jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 16 November 2013

ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਦੀ 85ਵੀਂ ਬਰਸੀ ਦੀ ਪਹਿਲੀ ਸੰਧਿਆ 'ਤੇ ਯੂਥ ਕਾਂਗਰਸੀਆਂ ਨੇ ਕੀਤਾ ਕੈਂਡਲ ਮਾਰਚ

www.sabblok.blogspot.com

ਪੰਜਾਬ ਸਰਕਾਰ ਸ਼ਹੀਦਾਂ ਦੀਆਂ ਯਾਦਗਾਰਾਂ ਦਾ ਕਰ ਰਹੀ ਹੈ ਅਪਮਾਨ-ਡੱਲਾ, 

ਸਾਜਨ

ਜਗਰਾਓਂ, 16 ਨਵੰਬਰ-( ਹਰਵਿੰਦਰ ਸਿੰਘ ਸੱਗੂ ) ਅੱਜ ਸ਼ੇਰ-ਏ-ਪੰਜਾਬ ਲਾਲਾ ਲਾਜਪਤ ਰਾਏ ਜੀ ਦੇ ਜੱਦੀ ਸ਼ਹਿਰ ਜਗਰਾਉਂ ਵਿਖੇ ਯੂਥ ਕਾਂਗਰਸ ਦੇ ਪ੍ਰਧਾਨ ਮਨਜਿੰਦਰ ਸਿੰਘ ਡੱਲਾ ਅਤੇ ਯੂਥ ਕਾਂਗਰਸੀ ਨੇਤਾ ਸਾਜਨ ਮਲਹੋਤਰਾ ਦੀ ਅਗਵਾਈ ਹੇਠ ਲਾਲਾ ਜੀ ਦੀ 85ਵੀਂ ਬਰਸੀ ਦੀ ਪਹਿਲੀ ਸੰਧਿਆ ਨੂੰ ਬਾਜ਼ਾਰ ਵਿਚੋਂ ਕੈਂਡਲ ਮਾਰਚ ਕਰਦੇ ਹੋਏ ਲਾਲਾ ਜੀ ਦੇ ਘਰ ਦੇ ਬਾਹਰ ਕੈਂਡਲ ਮਾਰਚ ਸਮਾਪਤ ਕੀਤਾ ਅਤੇ ਲਾਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਘਰ ਦੇ ਬਾਹਰ ਮੋਮਬੱਤੀਆਂ ਜਗਾਈਆਂ। ਇਸ ਮੌਕੇ ਡੱਲਾ ਤੇ ਸਾਜਨ ਨੇ ਬੋਲਦਿਆਂ ਕਿਹਾ ਕਿ ਲਾਲਾ ਲਾਜਪਤ ਰਾਏ ਜੀ ਦਾ ਜਨਮ ਜਗਰਾਉਂ ਸ਼ਹਿਰ ਦੇ ਵਸਨੀਕ ਮੁਨਸ਼ੀ ਰਾਧਾ ਕ੍ਰਿਸ਼ਨ ਆਜ਼ਾਦ ਦੇ ਗ੍ਰਹਿ ਮਾਤਾ ਗੁਲਾਬ ਦੇਵੀ ਦੀ ਕੁੱਖੋਂ ਅੱਗਰਵਾਲ ਪਰਿਵਾਰ ਵਿਚ ਹੋਇਆ। ਲਾਲਾ ਜੀ ਦਾ ਸਾਰਾ ਬਚਪਨ ਜਗਰਾਉਂ 'ਚ ਗੁਜਰਿਆ ਅਤੇ ਆਪਣੀ ਪੜਾਈ ਪੂਰੀ ਕਰਨ ਲਈ ਜਗਰਾਉਂ ਵਿਚੋਂ ਲਾਹੋਰ ਗਏ ਸਨ ਅਤੇ ਉਥੇ ਜਾ ਕੇ ਇਕਚੰਗੇ ਵਕੀਲ ਬਣੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਚੋਂ ਅੱਜ ਤੱਕ ਆਲ ਇੰਡੀਆ ਕਾਂਗਰਸ ਕਮੇਟੀ ਦਾ ਸਿਰਫ਼ ਇਕ ਹੀ ਪ੍ਰਧਾਨ ਰਿਹਾ ਹੈ, ਉਹ ਲਾਲਾ ਲਾਜਪਤ ਰਾਏ ਜੀ ਸਨ। ਲਾਲਾ ਲਾਜਪਤ ਰਾਏ ਜੀ ਨੂੰ ਸੰਨ 1920 ਦੇ ਵਿਚ ਮੋਤੀ ਲਾਲ ਨਹਿਰੂ ਜੀ ਨੇ ਆਲ ਇੰਡੀਆ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਅਤੇ ਉਸ ਤੋਂ ਬਾਅਦ ਲਾਲਾ ਜੀ ਨੇ ਕਾਂਗਰਸ ਪਾਰਟੀ ਲਈ ਅਨੇਕਾਂ ਹੀ ਕੰਮ ਕੀਤੇ। ਡੱਲਾ ਤੇ ਸਾਜਨ ਨੇ ਕਿਹਾ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਉਝ ਤਾਂ ਸ਼ਹੀਦਾਂ ਦੇ ਘਰਾਂ ਨੂੰ ਸਵਾਰਨ ਦੀਆਂ ਵੱਡੀਆਂ-ਵੱਡੀਆਂ ਗੱਲ ਕਰਦੇ ਹਨ। ਪਰ ਲਾਲਾ ਲਾਜਪਤ ਰਾਏ ਜੀ ਦਾ ਜੱਦੀ ਘਰ ਇਸ ਸਮੇਂ ਖੰਡਰ ਹੋ ਚੁੱਕਾ ਹੈ। ਸਮੇਂ ਦੀ ਸਰਕਾਰ ਇਸ ਘਰ ਵੱਲ ਧਿਆਨ ਨਾ ਦੇ ਕੇ ਸ਼ਹੀਦਾਂ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਗਰਾਉਂ ਲਾਲਾ ਜੀ ਦੇ ਦਾਦਕੇ ਅਤੇ ਜੱਦੀ ਸ਼ਹਿਰ ਹੈ। ਪਰ ਕਦੇ ਵੀ ਸਰਕਾਰੀ ਪੱਧਰੀ 'ਤੇ ਇਸ ਸ਼ਹਿਰ ਵਿਚ ਲਾਲਾ ਜੀ ਦੀ ਯਾਦ 'ਚ ਕੋਈ ਪ੍ਰੋਗਰਾਮ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ 'ਚ ਪੰਜਾਬ ਸਰਕਾਰ ਨੇ ਲਾਲਾ ਜੀ ਦੇ ਘਰ ਨੂੰ ਰਾਸ਼ਟਰੀ ਜਾਇਦਾਦ ਘੋਸ਼ਿਤ ਕਰ ਦਿੱਤਾ ਸੀ ਅਤੇ ਨੇੜੇ 'ਤੇ ਇਕ ਮਿਊਜਿਅਮ ਲਾਇਬ੍ਰੇਰੀ ਦੀ ਸਥਾਪਨਾ ਕੀਤੀ ਸੀ। ਪਰ ਅਗਰ ਅਸੀ ਅੱਜ ਲਾਇਬ੍ਰੇਰੀ ਵੱਲ ਵੀ ਦੇਖਦੇ ਹਾਂ ਤਾਂ ਬੜੇ ਸ਼ਰਮ ਦੀ ਗੱਲ ਹੈ ਕਿ ਉਸ ਲਾਇਬ੍ਰੇਰੀ ਦੀਆਂ ਅਲਮਾਰੀਆਂ ਜੰਗਾਲੀਆਂ ਪਈਆਂ ਹਨ ਅਤੇ ਸਾਰੀ ਲਾਇਬ੍ਰੇਰੀ ਧੂੜ-ਮਿੱਟੀ ਨਾਲ ਭਰੀ ਪਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਕੀ ਆਉਣ ਵਾਲੀਆਂ ਪੀੜੀਆਂ ਲਾਲਾ ਜੀ ਜਾਂ ਉਨ੍ਹਾਂ ਵਰਗੇ ਦੇਸ਼ ਭਗਤ ਸੂਰਮਿਆਂ ਦਾ ਨਾਮ ਨਹੀਂ ਭੁੱਲ ਜਾਣਗੀਆਂ?

No comments: