www.sabblok.blogspot.com
ਯੂਥ ਕਾਂਗਰਸੀਆਂ ਵੱਲੋਂ 48 ਘੰਟੇ ਦਾ ਅਲਟੀਮੇਟਮ
ਐਸ.ਐਮ.ਓ ਅਤੇ ਐਸ.ਡੀ.ਐਮ. ਨੂੰ ਦਿੱਤਾ ਸੀ ਮੰਗ-ਪੱਤਰ
ਜਗਰਾਉਂ 2 ਨਵੰਬਰ ( ਹਰਵਿੰਦਰ ਸੱਗੂ ) ਬੀਤੇ ਦਿਨੀ ਯੂਥ ਕਾਂਗਰਸੀਆਂ ਵੱਲੋਂ ਨਗਰ 'ਚ ਸਥਿਤ ਪ੍ਰਾਈਵੇਟ ਲੈਬਾਰਟਰੀਆਂ ਵੱਲੋਂ ਗਰੀਬ ਅਤੇ ਪੀੜ੍ਹਤ ਲੋਕਾਂ ਤੋਂ ਲਈਆਂ ਜਾਂਦੀਆਂ ਨਜਾਇਜ ਫੀਸਾਂ ਦੇ ਵਿਰੋਧ 'ਚ ਸਥਾਨਕ ਐਸ.ਡੀ.ਐਮ. ਅਤੇ ਸਿਵਲ ਹਸਪਤਾਲ ਐਸ.ਐਮ.ਓ. ਨੂੰ ਮੰਗ ਪੱਤਰ ਦਿੱਤਾ ਗਿਆ ਸੀ । ਇਸੇ ਮਾਮਲੇ ਨੂੰ ਲੈ ਕੇ ਮਨਜਿੰਦਰ ਸਿੰਘ ਡੱਲਾ ਪ੍ਰਧਾਨ ਯੂਥ ਕਾਂਗਰਸ ਅਤੇ ਯੂਥ ਕਾਂਗਰਸ ਦੇ ਡੈਲੀਗੇਟ ਸਾਜਨ ਮਲਹੋਤਰਾ ਨੇ ਅੱਜ ਜਾਰੀ ਪ੍ਰੈਸ ਨੋਟ 'ਚ ਕਿਹਾ ਕਿ ਯੂਥ ਕਾਂਗਰਸ ਸਥਾਨਕ ਨਗਰ 'ਚ ਪ੍ਰਾਈਵੇਟ ਲੈਬਾਰਟਰੀ ਮਾਲਕਾਂ ਨੂੰ ਆਪਣੀਆਂ ਮਨਮਾਨੀਆਂ ਫੀਸਾਂ ਨਹੀਂ ਲੈਣ ਦੇਏਗੀ ਅਤੇ ਉਨਾਂ ਦੁਆਰਾ ਲਈਆਂ ਜਾਂਦੀਆਂ ਫੀਸਾਂ ਸਰਕਾਰੀ ਰੇਟ ਤੇ ਤੈਅ ਕਰਾਉਣਗੇ । ਉਨਾਂ ਕਿਹਾ ਕਿ ਪ੍ਰਸ਼ਾਸਨ ਇਸ ਵਿਰੁੱਧ ਕੋਈ ਠੋਸ ਕਦਮ ਚੁੱਕੇ ਤਾਂ ਕਿ ਗਰੀਬ ਅਤੇ ਪੀੜ੍ਹਤ ਲੋਕ ਇਸ ਨਜਾਇਜ ਮਾਰ ਹੇਠ ਨਾ ਆਉਣ । ਉਨਾਂ ਅੱਗੇ ਕਿਹਾ ਕਿ ਯੂਥ ਕਾਂਗਰਸੀ ਆਗੂ ਆਉਣ ਵਾਲੇ 48 ਘੰਟੇ ਇੰਤਜਾਰ ਕਰੇਗੀ ਤਾਂ ਕਿ ਪ੍ਰਾਈਵੇਟ ਲੈਬਾਰਟਰੀ ਮਾਲਕ ਲਈਆਂ ਜਾਂਦੀਆਂ ਫੀਸਾਂ ਦੇ ਰੇਟ ਸਰਕਾਰ ਦੁਆਰਾ ਤੈਅ ਕੀਤੇ ਰੇਟ ਦੇ ਅਨੁਸਾਰ ਨਿਰਧਾਰਿਤ ਕਰੇ । ਨਾ ਹੋਣ ਦੀ ਸੂਰਤ 'ਚ ਯੂਥ ਕਾਂਗਰਸੀ ਸੈਕੜੇਂ ਸਮਰਥਕਾਂ ਅਤੇ ਲੋਕਾਂ ਨਾਲ ਸਥਾਨਕ ਸਰਕਾਰੀ ਹਸਪਤਾਲ ਵਿਖੇ ਪ੍ਰਾਈਵੇਟ ਲੈਬਾਰਟਰੀ ਮਾਲਕਾਂ ਅਤੇ ਐਸ.ਐਮ.ਓ. ਵਿਰੁੱਧ ਰੋਸ ਪ੍ਰਦਰਸ਼ਨ ਕਰੇਗੀ ।ਇਸ ਮੌਕੇ ਹੋਰਨਾਂ ਤੋਂ ਇਲਾਵਾ ਟੀਨੂ ਮਲਹੋਤਰਾ, ਸੰਜੀਵ ਕੁਮਾਰ ਗੁੱਜਰ, ਅਰਸ਼ਦੀਪ ਸਿੰਘ, ਅਨੰਦ ਸ਼ਰਮਾ, ਭਗਵੰਤ ਸਿੰਘ, ਸੁਖਵਿੰਦਰ ਸਿੰਘ ਸਿੱਧੂ, ਯਾਦਵੀਰ ਸਿੰਘ, ਸਿਮਰਦੀਪ ਸਿੰਘ, ਵਿੱਕੀ ਕੁਮਾਰ, ਮੰਨੂੰ ਚੀਮਾ, ਪ੍ਰੀਤ ਢਿੱਲੋ, ਰਿੱਕੀ ਕੁਮਾਰ, ਅਵੀਨਾਵ ਸੱਘਰ, ਸੁੰਘਮ ਸ਼ਰਮਾ, ਅਭੀਸ਼ੇਕ ਕੁਮਾਰ, ਮਨਦੀਪ ਧਾਲੀਵਾਲ, ਆਰੁਨ ਗੁਪਤਾ ਆਦਿ ਹਾਜਰ ਸਨ ।

No comments:
Post a Comment