੁਪਨਾ ਲਿਆ ਸੀ, ਉਹ ਹੁਣ ਪੂਰਾ ਹੋ ਰਿਹਾ ਹੈ। ਹੁਣ ਲੋਕਾਂ ਨੂੰ ਬਿਜਲੀ ਕੱਟਾਂ ਤੋਂ ਪੂਰੀ ਤਰ੍ਹਾਂ ਨਿਜਾਤ ਮਿਲ ਜਾਵੇਗੀ।
ਦਿੱਲੀ ਵਿਧਾਨ ਸਭਾ ਚੋਣਾਂ ‘ਚ ਪਾਰਟੀ ਵਲੋਂ ਲੜੀਆਂ ਜਾ ਰਹੀਆਂ ਚਾਰੇ ਸੀਟਾਂ ਕੀ ਅਕਾਲੀ ਦਲ ਆਪਣੇ ਚੋਣ ਨਿਸ਼ਾਨ ‘ਤੇ ਲੜੇਗਾ, ਸੰਬੰਧੀ ਪੁੱਛੇ ਜਾਣ ‘ਤੇ ਸੁਖਬੀਰ ਬਾਦਲ  ਨੇ ਕਿਹਾ ਕਿ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਇਸ ਵਾਰ ਪਾਰਟੀ ਆਪਣੇ ਚੋਣ ਨਿਸ਼ਾਨ ‘ਤੇ ਲੜੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾ ਸਿਰਫ਼ ਆਪਣੇ ਹਿੱਸੇ ਦੀਆਂ ਸੀਟਾਂ, ਸਗੋਂ ਭਾਜਪਾ ਦੇ ਹਿੱਸੇ ਵਾਲੀਆਂ ਸੀਟਾਂ ‘ਤੇ ਪੂਰੀ ਦ੍ਰਿੜ੍ਹਤਾ ਤੇ ਈਮਾਨਦਾਰੀ ਨਾਲ ਕੰਮ ਕਰੇਗਾ ਅਤੇ ਦਿੱਲੀ ‘ਚ ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਬਣੇਗੀ।
ਕਾਂਗਰਸ ਪਾਰਟੀ ਵਲੋਂ ਖ਼ਜ਼ਾਨਾ ਖਾਲੀ ਹੋਣ ਦੇ ਗਲਤ ਤੇ ਝੂਠੇ ਪ੍ਰਚਾਰ ਦਾ ਸਖ਼ਤ ਨੋਟਿਸ ਲੈਂਦਿਆਂ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਜੇ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ ਤਾਂ ਫਿਰ ਕਾਂਗਰਸੀ ਦੱਸਣ ਕਿ ਸੂਬੇ ‘ਚ ਵਿਕਾਸ ਕੰਮ ਕਿਵੇਂ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਅਗਲੇ 3 ਸਾਲਾਂ ‘ਚ 13 ਹਜ਼ਾਰ ਕਰੋੜ ਰੁਪਏ ਖਰਚ ਕਰਕੇ ਸੂਬੇ ‘ਚ ਚਾਰ ਮਾਰਗੀ ਤੇ ਛੇ ਮਾਰਗੀ ਸੜਕਾਂ ਦਾ ਜਾਲ ਵਿਛਾ ਦਿੱਤਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਅਗਲੇ 3 ਸਾਲਾਂ ‘ਚ ਸੂਬੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ।

No comments: