jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 4 November 2013

ਬਾਜਵਾ ਖਿਲਾਫ਼ ਕਾਨੂੰਨੀ ਕਾਰਵਾਈ ਪੜਤਾਲ ਤੋਂ ਬਾਅਦ ਸੰਭਵ-ਬਾਦਲ

www.sabblok.blogspot.com
ਲੁਧਿਆਣਾ, 4 ਨਵੰਬਰ (ਪੁਨੀਤ ਬਾਵਾ)-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਕਾਂਗਰਸ ਵਾਂਗ ਬਦਲਾਲਊ ਨੀਤੀ ਅਨੁਸਾਰ ਕੋਈ ਕਾਰਵਾਈ ਕਰਨ ਦੀ ਬਜਾਏ ਜ਼ਮੀਨੀ ਵਿਵਾਦਾਂ 'ਚ ਘਿਰੇ ਪੰਜਾਬ ਕਾਂਗਰਸ ਦੇ  ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ਼ ਕੋਈ ਵੀ ਮਾਮਲਾ ਦਰਜ ਕਰਨ ਤੋਂ ਪਹਿਲਾਂ ਉਸ ਦੀ ਬਾਰੀਕੀ ਨਾਲ ਜਾਂਚ ਕਰਵਾਏਗੀ ਅਤੇ ਉਸ ਤੋਂ ਬਾਅਦ ਹੀ ਕੋਈ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਮੁੱਖ ਮੰਤਰੀ ਨੇ ਉਪਰੋਕਤ ਪ੍ਰਗਟਾਵਾ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਵਿਖੇ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਰਾਜ ਪੱਧਰੀ ਸਮਾਰੋਹ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕਾਂਗਰਸ ਪ੍ਰਧਾਨ ਬਾਜਵਾ ਨੂੰ ਕਿਸੇ ਮਾਮਲੇ ਵਿਚ ਫਸਾਉਣ 'ਚ ਭਾਵੇਂ ਕੋਈ ਦਿਲਚਸਪੀ ਨਹੀਂ ਹੈ, ਪਰ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਜਦੋਂ ਸ: ਬਾਜਵਾ ਖਿਲਾਫ਼ ਜ਼ਮੀਨੀ ਵਿਵਾਦ ਦਾ ਮੁੱਦਾ ਉੱਠਿਆ ਤਾਂ ਅਕਾਲੀ ਦਲ ਤੇ ਭਾਜਪਾ ਦੇ ਵਿਧਾਇਕਾਂ ਤੋਂ ਪਹਿਲਾਂ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਨੀਲ ਕੁਮਾਰ ਜਾਖੜ ਨੇ ਬਾਜਵਾ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕਰਕੇ ਇਹ ਸਿੱਧ ਕਰ ਦਿੱਤਾ ਕਿ ਕਾਂਗਰਸੀ ਵਿਧਾਇਕ ਤੇ ਆਗੂ ਵੀ ਸ: ਬਾਜਵਾ ਨੂੰ ਕਿਸੇ ਮਾਮਲੇ ਵਿਚ ਫਸਦਾ ਦੇਖਣ ਲਈ ਉਤਾਵਲੇ ਹਨ | ਕੇਂਦਰੀ ਸੁਰੱਖਿਆ ਏਜੰਸੀ ਆਈ. ਬੀ. ਵੱਲੋਂ ਪੰਜਾਬ ਵਿਚ ਦਸੰਬਰ ਮਹੀਨੇ ਐਨ. ਡੀ. ਏ. ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਅੱਤਵਾਦੀ ਹਮਲੇ ਦੀ ਸੰਭਾਵਨਾ ਸਬੰਧੀ ਪੰਜਾਬ ਪੁਲਿਸ ਨੂੰ ਚੌਕਸ ਕਰਨ ਦੀ ਗੱਲ ਦਾ ਜੁਆਬ ਦਿੰਦਿਆ ਸ: ਬਾਦਲ ਨੇ ਕਿਹਾ ਕਿ ਪੰਜਾਬ 'ਚ ਨਰਿੰਦਰ ਮੋਦੀ 'ਤੇ ਅੱਤਵਾਦੀ ਹਮਲਾ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ | ਪੰਜਾਬ ਪੁਲਿਸ ਹਰ ਤਰ੍ਹਾਂ ਦੇ ਹਾਲਾਤਾਂ ਨਾਲ ਨਜਿੱਠਣ ਲਈ ਤਿਆਰ ਹੈ | ਕਾਂਗਰਸ ਵੱਲੋਂ ਸੰਭਾਵੀ ਚੋਣ ਸਰਵੇਖਣ ਨਾ ਕਰਵਾਉਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਪਹਿਲਾਂ ਸਾਰੀਆਂ ਸਿਆਸੀ ਪਾਰਟੀਆਂ ਨਾਲੋਂ ਵੱਖਰਾ ਰਾਗ ਅਲਾਪਦੀ ਹੋਈ ਸੰਭਾਵੀ ਚੋਣ ਸਰਵੇਖਣ ਕਰਵਾਉਣ ਦੇ ਹੱਕ ਵਿਚ ਗੱਲ ਕਰਦੀ ਆ ਰਹੀ ਹੈ, ਪਰ ਹੁਣ ਜਦੋਂ ਕਾਂਗਰਸ ਦੀ ਸਾਰੇ ਸੂਬਿਆਂ ਦੀਆਂ ਵਿਧਾਨ ਸਭਾ ਚੋਣਾ 'ਚ ਹਾਰ ਸਬੰਧੀ ਸੰਭਾਵੀ ਚੋਣ ਸਰਵੇਖਣ ਆ ਰਹੇ ਹਨ ਤਾਂ ਉਹ ਸੰਭਾਵੀ ਚੋਣ ਸਰਵੇਖਣਾਂ ਦਾ ਵਿਰੋਧ ਕਰਨ ਲੱਗ ਪਈ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੰਭਾਵੀ ਚੋਣ ਸਰਵੇਖਣ ਕਰਵਾਉਣ ਦੇ ਹੱਕ ਵਿਚ ਹੈ | ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਪੰਜਾਬ ਤੇ ਦੇਸ਼ ਲਈ ਹੀ ਨਹੀਂ, ਸਗੋਂ ਪੂਰੇ ਖਿੱਤੇ ਲਈ ਬੜਾ ਹੀ ਪਵਿੱਤਰ ਦਿਹਾੜਾ ਹੈ, ਕਿਉਂਕਿ ਬਾਬਾ ਜੀ ਨੇ ਹੀ ਦੇਸ਼ ਤੇ ਸੰਸਾਰ ਨੂੰ ਤਰੱਕੀ ਦੀਆਂ ਰਾਹਾਂ 'ਤੇ ਪਾਉਣ ਦਾ ਕਾਰਜ ਆਰੰਭਿਆ ਸੀ | | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਧਰਮ, ਹਰ ਵਰਗ ਤੇ ਹਰ ਭਾਈਚਾਰੇ ਨਾਲ ਸੰਬੰਧਿਤ ਮਹਾਨ ਸ਼ਖਸੀਅਤਾਂ ਦੇ ਦਿਹਾੜੇ ਮਨਾਉਣ ਤੇ ਯਾਦਗਾਰਾਂ ਉਸਾਰਨ ਦਾ ਕੰਮ ਸ਼ੁਰੂ ਕੀਤਾ ਹੈ | ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ), ਬਾਬਾ ਮੋਤੀ ਰਾਮ ਮਹਿਰਾ ਅਤੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਏ ਫ਼ੌਜੀਆਂ ਦੀ ਸ਼ਹਾਦਤ ਨੂੰ ਸਮਰਪਿਤ ਅੰਮਿ੍ਤਸਰ ਵਿਖੇ ਯਾਦਗਾਰ ਉਸਾਰੀ ਜਾਵੇਗੀ | ਉਨ੍ਹਾਂ ਪੱਛੜੀਆਂ ਸ਼ੇ੍ਰਣੀਆਂ ਦੇ ਕਹਿਣ ਅਨੁਸਾਰ ਜ਼ਮੀਨ ਵਰਤੋਂ ਸਬੰਧੀ ਅਧਿਕਾਰ ਦੇਣ, ਬਾਬਾ ਵਿਸ਼ਵਕਰਮਾ ਜੀ ਦੀ ਯਾਦਗਾਰ ਲਈ ਜ਼ਮੀਨ ਦੇਣ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫ਼ਿਕੇਟ ਬਣਾਉਣ ਲਈ ਆਮਦਨ ਹੱਦ ਸਾਢੇ 4 ਲੱਖ ਤੋਂ ਵਧਾ ਕੇ 6 ਲੱਖ ਰੁਪਏ ਕਰਨ ਦਾ ਐਲਾਨ ਕੀਤਾ | ਸਮਾਗਮ ਦੌਰਾਨ ਜਥੇ: ਹੀਰਾ ਸਿੰਘ ਗਾਬੜੀਆ ਨੇ ਮੁੱਖ ਮੰਤਰੀ ਤੇ ਹੋਰਨਾਂ ਸ਼ਖਸੀਅਤਾਂ ਨੂੰ ਜੀ ਆਇਆਂ ਨੂੰ ਆਖਿਆ | ਇਸ ਮੌਕੇ ਭਗਤ ਚੂੰਨੀ ਲਾਲ, ਚਰਨਜੀਤ ਸਿੰਘ ਅਟਵਾਲ ਤੇ ਪ੍ਰੋ: ਰਜਿੰਦਰ ਭੰਡਾਰੀ ਨੇ ਵੀ ਸੰਬੋਧਨ ਕੀਤਾ | ਸਮਾਗਮ 'ਚ ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ , ਰਣਜੀਤ ਸਿੰਘ ਢਿੱਲੋਂ, ਪ੍ਰੇਮ ਮਿੱਤਲ, ਗੁਰਚਰਨ ਸਿੰਘ ਗਾਲਿਬ, ਜਗਦੀਸ਼ ਸਿੰਘ ਗਰਚਾ, ਜਗਦੇਵ ਸਿੰਘ ਤਾਜਪੁਰੀ, ਪ੍ਰਵੀਨ ਬਾਂਸਲ, ਅਮਰਜੀਤ ਸਿੰਘ ਭਾਟੀਆ, ਡਾ: ਤੇਜਿੰਦਰਪਾਲ ਸਿੰਘ, ਹਾਕਮ ਸਿੰਘ ਗਿਆਸਪੁਰਾ, ਬੀਬੀ ਸੁਰਿੰਦਰ ਕੌਰ ਦਿਆਲ, ਬਾਬਾ ਅਜੀਤ ਸਿੰਘ, ਸੁਖਦੇਵ ਸਿੰਘ ਗਿੱਲ, ਰਖਵਿੰਦਰ ਸਿੰਘ ਗਾਬੜੀਆ, ਹਰਪ੍ਰੀਤ ਸਿੰਘ ਬੇਦੀ, ਸੋਹਣ ਸਿੰਘ ਗੋਗਾ, ਪ੍ਰੀਤਮ ਸਿੰਘ ਭਰੋਵਾਲ, ਨਗੇਸ਼ ਧੀਗਾਂਨ ਭਾਵਾਧਸ, ਅਸ਼ੋਕ ਮੱਕੜ ਤੇ ਡਿੰਪਲ ਰਾਣਾ ਆਦਿ ਹਾਜ਼ਰ ਸਨ |
10 ਉਦਯੋਗਪਤੀਆਂ ਦਾ ਸਨਮਾਨ
ਇਸ ਮੌਕੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ 10 ਉਦਯੋਗਪਤੀਆਂ ਨੂੰ ਸਨਮਾਨਿਤ ਕੀਤਾ | ਮੁੱਖ ਮੰਤਰੀ ਨੇ ਅਮਰਜੀਤ ਸਿੰਘ ਐਨ. ਆਰ. ਆਈ, ਸੁਰਿੰਦਰ ਸਿੰਘ ਮੈਪਕੋ, ਜਸਵਿੰਦਰ ਸਿੰਘ ਵਿਰਦੀ (ਦੋਵੇਂ ਸਾਈਕਲ ਉਦਯੋਗ), ਬਲਦੇਵ ਸਿੰਘ ਐਮ. ਬੀ. ਐਕਸਪੋਰਟ, ਲਲਿਤ ਕੋਛੜ ਹੌਜ਼ਰੀ, ਚਰਨਜੀਤ ਸਿੰਘ ਵਿਸ਼ਵਕਰਮਾ ਪ੍ਰਧਾਨ ਯੂਨਾਈਟਿਡ ਪਾਰਟਸ ਐਾਡ ਮੈਨੂਫ਼ੈਕਚਰਿੰਗ ਐਸੋਸੀਏਸ਼ਨ, ਵਿਰਾਟ ਢੀਂਗਰਾ ਵਿਰਾਟ ਸਾਈਕਲ, ਰਣਜੀਤ ਸਿੰਘ ਸੋਹਲ ਪਲਾਈਵੁੱਡ, ਇੰਦਰ ਸਿੰਘ ਸੋਹਲ ਪ੍ਰਧਾਨ ਪਲਾਈਵੁੱਡ ਐਸੋਸੀਏਸ਼ਨ ਤੇ ਰਣਜੋਧ ਸਿੰਘ ਜੀ. ਐਸ. ਆਟੋ ਨੂੰ ਸਨਮਾਨਿਤ ਕੀਤਾ |

No comments: