jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ 'ਤੇ 'ਮੱਕੜਜਾਲ ਤੋਂ ਪਾਰ' ਦਾ ਹੋਏਗਾ ਮੰਚਣ

www.sabblok.blogspot.com
ਜਲੰਧਰ,  9 ਨਵੰਬਰ:-- ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਦਰਬਾਰਾ ਸਿੰਘ ਢਿੱਲੋਂ, ਜਨਰਲ ਸਕੱਤਰ ਡਾ. ਰਘਬੀਰ ਕੌਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਗ਼ਦਰ ਪਾਰਟੀ ਅੰਦਰ ਬਾਲ ਜਰਨੈਲ ਵਜੋਂ ਜਾਣੇ ਜਾਂਦੇ, ਇਨਕਲਾਬੀ ਗ਼ਦਰ ਲਹਿਰ ਦੇ ਧਰੂ ਤਾਰੇ ਸ਼ਹੀਦ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ (ਮਹਾਂਰਾਸ਼ਟਰ), ਹਰਨਾਮ ਸਿੰਘ ਸਿਆਲਕੋਟ, ਜਗਤ ਸਿੰਘ ਸੁਰ ਸਿੰਘ, ਬਖਸੀਸ਼ ਸਿੰਘ ਗਿੱਲਵਾਲੀ, ਸੁਰੈਣ ਸਿੰਘ ਵੱਡਾ ਗਿੱਲਵਾਲੀ, ਸੁਰੈਣ ਸਿੰਘ ਛੋਟਾ ਗਿੱਲਵਾਲੀ ਨੂੰ 16 ਨਵੰਬਰ 1915 ਨੂੰ ਲਾਹੌਰ ਵਿਖੇ ਫਾਂਸੀ ਲਗਾਇਆ ਗਿਆ।
ਓਹਨਾ  ਦੱਸਿਆ ਕਿ ਅੱਜ ਜਦੋਂ ਗ਼ਦਰ ਸ਼ਤਾਬਦੀ ਦਾ ਵਰਾ  ਚੱਲ ਰਿਹਾ ਹੈ ਤਾਂ ਇਸ ਦਿਨ 16 ਨਵੰਬਰ ਦਿਨੇ 3 ਵਜੇ ਦੇਸ਼ ਭਗਤ ਯਾਦਗਾਰ ਹਾਲ ਦਾ ਪਰਿਵਾਰ ਮਿਲ ਕੇ ਸ਼ਹੀਦਾਂ ਨੂੰ ਸਿਜਦਾ ਕਰੇਗਾ।
ਇਸ ਉਪਰੰਤ ਸ਼ਾਮ ਠੀਕ 6:30 ਵਜੇ ਯੁਵਾ ਥੀਏਟਰ ਦੀ ਰੰਗ ਟੋਲੀ ਪ੍ਰੋ. ਅੰਕੁਰ ਸ਼ਰਮਾ ਦੀ ਰਚਨਾ ਅਤੇ ਨਿਰਦੇਸ਼ਨਾ 'ਚ 'ਮੱਕੜ ਜਾਲ ਤੋਂ ਪਾਰ' ਨਾਟਕ ਦਾ ਮੰਚਣ ਕਰੇਗੀ।
ਕਮੇਟੀ ਨੇ ਦੋਵੇਂ ਸਮਾਗਮਾਂ ਨੂੰ ਸਫ਼ਲ ਬਣਾਉਣ ਅਤੇ ਪਰਿਵਾਰਾਂ ਸਮੇਤ ਸ਼ਿਰਕਤ ਕਰਨ ਦੀ ਅਪੀਲ ਕੀਤੀ ਹੈ।

No comments: