jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 11 November 2013

ਸਚਿਨ ਵਿਦਾਈ : ਆਨਲਾਈਨ ਟਿਕਟ ਮਿਲਣੀ ਮੁਸ਼ਕਲ, ਸਾਈਟ ਕ੍ਰੈਸ਼

www.sabblok.blogspot.com
 achin 
ਮੁੰਬਈ- ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਦੂਜਾ ਟੈਸਟ ਮੈਚ 14 ਨਵੰਬਰ ਨੂੰ ਖੇਡਿਆ ਜਾ ਰਿਹਾ ਹੈ ਜੋ ਕਿ ਸਚਿਨ ਤੇਂਦੁਲਕਰ ਦਾ 200ਵਾਂ ਅਤੇ ਆਖਰੀ ਟੈਸਟ ਹੈ। ਇਹ ਟੈਸਟ ਸਚਿਨ ਦਾ ਵਿਦਾਈ ਮੈਚ ਹੈ ਜਿਸ ਕਾਰਨ ਸਚਿਨ ਦੇ ਪ੍ਰਸ਼ੰਸਕ ਸਚਿਨ ਨੂੰ ਇਸ ਮੈਦਾਨ ਵਿਚ ਆਖਰੀ ਵਾਰ ਖੇਡਦੇ ਹੋਏ ਅਤੇ ਚੌਕੇ-ਛੱਕੇ ਲਗਾਉਂਦੇ ਹੋਏ ਵੇਖਣ ਲਈ ਕਾਫੀ ਉਤਸ਼ਾਹਤ ਹਨ।  ਸਚਿਨ ਦੇ ਪ੍ਰਸ਼ੰਸਕਾਂ ਦੀ ਦੀਵਾਨਗੀ ਦਾ ਆਲਮ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਮੈਚ ਦੀਆਂ ਆਨਲਾਈਨ ਟਿਕਟਾਂ ਬੁੱਕ ਕਰਨ ਵਾਲੀ ਵੈਬਸਾਈਟ ‘ਤੇ ਇੰਨਾ ਟ੍ਰੈਫਿਕ ਆ ਗਿਆ ਕਿ ਵੈਬਸਾਈਟ ਹੀ ਕ੍ਰੈਸ਼ ਹੋ ਗਈ। ਵੈਬਸਾਈਟ ਕ੍ਰੈਸ਼ ਹੋਣ ਕਾਰਨ ਸਚਿਨ ਦੇ ਕਾਫੀ ਪ੍ਰਸ਼ੰਸਕ ਉਨ੍ਹਾਂ ਨੂੰ ਆਖਰੀ ਵਾਰ ਖੇਡਦਾ ਦੇਖਣ ਤੋਂ ਵਾਂਝੇ ਰਹਿ ਗਏ ਹਨ ਜਿਸ ਕਾਰਨ ਉਨ੍ਹਾਂ ‘ਚ ਨਿਰਾਸ਼ਾ ਪਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਤੋਂ ਕਿਆਂਗਜ਼ੂੰਗਾ ਡਾਟ ਕਾਮ ‘ਤੇ ਮੈਚ ਲਈ ਆਨਲਾਈਨ ਬੁਕਿੰਗ ਸ਼ੁਰੂ ਕੀਤੀ ਗਈ ਸੀ ਪਰ ਇਹ ਸਾਈਟ ਕ੍ਰੈਸ਼ ਹੋ ਗਈ, ਟਿਕਟਾਂ ਦੀ ਵਿਕਰੀ ਸਵੇਰੇ 11 ਵਜੇ ਤੋਂ ਕਿਆਂਗਜ਼ੂੰਗਾ ਡਾਟ ਕਾਮ ‘ਤੇ ਸ਼ੁਰੂ ਹੋਣੀ ਸੀ ਪਰ ਵੈਬਸਾਈਟ ਖੁੱਲ ਹੀ ਨਹੀਂ ਰਹੀ ਹੈ।
ਟਿਕਟਾਂ ਦੀ ਖਰੀਦ ਇਕੋ ਹੀ ਸਮੇਂ ‘ਤੇ ਕਿਆਂਗਜ਼ੂੰਗਾ ਡਾਟ ਕਾਮ ‘ਤੇ ਵੱਡੀ ਗਿਣਤੀ ‘ਚ ਪਹੁੰਚਣ ‘ਤੇ ਸਾਈਟ ਹੀ ਕ੍ਰੈਸ਼ ਹੋ ਗਈ ਹੈ। ਕਿਆਂਗਜ਼ੂੰਗਾ ਡਾਟ ਕਾਮ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਟਿਕਟ ਨਹੀਂ ਵੇਚਿਆ ਗਿਆ ਹੈ।  ਉਨ੍ਹਾਂ ਦੱਸਿਆ ਕਿ ਓਲੰਪਿਕ ਗੇਮਜ਼ ਵੱਡੀ ਗਿਣਤੀ ‘ਚ ਲੋਕਾਂ ਨੇ ਟਿਕਟਾਂ ਖਰੀਦੀਆਂ ਸਨ ਪਰ ਸਚਿਨ ਦੇ ਆਖਰੀ ਮੈਚ ਲਈ ਟਿਕਟ ਖਰੀਦਣ ਵਾਲਿਆਂ ਦੀ ਭੀੜ 5 ਓਲੰਪਿਕ ਦੀਆਂ ਟਿਕਟਾਂ ਖਰੀਦਣ ਵਾਲਿਆਂ ਨਾਲੋਂ 5 ਗੁਣਾ ਵੱਧ ਗਈ।

No comments: