jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਸੀਬੀਆਈ ਦੇ ਨਿਰਦੇਸ਼ਕ ਨੇ ‘ ਇਨਜੁਆਏ ਰੇਪ ’ ਵਾਲੇ ਬਿਆਨ ਮਗਰੋਂ ਮਾਫੀ ਮੰਗੀ

www.sabblok.blogspot.com
ਨਵੀਂ ਦਿੱਲੀ : ਸੀਬੀਆਈ ਨਿਰਦੇਸ਼ਕ  ਰੰਜੀਤ ਸਿਨਹਾ ਨੇ ‘ਇਨਜੁਆਏ ਰੇਪ’ ਵਾਲੇ ਆਪਣੇ ਬਿਆਨ  ਸਬੰਧੀ ਮੁਆਫੀ ਮੰਗੀ ਹੈ, ਇਸ ਬਿਆਨ ਉਪਰ ਹੋਏ ਹੰਗਾਮੇ ਮਗਰੋਂ ਸਿਨਹਾਨੇ ਕਿਹਾ ਕਿ  ਜੇ  ਅਨਜਾਣੇ ਵਿੱਚ ਉਹਨਾਂ ਨੇ  ਬਿਆਨ ਨਾਲ ਕਿਸੇ  ਨੂੰ ਦੁੱਖ ਹੋਇਆ ਤਾਂ ਉਹ ਇਸਦੇ ਲਈ  ਅਫਸੋਸ ਜਿਤਾਉਂਦੇ ਹਨ । ਉਹਨਾ ਕਿਹਾ ਉਹ ਔਰਤਾਂ  ਦਾ ਬੇਹੱਦ ਸਨਮਾਨ ਅਤੇ ਸਤਿਕਾਰ ਕਰਦੇ ਹਨ ।
ਸਿਨਹਾ ਨੇ ਕਿਹਾ ਕਿ ਉਹਨਾਂ ਨੇ ਖੇਡਾਂ ਵਿੱਚ ਸੱਟੇਬਾਜ਼ੀ  ਨੂੰ ਮਾਨਤਾ ਦਿੱਤੇ ਜਾਣ ਬਾਰੇ ਟਿੱਪਣੀ ਕੀਤੀ ਸੀ । ਉਹਨਾ ਕਿਹਾ ਕਿ ਮੈਂ ਆਪਣੀ ਰਾਇ ਦਿੱਤੀ ਸੀ ਕਿ ਜੇ ਕਾਨੂੰਨ ਲਾਗੂ ਨਹੀਂ ਕੀਤਾ ਜਾ ਸਕਦਾ ਤਾਂ ਸੱਟੇਬਾਜ਼ੀ ਨੂੰ ਮਾਨਤਾ ਦੇ ਦੇਣੀ ਚਾਹੀਦੀ ।  ਇਸਦਾ ਮਤਲਬ ਇਹ ਨਹੀਂ ਸੀ ਕਿ ਕਾਨੂੰਨ ਬਣਾਇਆ ਹੀ ਨਹੀਂ ਜਾਣਾ ਚਾਹੀਦਾ ।
 ਇਹ ਕਹਿਣਾ ਉਹਨਾਂ ਹੀ ਗਲਤ ਹੈ ਜਿੰਨ੍ਹਾਂ ਇਹ ਕਹਿਣਾ ਕਿ ਬਲਾਤਕਾਰ ਨੂੰ ਰੋਕਿਆ ਨਹੀਂ ਜਾ ਸਕਦਾ ਤਾਂ ਪੀੜਤ ਨੂੰ ਇਸਦਾ ਆਨੰਦ ਲੈਣਾ ਚਾਹੀਦਾ ।
ਸੀਬੀਆਈ ਦੇ ਨਿਰਦੇਸ਼ਕ  ਇੰਡੀਅਨ ਐਕਸਪ੍ਰੈਸ ਦੇ  ਮੁੱਖ ਸੰਪਾਦਕ ਸੇ਼ਖਰ ਗੁਪਤਾ, ਸਾਬਕਾ ਭਾਰਤੀ ਕ੍ਰਿਕਟ ਕਪਤਾਨ  ਰਾਹੁਲ ਦ੍ਰਾਵਿੜ ਅਤੇ ਬੀਸੀਸੀਆਈ ਦੇ ਭ੍ਰਿਸ਼ਟਾਚਾਰ ਨਿਰੋਧਕ  ਪ੍ਰਮੁੱਖ ਆਰ ਐਨ ਸਵਾਮੀ  ਨਾਲ ਇੱਕ  ਚਰਚਾ ਵਿੱਚ ਭਾਗ ਲੈ ਰਹੇ ਸਨ ।

No comments: