jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 11 November 2013

ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਕਾਰ ਤਿੰਨ ਤੇ ਚੜ੍ਹੀ

www.sabblok.blogspot.com

ਭਿਆਨਕ ਸੜਕ ਹਾਦਸੇ 'ਚ 5 ਜ਼ਖਮੀਂ


ਜਗਰਾਓਂ, 11 ਨਵੰਬਰ-( ਹਰਵਿੰਦਰ ਸਿੰਘ ਸੱਗੂ ) ਅੱਜ ਦੇਰ ਸ਼ਾਮ ਲੁਧਿਆਣਾ ਸਾਈਡ ਜੀ ਟੀ ਰੋਡ 'ਤੇ ਇਕ ਭਿਆਨਕ ਸੜਕ ਹਾਦਸੇ 'ਚ 2 ਕਾਰ ਸਵਾਰਾਂ ਸਮੇਤ 5 ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਉਨ੍ਹਾਂ ਵਿਚੋਂ ਤਿਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮੌਕੇ 'ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੀ. ਟੀ. ਰੋਡ 'ਤੇ ਇਕ ਪ੍ਰਾਈਵੇਟ ਸਕੂਲ ਦੇ ਰਸਤੇ ਤੋਂ ਸੜਕ ਕਰਾਸ ਕਰ ਰਹੇ ਮੋਟਰਸਾਈਕਲ ਸਵਾਰ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਲੁਧਿਆਣਾ ਸਾਈਡ ਤੋਂ ਆ ਰਹੀ ਇਕ ਤੇਜ ਰਫਤਾਰ ਬੇਕਾਬੂ ਹੋ ਕੇ ਕਾਰ ਸੜਕ ਦੀ ਦੂਸਰੀ ਸਾਈਡ ਵੱਲ ਚਲੀ ਗਈ ਅਤੇ ਅੱਗੇ ਸੜਕ ਕਿਨਾਰੇ ਖੜ੍ਹੇ ਸ਼ੈਲਰ ਦੇ ਨਜ਼ਦੀਕ ਤਿੰਨ ਟਰੱਕ ਚਾਲਕਾਂ ਨੂੰ ਰੌਂਦਦੀ ਹੋਈ ਅੱਗੇ ਦੋ ਟਰੱਕਾਂ ਨਾਲ ਜਾ ਟਕਰਾਈ। ਕਾਰ ਦੀ ਟਕੱਰ ਇੰਨੀ ਜਬਰਦਸਤ ਸੀ ਕਿ ਇਕ ਟਰੱਕ ਦੇ ਪਿਛਲਾ ਡਾਲਾ ਅਤੇ ਦੂਸਰੇ ਟਰੱਕ ਦੀ ਸ਼ੋਅ ਨੁਕਸਾਨੀ ਗਈ । ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚੇ। ਲੋਕਾਂ ਦੀ ਸਹਾਇਤਾ ਨਾਲ ਐਬੂਲੈਂਸ 108 ਵਿਚ ਹਾਦਸੇ 'ਚ ਜ਼ਖਮੀਂ ਲੋਕਾਂ ਨੂੰ ਸਰਕਾਰੀ ਹਸਪਤਾਲ ਜਗਰਾਓਂ ਵਿਖੇ ਪਹੁੰਚਾਇਆ ਗਿਆ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਭਿਆਨਕ ਸੜਕ ਹਾਦਸੇ 'ਚ ਕਾਰ ਦੇ ਚਾਲਕ ਨੂੰ ਇਕ ਝਰੀਟ ਤੱਕ ਵੀ ਨਹੀਂ ਆਈ। ਹਾਦਸੇ 'ਚ ਜ਼ਖਮੀਂ ਲੋਕਾਂ ਵਿਚ ਕਾਰ ਸਵਾਰ ਐਨਥਨੀ ਅਤੇ ਵਿਕਰਮ ਵਾਸੀ ਫਿਰੋਜਪੁਰ, ਭੋਲਾ ਪੁੱਤਰ ਵੀਰੂ, ਬਬਲੀ ਪੁੱਤਰ ਕਰਮ ਸਿੰਘ ਅਤੇ ਖੁਸ਼ੀ ਰਾਮ ( ਤਿੰਨੇ ਟਰੱਕ ਚਾਲਕ ) ਵਾਸੀਆਨ ਮੁੱਲਾਂਪੁਰ ਸ਼ਾਮਲ ਹਨ। ਤਿੰਨੇ ਟਰੱਕ ਚਾਲਕਾਂ ਦੀ ਹਾਲਤ ਗੰਭੀਰ ਬਣਮੀ ਹੋਈ ਹੈ।

No comments: