jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 7 November 2013

ਪਟਨਾ 'ਚ ਸੀ ਮੈਨੂੰ ਉਡਾਉਣ ਦੀ ਸਾਜ਼ਿਸ਼

www.sabblok.blogspot.com
made plan of murder in Patna
ਪਟਨਾ 'ਚ ਸੀ ਮੈਨੂੰ ਉਡਾਉਣ ਦੀ ਸਾਜ਼ਿਸ਼
ਜਗਦਲਪੁਰ : ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਹੈ ਕਿ ਪਟਨਾ ਦੀ ਰੈਲੀ 'ਚ ਉਨ੍ਹਾਂ ਨੂੰ ਉਡਾਉਣ (ਮਾਰਨ) ਦੀ ਸਾਜ਼ਿਸ਼ ਰਚੀ ਗਈ ਸੀ। ਪਟਨਾ ਧਮਾਕਿਆਂ 'ਚ ਉਹ ਤਾਂ ਬੱਚ ਗਏ ਪਰ ਭਾਜਪਾ ਦੇ ਕੁਝ ਵਰਕਰਾਂ ਨੂੰ ਇਸ ਅੱਤਵਾਦੀ ਹਮਲੇ 'ਚ ਜਾਨ ਨਾਲ ਹੱਥ ਧੋਨਾ ਪਿਆ। ਵੀਰਵਾਰ ਨੂੰ ਇੱਥੇ ਭਾਜਪਾ ਉਮੀਦਵਾਰਾਂ ਦੇ ਹੱਕ 'ਚ ਵੱਡੀ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਛੱਤੀਸਗੜ੍ਹ ਸਰਕਾਰ ਦਾ ਗੁਣਗਾਨ ਕਰਦੇ ਹੋਏ ਭਾਜਪਾ ਦੀ ਹੈਟਿ੍ਰਕ ਬਣਾਉਣ ਲਈ ਹਮਾਇਤ ਦੇਣ ਦਾ ਲੋਕਾਂ ਨੂੰ ਸੱਦਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸੀ ਕਾਫਲੇ 'ਤੇ ਨਕਸਲੀ ਹਮਲੇ ਦੀ ਚਰਚਾ ਕਰਦੇ ਹੋਏ ਜਿੱਥੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਰਮਨ ਸਿੰਘ ਨੂੰ ਸੰਵੇਦਨਸ਼ੀਲ ਦੱਸਿਆ, ਉੱਥੇ ਭਾਜਪਾ ਰੈਲੀ 'ਤੇ ਹੋਏ ਅੱਤਵਾਦੀ ਹਮਲੇ ਦਾ ਜ਼ਿਕਰ ਕਰਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਅਹਿੰਕਾਰੀ ਕਿਹਾ। ਉਨ੍ਹਾਂ ਕਿਹਾ ਕਿ ਅੱਤਵਾਦੀ ਹਮਲੇ ਨਾਲ ਨਿਤੀਸ਼ ਕੁਮਾਰ 'ਤੇ ਕੋਈ ਫਰਕ ਨਹੀਂ ਪਿਆ ਅਤੇ ਉਹ ਆਰਾਮ ਨਾਲ ਰਾਜਗੀਰ 'ਚ ਖਾਣਾ ਖਾਂਦੇ ਰਹੇ। ਨਰਿੰਦਰ ਮੋਦੀ ਨੇ ਛੱਤੀਸਗੜ੍ਹ ਦੀ ਕਾਂਗਰਸ ਦੀ ਪਹਿਲੀ ਸਰਕਾਰ ਦੇ ਕਾਰਜਕਾਲ ਨੂੰ ਲੰਬੇ ਹੱਥੀਂ ਲਿਆ। ਉਨ੍ਹਾਂ ਨੇ ਅਜੀਤ ਜੋਗੀ ਦਾ ਨਾਂ ਲਏ ਬਿਨਾ ਕਿਹਾ ਕਿ ਰਾਜ ਬਣਨ ਦੇ ਬਾਅਦ ਪ੍ਰਦੇਸ਼ ਦਾ ਸ਼ਾਸਨ ਜੁਲਮੀ ਸ਼ਾਸਕ ਦੇ ਹੱਥ 'ਚ ਚਲਾ ਗਿਆ ਸੀ। ਉਨ੍ਹਾਂ ਦੀ ਸਰਕਾਰ ਨੇ ਜਨਤਾ 'ਤੇ ਏਨੇ ਅੱਤਿਆਚਾਰ ਕੀਤੇ ਹਨ ਕਿ ਕਾਂਗਰਸ ਦੇ ਸੱਤਾ 'ਚ ਵਾਪਸੀ ਨਹੀਂ ਆਉਣ ਵਾਲੀ। ਕਾਂਗਰਸ ਸੱਤਾ ਹਾਸਲ ਕਰਨ ਲਈ ਛੱਤੀਸਗੜ੍ਹ ਹੀ ਨਹੀਂ ਕੇਂਦਰ 'ਚ ਵੀ ਹੱਥ ਮੱਲਦੇ ਰਹਿ ਜਾਣਗੇ। ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਭਿ੍ਰਸ਼ਟਾਚਾਰ ਦਾ ਇਤਿਹਾਸ ਬਣਾ ਦਿੱਤਾ ਹੈ। ਕੋਲ ਬਲਾਕ ਅਲਾਟਮੈਂਟ ਘੁਟਾਲਾ ਹੋਵੇ, ਜਾਂ ਹੋਰ ਘੁਟਾਲੇ, ਹੱਥ ਵਾਲੀ ਪਾਰਟੀ ਨੇ ਜੰਮ ਕੇ ਹੱਥ ਦੀ ਸਫਾਈ ਕੀਤੀ। ਮੋਦੀ ਨੇ 45 ਮਿੰਟ ਦੇ ਭਾਸ਼ਣ 'ਚ ਕਰੀਬ 10 ਮਿੰਟ ਆਦੀਵਾਸੀਆਂ 'ਤੇ ਫੋਕਸ ਰੱਖਿਆ। ਉਨ੍ਹਾਂ ਕਿਹਾ ਕਿ ਵੋਟ ਬੈਂਕ ਦੀ ਸਿਆਸਤ ਕਰਨ ਵਾਲੀ ਕਾਂਗਰਸ ਨੇ ਨਾਅਰਾ ਦਿੱਤਾ ਸੀ ਕਿ 'ਕਾਂਗਰਸ ਕਾ ਹਾਥ ਗਰੀਬ ਕੇ ਸਾਥ।' ਪਰ ਉਸਨੇ ਗਰੀਬਾਂ, ਆਦੀਵਾਸੀਆਂ, ਦਲਿਤਾਂ ਅਤੇ ਘੱਟ ਗਿਣਤੀਆਂ ਦੀਆਂ ਵੋਟਾਂ ਲੈ ਕੇ ਉਨ੍ਹਾਂ ਲਈ ਕੀਤਾ ਕੁਝ ਵੀ ਨਹੀਂ।
ਗੁਜਰਾਤ ਤੋਂ ਅੱਗੇ ਹੋਵੇਗਾ ਛੱਤੀਸਗੜ੍ਹ : ਮੋਦੀ ਨੇ ਕਿਹਾ ਕਿ ਅਟਲ ਬਿਹਾਰੀ ਵਾਜਪਾਈ ਨੇ ਇਹ ਸੋਚ ਕੇ ਤਿੰਨ ਰਾਜਾਂ ਦਾ ਗਠਨ ਕੀਤਾ ਸੀ ਕਿ ਛੋਟੇ ਰਾਜਾਂ ਦੇ ਗਠਨ ਨਾਲ ਵਿਕਾਸ ਨੂੰ ਰਫਤਾਰ ਮਿਲੇਗੀ। ਅਟਲ ਜੀ ਦੀ ਇਸ ਸੋਚ 'ਤੇ ਸਿਰਫ ਛੱਤੀਸਗੜ੍ਹ ਖਰਾ ਉਤਰਿਆ ਹੈ। ਇਕੱਲੇ ਛੱਤੀਸਗੜ੍ਹ ਹੀ ਸਭ ਤੋਂ ਜ਼ਿਆਦਾ ਵਿਕਾਸਸ਼ੀਲ ਸਾਬਿਤ ਹੋਇਆ ਹੈ। ਇੱਥੇ ਭਾਜਪਾ ਦੀ ਸਰਕਾਰ ਬਣੀ ਰਹੀ ਤਾਂ ਇਹ ਪ੍ਰਦੇਸ਼ ਅਗਲੇ ਪੰਜ ਸਾਲ 'ਚ ਗੁਜਰਾਤ ਨੂੰ ਵੀ ਪਿੱਛੇ ਛੱਡ ਕੇ ਵਿਕਾਸ ਦੇ ਮਾਮਲੇ 'ਚ ਅੱਗੇ ਨਿਕਲ ਜਾਏਗਾ।

No comments: