jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਜਿਆ ਖਾਨ ਦਾ ਹੋਇਆ ਸੀ ਕਤਲ!

www.sabblok.blogspot.com
1380986524-1616 
ਮੁੰਬਈ : ਬਾਲੀਵੁੱਡ ਅਦਾਕਾਰਾ ਜੀਆ ਖ਼ਾਨ ਦੀ ਮੌਤ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਕੈਲੀਨਾ ਫੋਰੈਂਸਿਕ ਸਾਇੰਸ ਲੈਬਾਰਟਰੀ (ਐਫਐਸਐਲ) ਦੀ ਰਿਪੋਰਟ ਮੁਤਾਬਿਕ ਜੀਆ ਖ਼ਾਨ ਨੇ ਆਤਮਹੱਤਿਆ ਨਹੀਂ ਕੀਤੀ ਸੀ ਬਲਕਿ ਉਸ ਦੀ ਹੱਤਿਆ ਹੋਈ ਸੀ। ਰਿਪੋਰਟ ਨਾਲ ਅਦਾਕਾਰਾ ਦੀ ਮਾਂ ਰਾਬੀਆ ਖ਼ਾਨ ਦਾ ਇਹ ਦਾਅਵਾ ਹੋਰ ਪੁਖ਼ਤਾ ਹੋ ਜਾਂਦਾ ਹੈ ਕਿ ਉਨ੍ਹਾਂ ਦੀ ਧੀ ਦਾ ਕਤਲ ਹੋਇਆ ਸੀ। ਐਫਐਸਐਲ ਦੀ ਰਿਪੋਰਟ ਮੁਤਾਬਿਕ 3 ਜੂਨ ਨੂੰ ਜੁਹੂ ਸਥਿਤ ਆਪਣੇ ਘਰ 'ਚ ਲਟਕੀ ਮਿਲੀ ਜੀਆ ਖ਼ਾਨ ਦੇ ਹੱਥਾਂ ਦੇ ਨਹੂੰਆਂ ਦੇ ਹਿੱਸੇ ਨਮੂਨੇ ਵਜੋਂ ਉਸ ਨੂੰ ਮਿਲੇ। 4 ਜੂਨ ਨੂੰ ਜੇਜੇ ਪੋਸਟਮਾਰਟਮ ਸੈਂਟਰ ਨੇ ਜੀਆ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਇਸ ਤੋਂ ਅਗਲੇ ਦਿਨ ਇਹ
ਸੈਂਪਲ ਜਾਂਚ ਲਈ ਐਫਐਸਐਲ ਨੂੰ ਭੇਜੇ ਗਏ। ਐਫਐਸਐਲ ਨੇ 16 ਅਗਸਤ ਨੂੰ ਆਪਣੀ ਰਿਪੋਰਟ ਦਿੱਤੀ। ਇਸ ਮੁਤਾਬਿਕ ਜੀਆ ਦੇ ਦੋਵਾਂ ਹੱਥਾਂ ਦੇ ਨਹੂੰਆਂ ਨਾਲ ਖ਼ੂਨ ਅਤੇ ਮਨੁੱਖੀ ਮਾਸ ਦੇ ਅਵਸ਼ੇਸ਼ ਪਾਏ ਗਏ ਸਨ। ਹਾਲਾਂਕਿ ਨਹੂੰਆਂ 'ਤੇ ਲੱਗਾ ਖ਼ੂਨ ਕਿਸ ਦਾ ਹੈ, ਇਹ ਪਤਾ ਨਹੀਂ ਲੱਗ ਸਕਿਆ। ਇਨ੍ਹਾਂ ਸਬੂਤਾਂ ਨੂੰ ਲੈ ਕੇ ਰਾਬੀਆ ਨੇ ਨਿੱਜੀ ਫੋਰੈਂਸਿਕ ਐਕਸਪਰਟ ਡਾ. ਆਰਕੇ ਸ਼ਰਮਾ ਨੂੰ ਇਸ ਮਾਮਲੇ ਦੀ ਜਾਂਚ ਕਰਨ ਨੂੰ ਕਿਹਾ। ਡਾ. ਸ਼ਰਮਾ ਨੇ ਆਪਣੀ ਰਿਪੋਰਟ 'ਚ ਆਤਮਹੱਤਿਆ 'ਤੇ ਗੰਭੀਰ ਸਵਾਲ ਚੁੱਕੇ ਹਨ। ਆਪਣੀ ਅੰਤਰਿਮ ਰਿਪੋਰਟ 'ਚ ਉਨ੍ਹਾਂ ਜੀਆ ਦੀ ਹੱਤਿਆ ਹੋਣ ਦੀ ਮਜ਼ਬੂਤ ਸੰਭਾਵਨਾ ਪ੍ਰਗਟਾਈ ਹੈ। ਹੁਣ ਡਾ. ਸ਼ਰਮਾ ਨੇ ਜੇਜੇ ਹਸਪਤਾਲ 'ਚ ਜਿਆ ਦੇ ਪੋਸਟਮਾਰਟਮ ਦਾ ਵੀਡੀਓ ਮੰਗਿਆ ਹੈ ਤਾਂ ਜੋ ਉਹ ਆਪਣੀ ਅੰਤਿਮ ਰਿਪੋਰਟ ਸੌਂਪ ਸਕਣ। ਰਾਬੀਆ ਦੇ ਵਕੀਲ ਦਿਨੇਸ਼ ਤਿਵਾੜੀ ਨੇ ਦੱਸਿਆ, 'ਐਫਐਸਐਲ ਦੀ ਰਿਪੋਰਟ 15 ਦਿਨ ਪਹਿਲਾਂ ਮਿਲੀ ਸੀ। ਮਾਹਰ ਦੀ ਸਲਾਹ ਲੈਣ ਲਈ ਇਸ ਨੂੰ ਡਾ. ਸ਼ਰਮਾ ਕੋਲ ਭੇਜਿਆ ਗਿਆ। ਉਨ੍ਹਾਂ ਦੀ ਰਿਪੋਰਟ 'ਚ ਕਈ ਗੰਭੀਰ ਸਵਾਲ ਚੁੱਕੇ ਗਏ। ਤਿਵਾੜੀ ਨੇ ਕਿਹਾ, 'ਅਸੀਂ ਛੇਤੀ ਹੀ ਅਦਾਲਤ 'ਚ ਹੱਤਿਆ ਦਾ ਮਾਮਲਾ ਦਾਖਲ ਕਰਾਂਗੇ। ਜੇਕਰ ਲੋੜ ਪਈ ਤਾਂ ਅਸੀਂ ਕਬਰ 'ਚੋਂ ਜੀਆ ਦੀ ਲਾਸ਼ ਕੱਢਵਾ ਕੇ ਜਾਂਚ ਕਰਨ ਦੀ ਵੀ ਮੰਗ ਕਰਾਂਗੇ।'

No comments: