jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 11 November 2013

ਬਾਜਵਾ ਦੇ ਹੱਕ ʼਚ ਡਟੇ ਖਹਰਾ



ਚੰਡੀਗਡ਼੍ਹ, 11 ਨਵੰਬਰ - ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖੇਹਰਾ  ਨੇ ਅਕਾਲੀ ਦਲ 'ਤੇ ਪਲਟਵਾਰ ਕਰਦਿਆਂ  ਦੋਸ਼ ਲਾਇਆ ਹੈ ਕਿ ਸਰਕਾਰੀ ਜ਼ਮੀਨਾਂ 'ਤੇ ਕੀਤੇ ਨਾਜਾਇਜ਼ ਕਬਜਿਆਂ  ਸੰਬੰਧੀ ਜਸਟਸਿ ਕੁਲਦੀਪ ਸਿੰਘ ਵਲੋਂ ਤਿਆਰ  ਜਾਂਚ ਰਪੋਰਟ ਦੇ ਬਹੁਤ ਸਾਰੇ ਪੱਖ ਸੱਤਾਧਾਰੀ ਛੁਪਾ ਰਹੇ ਹਨ, ਜਦੋਂ ਕਿ ਕਾਂਗਰਸੀ ਆਗੂਆਂ ਨੂੰ ਬਦਨਾਮ ਕਰਨ ਲਈ ਇਸ ਰਪੋਰਟ ਦੇ ਕੁਝ ਹਿੱਸੇ  ਉਛਾਲੇ ਜਾ ਰਹੇ ਹਨ। ਖਹਰਾ ਨੇ ਕਿਹਾ  ਕਿ ਜਸਟਿਸ  ਕੁਲਦੀਪ ਸਿੰਘ  ਟ੍ਰਬਿਊਿਨਲ ਰਪੋਰਟ ਦੇ ਤੱਥਾਂ ਬਾਰੇ ਵਿਧਾਨ  ਸਭਾ ਸਦਨ ਨੂੰ ਗੁੰਮਰਾਹ ਕਰਨ ਤੋਂ ਬਾਅਦ ਹੁਣ ਬਿਕਰਮ  ਮਜੀਠੀਆ ਆਪਣੇ ਸਆਿਸੀ ਵਰੋਧੀਆਂ ਖਾਸ ਕਰਕੇ ਪੰਜਾਬ ਕਾਂਗਰਸ ਪ੍ਰਧਾਨ ਬਾਜਵਾ ਨੂੰ ਨਿਸ਼ਾਨਾ  ਬਣਾਉਂਦੇ ਹੋਏ ਰਪੋਰਟ ਵਿਚਲੇ  ਕੁਝ  ਨੂੰ ਹਿੱਸੇ ਚੁਣ ਕੇ ਜਨਤਕ ਸੱਥਾਂ 'ਚ ਬੋਲ ਰਿਹਾ  ਹੈ, ਜਦ ਕਿ ਉਸਦੇ ਆਪਣੇ ਹੀ ਵਿਭਾਗ  ਨੇ ਉਕਤ ਟ੍ਰਬਿਊਿਨਲ ਨੂੰ ਸੁਪਰੀਮ ਕੋਰਟ ਵਿੱਚ  ਚੁਣੌਤੀ ਦਿੱਤੀ  ਹੈ। ਵਿੱਤ  ਕਮਸ਼ਿਨਰ (ਮਾਲ) ਨੇ ਜਸਟਸਿ ਕੁਲਦੀਪ ਸਿੰਘ  ਟ੍ਰਬਿਊਿਨਲ ਦੇ ਗਠਨ ਨੂੰ ਚੁਣੌਤੀ ਦਿੰਦੇ ਸਮੇਂ ਹਾਈਕੋਰਟ ਦੇ ਹੁਕਮ ਨੂੰ ਸਰਾਸਰ ਗਲਤ ਕਰਾਰ ਦੇਣ ਵਾਲੀ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਹੈ। ਇਸ ਤਰ੍ਹਾਂ ਕਰਕੇ ਬਿਕਰਮ  ਮਜੀਠੀਆ ਨੇ ਅਜਿਹਾ  ਕਰਕੇ ਗੈਰ-ਸਿਧਾਂਤਕ  ਸਿਆਸਤ  ਅਪਣਾਈ ਹੈ। ਉਨ੍ਹਾਂ ਸੁਆਲ ਕੀਤਾ ਕਿ ਸੱਤਾਧਾਰੀ ਆਪਣੇ ਸਿਆਸੀ  ਵਿਰੋਧੀਆਂ  ਨੂੰ ਨਿਸ਼ਾਨਾ  ਬਣਾਉਣ ਲਈ ਵਧਾਨ ਸਭਾ ਜਾਂ ਜਨਤਾ ਵਿੱਚ  ਟ੍ਰਬਿਊਿਨਲ ਰਪੋਰਟ ਦਾ ਹਵਾਲਾ ਨਹੀਂ ਦੇ ਸਕਦੇ, ਜਦੋਂ ਕਿ ਉਸੇ ਹੀ ਰਪੋਰਟ ਦੇ ਤੱਥਾਂ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ  ਜਾ ਰਹੀ ਹੈ। ਬਾਜਵਾ ਉੱਪਰ ਸ਼ਾਮਲਾਟ ਜ਼ਮੀਨ ਦੇ ਮਾਲਕ ਹੋਣ ਦਾ ਇਲਜ਼ਾਮ ਲਾਉਣ ਸਮੇਂ ਮਾਲ ਮੰਤਰੀ ਇਹ ਭੁੱਲ ਗਏ ਕਿ ਵਿੱਤ  ਕਮਸ਼ਿਨਰ (ਮਾਲ) ਨੇ ਰਪੋਰਟ ਦੇ ਪੰਨਾ ਨੰ। 43 ਵਿੱਚ ਰਜਸਿਟ੍ਰੇਸ਼ਨ ਐਕਟ 1948 ਦੇ ਸੈਕਸ਼ਨ ਨੰ। 32 ਦਾ ਹਵਾਲਾ ਦਿੰਦੇ  ਹੋਏ ਸਾਰੀਆਂ ਰਜਿਸਟਰੀਆਂ  ਨੂੰ ਜਾਇਜ਼ ਠਹਰਾਇਆ ਹੈ, ਬਿਲਕੁਲ  ਇਸੇ ਤਰ੍ਹਾਂ ਹੀ ਬਾਜਵਾ ਨੇ ਰਜਿਸਟਰੀ  ਕਰਵਾਈ ਹੈ। ਬਾਜਵਾ ਅਤੇ ਹੋਰ ਸਿਆਸੀ ਵਿਰੋਧੀਆਂ  ਨੂੰ ਨਿਸ਼ਾਨਾ  ਬਣਾਉਂਦੇ ਸਮੇਂ ਬਿਕਰਮ  ਮਜੀਠੀਆ ਬਹੁਤ ਹੀ ਆਸਾਨੀ ਨਾਲ ਪੰਜਾਬ ਦੇ ਡੀ। ਜੀ। ਪੀ। ਸੁਮੇਧ ਸੈਣੀ ਦਾ ਨਾਮ ਜਾਣਬੁੱਝ ਕੇ ਨਹੀਂ ਲਿਆ , ਜਿਸ  ਨੂੰ ਕਿ ਚੰਡੀਗਡ਼੍ਹ ਨਜ਼ਦੀਕੀ ਪਿੰਡ  ਕਾਂਸਲ ਵਿਚਲੀ 32 ਕਨਾਲ ਗੈਰ-ਮੁਮਕਿਨ  ਨਦੀ ਦੇ ਗੈਰ-ਕਾਨੂੰਨੀ ਇੰਤਕਾਲ ਦਾ ਦੋਸ਼ੀ ਜਸਟਸਿ ਕੁਲਦੀਪ ਸਿੰਘ  ਨੇ ਪਾਇਆ ਹੈ। ਬਾਜਵਾ ਜਿਨਾ  ਦਾ ਨਾਮ ਕਿਤੇ  ਵੀ ਟ੍ਰਬਿਊਿਨਲ ਰਪੋਰਟ ਵਿੱਚ  ਨਹੀਂ ਆਉਂਦਾ, ਨੂੰ ਲੈ ਕੇ ਅਤੇ ਡੀ।ਜੀ।ਪੀ। ਸੈਣੀ ਦਾ ਨਾਮ ਲੁਕਾ ਕੇ ਮਾਲ ਮੰਤਰੀ ਨੇ ਆਪਣੇ ਮਤਲਬੀ, ਮੌਕਾਪ੍ਰਸਤ ਅਤੇ ਗੈਰ-ਸਧਾਂਤਕ ਚਰਿਤਰ  ਦਾ ਦਖਾਵਾ ਕੀਤਾ ਹੈ। ਉਸਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ  ਟ੍ਰਬਿਊਿਨਲ ਨੇ ਆਪਣੀ ਜਾਂਚ ਵਿੱਚ  ਪਾਇਆ ਕਿ ਸ਼ਾਮਲਾਟ ਜ਼ਮੀਨਾਂ ਉੱਪਰ 70000 ਤੋਂ ਜਿਆਦਾ  ਰਜਿਸਟਰੀਆਂ  ਹੋਈਆਂ ਹਨ। ਕੀ ਮਾਲ ਮੰਤਰੀ ਅਜਿਹੀਆਂ  ਸਾਰੀਆਂ ਰਜਿਸਟਰੀਆਂ ਖਲਾਫ ਕਾਰਵਾਈ ਕਰਨਗੇ ਜਾਂ ਆਪਣੀ ਸਰਕਾਰ ਦੀ ਸਿਆਸੀ  ਬਦਲਾਖੋਰੀ ਅਧੀਨ ਸਿਰਫ ਬਾਜਵਾ ਨੂੰ ਨਸ਼ਾਨਾ ਬਣਾਉਣਗੇ? ਇਸ ਦੇ ਨਾਲ ਹੀ ਕਾਂਗਰਸ ਬਿਕਰਮ  ਮਜੀਠੀਆ ਨੂੰ ਇਹ ਵੀ ਚੁਣੌਤੀ ਦਿੰਦੇ  ਹੈ ਕਿ ਨਗਰ ਪੰਚਾਇਤ ਬੇਗੋਵਾਲ (ਕਪੂਰਥਲਾ) ਦੀ 100 ਕਰੋਡ਼ ਮੁੱਲ ਦੀ ਬੇਸ਼ਕੀਮਤੀ 12 ਏਕਡ਼ ਜ਼ਮੀਨ ਉੱਪਰ ਗੈਰ-ਕਾਨੂੰਨੀ ਕਾਬਜ਼ ਬੀਬੀ ਜਗੀਰ ਕੌਰ ਐੱਮ। ਐੈੱਲ। ਏ। ਕੋਲੋਂ ਕਬਜ਼ਾ ਛੁੱਡਵਾ ਸਕਣਗੇ, ਜਿਸ  ਬਾਰੇ ਲੋਕਪਾਲ ਨੂੰ 2011 ਵਿੱਚ  ਕੀਤੀ ਸਿਕਾਇਤ ਮਿੱਟੀ  ਫੱਕ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਜਸਟਸਿ ਕੁਲਦੀਪ ਸਿੰਘ  ਟ੍ਰਬਿਊਿਨਲ ਜਿਸ  ਵਿੱਚ  ਉਸਨੂੰ ਅਤੇ ਉਸਦੀ ਸਰਕਾਰ ਨੂੰ ਵਿਸ਼ਵਾਸ  ਨਹੀਂ, ਦੀ ਰਪੋਰਟ ਦੇ ਅਸਲ ਤੱਥ ਲੁਕਾਉਣ ਅਤੇ ਗੁੰਮਰਾਹ ਕਰਨ ਵਾਸਤੇ ਬਿਕਰਮ  ਮਜੀਠੀਆ ਕੋਲੋਂ ਜਨਤਕ ਮਾਫੀ ਮੰਗਣ ਦੀ ਕਾਂਗਰਸ ਪਾਰਟੀ ਮੰਗ ਕਰਦੀ ਹੈ।

No comments: