www.sabblok.blogspot.com
ਫ਼ਰੀਦਕੋਟ, 13 ਨਵੰਬਰ(ਮੱਘਰ ਸਿੰਘ )- ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਸਬੰਧੀ ਵਿਚ ਗੁਰਦੁਆਰਾ ਖਾਲਸਾ ਦੀਵਾਨ ਵਿਖੇ ਡਾ. ਗੁਰਇੰਦਰ ਮੋਹਨ ਸਿੰਘ ਰਸੀਵਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਜਥੇਦਾਰ ਮਨਮੋਹਨ ਸਿੰਘ ਬਰਾੜ, ਸੁਖਵਿੰਦਰ ਸਿੰਘ ਖਾਲਸਾ ਮੁੱਖ ਸੇਵਾਦਾਰ ਗੁਰਦੁਆਰਾ ਬਲਬੀਰ ਬਸਤੀ ਅਤੇ ਡਾ. ਹਰਮਿੰਦਰ ਸਿੰਘ ਸੰਧੂ ਨੇ ਸਾਂਝੇ ਤੌਰ ਸੰਬੋਧਨ ਕਰਦਿਆਂ ਕਿਹਾ ਕਿ ਮਹਾਨ ਕ੍ਰਾਂਤੀਕਾਰੀ ,ਸਰਬਤ ਦੇ ਭਲੇ ਦੇ ਪ੍ਰੇਰਕ, ਬਾਣੀ ਦੇ ਭੰਡਾਰ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 545 ਵੇਂ ਪ੍ਰਕਾਸ ਉਤਸਵ 17 ਨਵੰਬਰ ਨੂੰ ਬੜੀ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਗੁਰਪੁਰਬ ਦੇ ਸਬੰਧ ਵਿਚ 15 ਨਵੰਬਰ ਨੂੰ ਬੱਚਿਆਂ ਦੇ ਭਾਸ਼ਣ ਪ੍ਰਤੀਯੋਗਤਾ ਅਤੇ 16 ਨਵੰਬਰ ਨੂੰ ਅਲੋਕਿਕ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਮੀਟਿੰਗ ਵਿਚ ਪ੍ਰਿੰਸੀਪਲ ਦਲਬੀਰ ਸਿੰਘ , ਬਲਵਿੰਦਰ ਸਿੰਘ ਸੰਧੂ ਪ੍ਰਧਾਨ ਗੁਰਦੁਆਰਾ ਹਰਿੰਦਰਾ ਨਗਰ, ਪਰਵਿੰਦਰ ਪਾਲ ਸਿੰਘ ਕਪਤਾਨ,ਉੱਜਲ ਸਿੰਘ ਉਬਰਾਏ ਪ੍ਰਧਾਨ ਗੁਰਦੁਆਰਾ ਸਿੰਘ ਸਭਾ, ਰਣਧੀਰ ਸਿੰਘ ਛਾਬੜਾ, ਗੁਰਨੈਬ ਸਿੰਘ, ਨੌਜਵਾਨ ਸਭਾ ਦੇ ਸੇਵਦਾਰ ਭਾਰੀ ਗਿਣਤੀ ਵਿਚ ਸ਼ਾਮਲ ਹੋਏ।

No comments:
Post a Comment