jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 5 November 2013

ਪ੍ਰਾਈਵੇਟ ਲੈਬ ਮਾਲਕਾਂ ਅਤੇ ਯੂਥ ਕਾਂਗਰਸੀਆਂ 'ਚ ਹੋਈ ਮੀਟਿੰਗ ਦੌਰਾਨ ਅਹਿਮ ਫੈਸਲੇ

www.sabblok.blogspot.com

ਯੂਥ ਕਾਂਗਰਸੀਆਂ ਦੇ ਸੰਘਰਸ਼ ਸਦਕਾ ਲੈਬਾਰਟਰੀ ਟੈਸਟ ਫੀਸਾਂ ਹੋਣਗੀਆਂ ਫਲੈਸ਼



ਬੀ.ਪੀ.ਐਲ ਕਾਰਡ ਧਾਰਕ ਅਤੇ ਗਰੀਬ ਜਨਤਾ ਨੂੰ ਮਿਲੇਗੀ ਰਿਆਇਤ



ਜਗਰਾਉਂ 5 ਨਵੰਬਰ ( ਹਰਵਿੰਦਰ ਸਿੰਘ ਸੱਗੂ) ਬੀਤੇ ਦਿਨੀ ਯੂਥ ਕਾਂਗਰਸੀਆਂ ਵੱਲੋਂ ਸ਼ਹਿਰ 'ਚ ਸਥਿਤ ਪ੍ਰਾਈਵੇਟ ਲੈਬਾਰਟਰੀਆਂ ਵੱਲੋਂ ਲਈਆਂ ਜਾਂਦੀਆਂ ਨਜਾਇਜ ਫੀਸਾਂ ਦੇ ਵਿਰੋਧ 'ਚ ਐਸ.ਡੀ.ਐਮ. ਅਤੇ ਸਿਵਲ ਹਸਪਤਾਲ ਐਸ.ਐਮ.ਓ. ਨੂੰ ਮੰਗ ਪੱਤਰ ਦਿੱਤਾ ਗਿਆ ਸੀ । ਬੀਤੇ ਦਿਨੀਂ ਯੂਥ ਕਾਂਗਰਸੀਆਂ ਵੱਲੋਂ ਇਸ ਦੇ ਵਿਰੋਧ 'ਚ 48 ਘੰਟੇ ਦਾ ਸਮਾਂ ਦਿੱਤਾ ਗਿਆ ਸੀ । ਪਰ ਦਿੱਤੇ 48 ਘੰਟੇ ਦੇ ਅਲਟੀਮੇਟਮ ਤੋਂ ਪਹਿਲਾਂ ਹੀ ਸਥਾਨਕ ਐਸ.ਐਮ.ਓ. ਵੱਲੋਂ ਸ਼ਹਿਰ ਦੀਆਂ ਸਾਰੀਆਂ ਲੈਬਾਰਟਰੀਆਂ ਦੇ ਮਾਲਕਾਂ ਨੂੰ ਆਪਣੇ ਰੇਟ ਲੈਬਾਰਟਰੀਆਂ ਦੇ ਬਾਹਰ ਦਰਸਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਸਨ । ਯੂਥ ਕਾਂਗਰਸੀਂ ਪ੍ਰਧਾਨ ਮਨਜਿੰਦਰ ਸਿੰਘ ਡੱਲਾ ਅਤੇ ਨੇਤਾ ਸਾਜਨ ਮਲਹੋਤਰਾ ਨੇ ਅੱਜ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਸਮੂਹ ਯੂਥ ਕਾਂਗਰਸ ਵੱਲੋਂ ਵਿੱਢੇ ਇਸ ਸੰਘਰਸ਼ ਨੂੰ ਆਖਰ ਅੱਜ ਉਸ ਸਮੇਂ ਬੂਰ ਪਿਆ ਜਦੋਂ ਸਥਾਨਕ ਸਿਵਲ ਹਸਪਤਾਲ ਦੇ ਐਸ.ਐਮ.ਓ. ਕਰਮਵੀਰ ਗੋਇਲ ਵੱਲੋਂ ਸ਼ਹਿਰ ਦੀਆਂ ਸਾਰੀਆਂ ਲੈਬਾਰਟਰੀਆਂ ਵੱਲੋਂ ਟੈਸਟ ਫੀਸਾਂ ਦੇ ਰੇਟ ਆਪਣੀਆਂ ਦੁਕਾਨਾਂ ਦੇ ਬਾਹਰ ਦਰਸਾਉਣ ਦੇ ਆਦੇਸ਼ ਜਾਰੀ ਕੀਤੇ । ਅੱਜ ਸਥਾਨਕ ਸਿਵਲ ਹਸਪਤਾਲ ਵਿੱਚ ਐਸ.ਐਮ.ਓ. ਡਾ. ਕਰਮਵੀਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ ਇਸ ਬੈਠਕ 'ਚ ਸਮੂਹ ਕਾਂਗਰਸੀ ਵਰਕਰਾਂ ਵੱਲੋਂ ਬੀ.ਪੀ.ਐਲ. ਕਾਰਡ ਧਾਰਕਾਂ ਨੂੰ ਵੱਧ ਤੋਂ ਵੱਧ ਛੋਟ ਦੇਣਾ ਅਤੇ ਗਰੀਬ ਅਤੇ ਲੋੜੀਂਦੇ ਪਰਿਵਾਰਾਂ ਤੋਂ ਨਾ-ਮਾਤਰ ਫੀਸ ਲੈਣ ਦੀ ਮੰਗ ਦੇ ਚਲਦਿਆਂ ਲੈਬਾਰਟਰੀ ਮਾਲਕਾਂ ਨੇ ਇਸ ਤੇ ਸਹਿਮਤੀ ਜਤਾ ਦਿੱਤੀ । ਇਸ ਸਮੇਂ ਯੂਥ ਕਾਂਗਰਸੀ ਆਗੂਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਧਰਨਾ ਦੇਣਾ ਸੀ ਨੂੰ ਵੀ ਖਾਰਜ ਕਰ ਦਿੱਤਾ । ਇਸ ਸਮੇਂ ਡੱਲਾ ਅਤੇ ਮਲਹੋਤਰਾ ਵੱਲੋਂ ਬੋਲਦਿਆਂ ਕਿਹਾ ਗਿਆ ਕਿ ਇਹ ਸੰਘਰਸ਼ ਉਨਾਂ ਤਮਾਮ ਗਰੀਬ ਅਤੇ ਪੀੜ੍ਹਤਾਂ ਦੇ ਹੱਕ 'ਚ ਵਿੱਢਿਆ ਗਿਆ ਸੀ । ਜਿਸ ਦੇ ਤਹਿਤ ਡਾਕਟਰਾਂ ਅਤੇ ਲੈਬਾਰਟਰੀ ਮਾਲਕਾਂ ਦੀ ਸਹਿਮਤੀ ਨਾਲ ਉਨਾਂ ਨੂੰ ਜਿੱਤ ਮਿਲੀ ਹੈ । ਉਨਾਂ ਕਿਹਾ ਕਿ ਯੂਥ ਕਾਂਗਰਸ ਹਮੇਸ਼ਾਂ ਹੱਕ ਅਤੇ ਸੱਚ ਪ੍ਰਤੀ ਆਪਣੀ ਅਵਾਜ ਦ੍ਰਿੜ ਰੱਖੇਗੀ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਹਰ ਤਰ੍ਹਾਂ ਦੇ ਅਨ੍ਹਿਆਂ ਅਤੇ ਲੋਕ ਮਾਰੂ ਨੀਤੀਆਂ ਵਿਰੁੱਧ ਆਪਣਾ ਸੰਘਰਸ਼ ਅਤੇ ਅਵਾਜ ਬੁਲੰਦ ਰੱਖੇਗੀ । ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਸਾਰੇ ਘਟਨਾਕ੍ਰਮ ਦੀ ਸ਼ਹਿਰ ਦੇ ਲੋਕਾਂ ਖਾਸ ਕਰ ਲੋੜਵੰਦ ਅਤੇ ਗਰੀਬ ਲੋਕਾਂ 'ਚ ਕਾਫੀ ਚਰਚਾ ਬਣੀ ਹੋਈ ਹੈ ਅਤੇ ਸਮੂਹ ਯੂਥ ਕਾਂਗਰਸੀ ਵਰਕਰਾਂ ਦੀ ਵਾਹ-ਵਾਹ ਹੋ ਰਹੀ ਹੈ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀਨੂ ਮਲਹੋਤਰਾ, ਸੰਜੀਵ ਕੁਮਾਰ ਗੁੱਜਰ, ਅਰਸ਼ਦੀਪ ਸਿੰਘ, ਅਨੰਦ ਸ਼ਰਮਾ, ਭਗਵੰਤ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਯਾਦਵੀਰ ਸਿੰਘ, ਸਿਮਰਦੀਪ ਸਿੰਘ, ਵਿੱਕੀ ਕੁਮਾਰ, ਮੰਨੂੰ ਚੀਮਾ, ਪ੍ਰੀਤ ਢਿੱਲੋ, ਰਿੱਕੀ ਕੁਮਾਰ, ਅਵੀਨਾਵ ਸੱਘਰ, ਸੁੰਘਮ ਸ਼ਰਮਾ, ਅਭੀਸ਼ੇਕ ਕੁਮਾਰ, ਮਨਦੀਪ ਧਾਲੀਵਾਲ, ਆਰੁਨ ਗੁਪਤਾ ਆਦਿ ਹਾਜਰ ਸਨ ।

No comments: