jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 16 November 2013

ਮੈਂ ਵਤਨ ਕਾ ਸ਼ਹੀਦ ਹੂੰ, ਨਾ ਮੇਰੀ ਯਾਦ.......

www.sabblok.blogspot.com
.

ਲਾਲਾ ਲਾਜਪਤਰਾਏ ਜੀ ਦੇ ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਜਗਰਾਓਂ, 16 ਨਵੰਬਰ ( ਹਰਵਿੰਦਰ ਸੱਗੂ )¸ ਦੇਸ਼ ਦੀ ਆਜ਼ਾਦੀ ਲਈ ਆਪਣਾ ਜੀਵਨ ਕੁਰਬਾਨ ਕਰ ਦੇਣ ਵਾਲੇ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣ ਲਈ ਸਮੇਂ ਦੀਆਂ ਸਰਕਾਰਾਂ ਬਹੁਤ ਸਾਰੇ ਐਲਾਨ ਕਰਦੀਆਂ ਹਨ। ਉਨ੍ਹਾਂ ਦੀਆਂ ਯਾਦਗਾਰਾਂ ਨਿਰਮਾਣ ਕੀਤੀਆਂ ਜਾਂਦੀਆਂ ਹਨ। ਸਹੀ ਅਰਥਾਂ ਵਿਚ ਸ਼ਹੀਦਾਂ ਪ੍ਰਤੀ ਸਰਕਾਰਾਂ ਦਾ ਨਜ਼ਰੀਆ ਕੀ ਹੈ ਇਸਦੀ ਤਾਜਾ ਮਿਸਾਲ ਦੇਖਣੀ ਹੋਵੇ ਤਾਂ ਤੁਸੀਂ ਪੰਜਾਬ ਕੇਸਰੀ ਲਾਲਾ ਲਾਜਪਤਰਾਏ ਜੀ ਦੇ ਜੱਦੀ ਸ਼ਹਿਰ ਜਗਰਾਓਂ ਵਿਖੇ ਲਾਲਾ ਲਾਜਪਤਰਾਏ ਜੀ ਦੀ ਯਾਦ ਵਿਚ ਸਰਕਾਰ ਵਲੋਂ ਬਣਾਈ ਗਈ ਲਾਇਬਰੇਰੀ ਅਤੇ ਉਨ੍ਹਾਂ ਦੇ ਜੱਦੀ ਘਰ ਦੀ ਦੁਰਦਸ਼ਾ ਤੋਂ ਦੇਖ ਸਕਦੇ ਹੋ। ਅੱਜ ਪੰਜਾਬ ਕੇਸਰੀ ਲਾਲਾ ਲਾਜਪਤਰਾਏ ਜੀ ਦਾ 84 ਵਾਂ ਸ਼ਹੀਦੀ ਦਿਹਾੜਾ ਸਾਰੇ ਦੇਸ਼ ਵਿਚ ਮਨਾਇਆ ਗਿਆ। ਲਾਲਾ ਜੀ ਦੀ ਯਾਦ ਵਿਚ ਸਾਰੇ ਦੇਸ਼ ਵਿਚ ਸਮਾਗਮ ਆਯੋਜਿਤ ਕਰਕੇ ਉਨ੍ਹਾਂ ਨੂੰ ਇਕ ਦਿਨ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਲਾਲਾ ਜੀ ਦੀਆਂ ਮੂਰਤੀਆਂ 'ਤੇ ਫੁੱਲ ਚੜ੍ਹਾ ਕੇ ਰਾਜਨੀਤਿਕ ਲੋਕ ਲੱਛੇਦਾਰ ਭਾਸ਼ਨ ਦੇ ਕੇ ਮੁੜ ਤੋਂ ਸਾਰਾ ਸਾਲ ਬੇਫਿਕਰ ਹੋ ਕੇ ਤੁਰਦੇ ਬਣੇ ਅਤੇ ਉਸਤੋਂ ਬਾਅਦ ਸ਼ਹੀਦ ਦੀਆਂ ਯਾਦਗਾਰਾਂ ਨੂੰ ਮਿੱਟੀ-ਧੂੜ ਦੇ ਹਵਾਲੇ ਕਰ ਦਿਤਾ ਗਿਆ। ਸਾਰੇ ਸਾਲ ਵਿਚ ਇਕ ਦਿਨ ਦਿਤੇ ਜਾਂਦੇ ਇਸ ਸਨਮਾਨ ਤੋਂ ਬਾਅਦ ਸ਼ਹੀਦਾਂ ਦਾ ਨਿਰਾਦਰ ਭਲਾ ਦੇਸ਼ ਦੀ ਨੌਜਵਾਨ ਪੀੜ੍ਹੀ ਅਤੇ ਆਉਣ ਵਾਲੀਆਂ ਨਸਲਾਂ ਨੂੰ ਕੀ ਸੰਦੇਸ਼ ਦੇ ਸਕਦਾ ਹੈ ? ਜਗਰਾਓਂ ਵਿਖੇ ਲਾਲਾ ਲਾਜਪਤਰਾਏ ਜੀ ਦੀ ਯਾਦ ਵਿਚ ਉਨ੍ਹਾਂ ਦੇ ਜੱਦੀ ਘਰ ( ਫਿਲੀਗੇਟ ਦੇ ਨਜ਼ਦੀਕ ) ਲਾਇਬਰੇਰੀ ਦਾ ਨਿਰਮਾਣ ਕੀਤਾ ਗਿਆ ਸੀ। ਜਿਸਦਾ ਉਦਘਾਟਨ 4 ਮਈ 1989 ਨੂੰ ਐਜੂਕੇਸ਼ਨ ਸੈਕਟਰੀ ਰਾਜਿੰਦਰ ਸਿੰਘ ਵਲੋਂ ਕੀਤਾ ਗਿਆ ਸੀ। ਇਸ ਲਾਇਬਰੇਰੀ ਵਿਚ ਲਾਲਾ ਲਾਜਪਤਰਾਏ ਜੀ ਦੀਆਂ ਹਥ ਲਿਖਤਾਂ ਤੋਂ ਇਲਾਵਾ ਲਾਲਾ ਜੀ ਦੇ ਜੀਵਨ ਨਾਲ ਜੁੜੀਆਂ ਹੋਈਆਂ ਹੋਰ ਕਈ ਵਸਤਾਂ ਰੱਖੀਆਂ ਹੋਈਆਂ ਹਨ। ਇਸ ਲਾਇਬਰੇਰੀ ਦੀ ਬਿਲਡਿੰਗ ਵਿਚ ਸੀਸ਼ੇ ਟੁੱਟੇ ਹੋਏ ਹਨ। ਇਥੇ ਅਖਬਾਰਾਂ ਅਤੇ ਪੀਣ ਵਾਲੇ ਪਾਣੀ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਲਾਲਾ ਜੀ ਦੀ ਯਾਦ ਵਿਚ ਬਣਾਈ ਹੋਈ ਲਾਇਬਰੇਰੀ ਦੀ ਜੋ ਹਾਲਤ ਹੈ ਸੋ ਹੈ ਪਰ ਉਸਦੇ ਨਾਲ ਹੀ ਲਾਲਾ ਜੀ ਦਾ ਜੱਦੀ ਘਰ ਵੀ ਹੈ ਜਿਸਦੀ ਕੋਈ ਵੀ ਸਾਂਭ ਸੰਭਾਲ ਨਹੀਂ ਹੋ ਰਹੀ। ਲਾਲਾ ਜੀ ਦੇ ਜੱਦੀ ਘਰ ਨੂੰ ਸੰਭਾਲਣ ਦੀ ਬਜਾਏ ਹੁਣ ਇਕ ਕਬਾੜਖਾਨੇ ਦੇ ਰੂਪ ਵਿਚ ਵਰਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਦੇ ਮਕਾਨ ਵਿਚ ਇਸ ਸਮੇਂ ਲਾਇਬਰੇਰੀ ਦੀਆਂ ਟੁੱਟੀਆਂ ਕੁਰਸੀਆਂ ਸੰਭਾਲ ਦਿਤੀਆਂ ਗਈਆਂ ਹਨ। ਸਿਰਫ ਇਕ ਦਿਨ ਸ਼ਹੀਦ ਦੀਆਂ ਯਾਦਗਾਰਾਂ ਦੀ ਸਫਾਈ ਕਰਕੇ ਉਨ੍ਹਾਂ ਨੂੰ ਫੁੱਲ ਮਾਲਾਵਾਂ ਭੇਟ ਕਰਕੇ ਹੀ ਸਾਡਾ ਫਰਜ਼ ਪੂਰਾ ਨਹੀਂ ਹੋ ਜਾਂਦਾ। ਬਲਕਿ ਜਿਨ੍ਹਾਂ ਸ਼ਹੀਦਾਂ ਦੀ ਬਦੌਲਤ ਅੱਜ ਅਸੀਂ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ ਉਨ੍ਹਾਂ ਦੀ ਯਾਦ ਨੂੰ ਆਪਣੇ ਦਿਲਾਂ ਵਿਚ ਵਸਾ ਕੇ ਰੱਖਣੀ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਦਿਲਾਂ ਵਿਚ ਉਨ੍ਹਾਂ ਲਈ ਢੁਕਵੀਂ ਥਾਂ ਬਨਾਉਣੀ ਸਾਡਾ ਮੁਢਲਾ ਫਰਜ਼ ਹੈ। ਹਰੇਕ ਸਾਲ ਸ਼ਹੀਦੀ ਦਿਵਸ ਮੌਕੇ ਰਾਜਨੀਤਿਕ ਲੋਕ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਬੜੇ ਵੱਡੇ-ਵੱਡੇ ਦਾਅਵੇ ਕਰ ਜਾਂਦੇ ਹਨ ਪਰ ਅੱਜ ਤੱਕ ਉਨ੍ਹਾਂ ਵਿਚੋਂ ਕਿਸੇ ਦੇ ਦਾਅਵਿਆਂ ਨੂੰ ਬੂਰ ਨਹੀਂ ਪਿਆ।

No comments: