jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 11 November 2013

ਸਰਕਾਰੀ ਮਿੰਨੀ ਡਿਸਪੈਂਸਰੀ ਭਿੱਖੀਵਿੰਡ ਦਾ ਸਟਾਫ਼ ਡਿਊਟੀ ਤੋਂ ਲਾਪਤਾ

www.sabblok.blogspot.com
ਸਰਕਾਰੀ ਮਿੰਨੀ ਡਿਸਪੈਂਸਰੀ ਭਿੱਖੀਵਿੰਡ ਵਿਖੇ ਡਾਕਟਰ ਦੀ ਉਡੀਕ ਕਰਦੀਆਂ ਗਰੀਬ ਔਰਤਾਂ ਤੇ ਡਿਸਪੈਂਸਰੀ ਨੂੰ ਲੱਗਾ ਹੋਇਆਂ ਤਾਲਾ।
ਭਿੱਖੀਵਿੰਡ11 ਨਵੰਬਰ (ਭੁਪਿੰਦਰ ਸਿੰਘ)-ਬੇਸ਼ੱਕ ਮਹਿਕਮਾ ਸਿਹਤ ਵਿਭਾਗ ਪੰਜਾਬ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ 24ਘੰਟੇ ਸਿਹਤ ਸੇਵਾਵਾਂ ਮਹੁੱਇਆਂ ਕਰਵਾਉਣ ਲਈ ਸਿਰਤੋੜ ਯਤਨ ਕਰ ਰਿਹਾ ਹੈ,ਉਥੇ ਮੁਲਾਜਮਾਂ ਨੂੰ ਹਰ ਰੋਜ ਲੱਖਾਂ ਰੁਪਏ ਤਨਖਾਹ ਵੀ ਭਰ ਰਿਹਾ ਹੈ।ਪਰ ਮੁਲਾਜਮ ਆਪਣੀ ਡਿਊਟੀ ਨੂੰ ਕਿੰਨੀ ਕੁ ਤਨਦੇਹੀ ਨਾਲ ਨਿਭਾਅ ਰਹੇ ਹਨ ਜਿਸ ਦੀ ਤਾਜਾ ਮਿਸਾਲ ਉਸ ਵਕਤ ਪੱਤਰਕਾਰਾਂ ਨੂੰ ਦੁਪਹਿਰ ਦੇ ਸਾਢੇ ਤਿੰਨ ਵਜੇ ਦੇ ਦਰਮਿਆਨ ਵੇਖਣ ਨੂੰ ਮਿਲੀ ਜਦੋ ਭਿੱਖੀਵਿੰਡ ਦੀ ਵਸਨੀਕ ਸੰਦੀਪ ਕੌਰ ਪਤਨੀ ਚੰਦ ਸਿੰਘ ਜੋ ਬੀਤੇ ਕੁਝ ਮਹੀਨਿਆਂ ਤੋਂ ਗਰਭਵਤੀ ਹੈ,ਆਪਣੀ ਸੱਸ ਕਰਮਜੀਤ ਕੌਰ ਪਤਨੀ ਪ੍ਰਗਟ ਸਿੰਘ ਨਾਲ ਭਿੱਖੀਵਿੰਡ ਦੀ ਮਿੰਨੀ ਡਿਸਪੈਂਸਰੀ ਵਿੱਚ ਦਵਾਈ ਲੈਣ ਵਾਸਤੇ ਆਈ ਤਾਂ ਉਸ ਸਮੇ ਕੋਈ ਵੀ ਮੁਲਾਜਮ ਡਿਊਟੀ ਉਪਰ ਹਾਜਰ ਨਹੀ ਸੀ ਤੇ ਹਸਪਤਾਲ ਦੇ ਕਮਰਿਆਂ ਨੂੰ ਤਾਲੇ ਲੱਗੇ ਹੋਏ ਸਨ ਤੇ ਦਵਾਈਆਂ ਲੈਣ ਆਈਆਂ ਗਰੀਬ ਔਰਤਾਂ ਡਾਕਟਰਾਂ ਦੇ ਇੰਤਜਾਰ ਵਿੱਚ ਬੈਠੀਆਂ ਸਰਕਾਰ ਨੂੰ ਕੋਸ ਰਹੀਆਂ ਸਨ।ਇਸ ਮਸਲੇ ਸੰਬੰਧੀ ਜਦੋ ਸੰਬੰਧਤ ਐਸ.ਐਮ. ਓ ਸ੍ਰੀ ਸ਼ਿਵ ਦਿਆਲ ਜੀ ਨਾਲ ਸੰਪਰਕ ਕੀਤਾ ਤਾਂ ਉਹਨਾ ਨੇ ਕਿਹਾ ਕਿ 24 ਘੰਟੇ ਸਿਹਤ ਸੇਵਾਵਾਂ ਦੇਣ ਲਈ ਮਹਿਕਮੇ ਵੱਲੋ ਮੁਲਾਜਮਾ ਦੀਆਂ ਡਿਊਟੀਆਂ ਜਾਰੀ ਹਨ,ਪਰ ਜੇਕਰ ਮੁਲਾਜਮ ਡਿਊਟੀ ਦੌਰਾਨ ਕੁਤਾਹੀ ਵਰਤਦਾ ਹੈ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਬਖਸ਼ਿਆਂ ਨਹੀ ਜਾਵੇਗਾ।ਗੋਰਤਲਬ ਹੈ ਕਿ ਭਿੱਖੀਵਿੰਡ ਦੀ ਇਸ ਮਿੰਨੀ ਡਿਸਪੈਂਸਰੀ ਦੇ ਮੁਲਾਜਮਾ ਦੀ ਗੈਰ ਹਾਜਰੀ ਸੰਬੰਧੀ ਇੱਕ ਪੰਜਾਬੀ ਅਖਬਾਰ ਵੱਲੋ ਕੁਝ ਦਿਨ ਪਹਿਲਾ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ,ਪਰ ਗੈਰ ਹਾਜਰ ਹੋਣ ਵਾਲੇ ਮੁਲਾਜਮਾ ਵਿਰੁੱਧ ਕੋਈ ਕਾਰਵਾਈ ਨਾ ਹੋਣ ਕਰਕੇ ਉਹਨਾ ਦੇ ਕੰਨ ਉਪਰ ਜੂੰ ਨਹੀ ਸਰਕੀ।ਵੇਖਣਾ ਇਹ ਬਣਦਾ ਹੈ ਕਿ ਮਹਿਕਮਾ ਕੋਈ ਕਾਰਵਾਈ ਕਰਦਾ ਹੈ ਜਾਂ ਮੂਕ ਦਰਸ਼ਕ ਬਣਿਆ ਰਹਿੰਦਾ ਹੈ ? 

No comments: