jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਸ਼ਹੀਦ ਬਾਬਾ ਦੀਪ ਸਿੰਘ ਨੂੰ ਸਮਰਪਿਤ ਗੁਰਮਤਿ ਚੇਤਨਾ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਰਵਾਨਾ

www.sabblok.blogspot.com
 


ਤਲਵੰਡੀ ਸਾਬੋ, 9 ਨਵੰਬਰ (ਜਰਨੈਲ ਸਿੰਘ ਰਾਹੀ/ਹਰਜਿੰਦਰ ਸਿੰਘ ਸਿੱਧੂ)-ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪਹਿਲੇ ਜਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਮਾਰਚ ਅੱਜ ਸਵੇਰੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਰਵਾਨਾ ਹੋਇਆ | ਇਹ ਚੇਤਨਾ ਮਾਰਚ ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਸ਼ਾਮਿਲ ਸਨ ਨੂੰ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਰਵਾਨਾ ਕੀਤਾ |
ਮਾਰਚ ਦੇ ਰਵਾਨਾ ਹੋਣ ਤੋਂ ਪਹਿਲਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਭੌਰਾ ਸਾਹਿਬ ਵਿਚ ਬੀਤੇ ਤਿੰਨ ਦਿਨਾਂ ਤੋਂ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਪਰਿਵਾਰ ਵੱਲੋਂ ਰਖਵਾਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਰੰਭਤਾ ਦੀ ਅਰਦਾਸ ਕੀਤੀ ਗਈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਪਾਲਕੀ ਸਾਹਿਬ ਵਿਚ ਸ਼ੁਸੋਭਿਤ ਕੀਤੇ ਗਏ | ਇਸ ਮੌਕੇ ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੀ ਨਵੀਂ ਪੀੜੀ ਨੂੰ ਉਨ੍ਹਾਂ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਜਾਣੂੰ ਕਰਵਾਉਣ ਲਈ ਅਜਿਹੇ ਗੁਰਮਤਿ ਚੇਤਨਾ ਮਾਰਚ ਜ਼ਰੂਰੀ ਹੈ | ਇਸ ਮੌਕੇ ਜਥੇ: ਨੰਦਗੜ੍ਹ ਨੇ ਦੱਸਿਆ ਕਿ ਉਕਤ ਗੁਰਮਤਿ ਮਾਰਚ 13 ਨਵੰਬਰ ਨੂੰ ਗੁਰਦੁਆਰਾ ਸ਼ਹੀਦਗੰਜ ਸਾਹਿਬ ਅੰਮਿ੍ਤਸਾਰ ਸਾਹਿਬ ਵਿਖੇ ਜਾ ਕੇ ਸੰਪੂਰਨ ਹੋਵੇਗਾ | ਅੱਜ ਗੁਰਮਤਿ ਚੇਤਨਾ ਮਾਰਚ ਦੀ ਰਵਾਨਗੀ ਮੌਕੇ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਅਮਰਜੀਤ ਸਿੰਘ ਖਾਨਾ, ਰਵੀਪ੍ਰੀਤ ਸਿੰਘ ਸਿੱਧੂ, ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਮਲੂਕਾ, ਗੁਰਤਿੰਦਰ ਸਿੰਘ ਰਿੰਪੀ ਮਾਨ, ਬਾਬਾ ਅਜੈਬ ਸਿੰਘ, ਮੋਹਨ ਸਿੰਘ ਬੰਗੀ, ਗੁਰਤੇਜ ਸਿੰਘ ਜੋਧਪੁਰ, ਗੁਰਤੇਜ ਸਿੰਘ ਢੱਡੇ, ਸੁਰਜੀਤ ਸਿੰਘ ਰਾਏਪੁਰ, ਭਾਈ ਭਰਪੂਰ ਸਿੰਘ, ਭਾਈ ਜਗਪਾਲ ਸਿੰਘ, ਭੋਲਾ ਸਿੰਘ ਗਿੱਲ ਪੱਤੀ, ਗੁਰਵਿੰਦਰ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਛੋਟਾ ਸਿੰਘ, ਬਾਬਾ ਕਾਕਾ ਸਿੰਘ, ਭਾਈ ਬਲਵੰਤ ਸਿੰਘ, ਪ੍ਰਗਟ ਸਿੰਘ ਭੋਡੀਪੁਰਾ, ਜਗਤਾਰ ਸਿੰਘ ਜੰਗੀਆਣਾ, ਜਗਤਾਰ ਸਿੰਘ, ਬਾਬਾ ਤੁਰਤ ਦਾਸ, ਸੁਖਦੇਵ ਸਿੰਘ ਚਹਿਲ, ਮਨਜੀਤ ਸਿੰਘ ਸ਼ਿੰਪੀ, ਜਥੇ: ਬੁੱਧ ਸਿੰਘ, ਜਸਵਿੰਦਰ ਸਿੰਘ ਸਿੱਧੂ, ਬਾਬੂ ਸਿੰਘ ਮਾਨ, ਪਰਮਜੀਤ ਸਿੰਘ ਮਾਨਸ਼ਾਹੀਆ, ਬੀਬੀ ਸੁਖਜਿੰਦਰ ਕੌਰ, ਅਵਤਾਰ ਚੋਪੜਾ, ਤੇਜਾ ਮਲਕਾਣਾ, ਸੁਖਬੀਰ ਸਿੰਘ ਚੱਠਾ, ਜਗਦੇਵ ਸਰਪੰਚ ਜੱਜਲ, ਰਣਜੀਤ ਸਿੰਘ ਰਾਜੂ ਆਦਿ ਹਾਜ਼ਰ ਸਨ |

No comments: