jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਨਸ਼ੱਈ ਨੌਜ਼ਵਾਨ ਵਲੋਂ ਤੇਜ ਰਫਤਾਰ ਕਾਰ ਨਾਲ ਨਾਕੇ ਤੇ ਖੜੇ• ਥਾਣੇਦਾਰ ਨੂੰ ਲਪੇਟ ’ਚ ਲੈ ਕੇ ਮਾਰਿਆ

www.sabblok.blogspot.com
ਮਾਹਿਲਪੁਰ : ਸ਼ਿਵ ਕੁਮਾਰ ਬਾਵਾ
ਥਾਣਾ ਮਾਹਿਲਪੁਰ ਦੀ ਪੁਲੀਸ  ਦੇ ਏ ਐਸ ਆਈ ਤੇ ਬੀਤੀ ਰਾਤ  ਪਿੰਡ ਮੁੱਖੋਮਜ਼ਾਰਾ ਦੇ ਇੱਕ ਕਾਰ ਸਵਾਰ ਨੌਜ਼ਵਾਨ  ਵਲੋਂ ਨਸੇ ਦੀ ਲੋਰ ਵਿੱਚ ਆਪਣੀ ਤੇਜ ਰਫਤਾਰ ਕਾਰ ਡਿਊਟੀ ਦੌਰਾਨ ਚਾੜਕੇ ਮੌਤ ਦੇ ਘਾਟ ਉਤਾਰ ਦਿੱਤਾ। ਹਾਦਸੇ ਵਿੱਚ ਗੰਭੀਰ ਜ਼ਵਮੀ ਥਾਣੇਦਾਰ ਦੇ ਸਾਥੀਆਂ ਨੇ ਆਪਣੀ ਜਾਨ ਮਸਾਂ ਦੌੜਕੇ ਬਚਾਈ ਅਤੇ ਫੁਰਤੀ ਨਾਲ ਨਸ਼ੇ ਵਿੱਚ ਧੁੱਤ ਨੌਜਵਾਨ ਨੂੰ ਕਾਰ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਥਾਣੇਦਾਰ ਬਲਾਕ ਮਾਹਿਲਪੁਰ ਦੇ ਪਹਾੜੀ ਖਿੱਤੇ ਦੇ ਪਿੰਡ ਬਛੌਹੀ ਦਾ ਵਾਸੀ ਸੀ ਤੇ ਉਹ ਚਾਰ ਕੁ ਮਹੀਨੇ ਪਹਿਲਾਂ ਹੀ ਥਾਣਾ ਮਾਹਿਲਪੁਰ ਵਿੱਚ ਆਇਆ ਸੀ।
                                          ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਦੇ ਐਸ ਐਚ ਓ ਪਰਮਜੀਤ ਸਿੰਘ ਨੇ ਦੱਸਿਆ ਕਿ ਥਾਣੇਦਾਰ ਨਿਰਮਲ ਸਿੰਘ ਦੀ ਅਗਵਾਈ ਵਿੱਚ ਮਹਿਲਪੁਰ –ਜੇਜੋਂ ਦੋਆਬਾ ਅਤੇ ਮਾਹਿਲਪੁਰ ਫਗਵਾੜਾ ਰੋਡ ਦੇ ਚੁਰੱਸਤੇ ਵਿੱਚ ਰਾਤ ਸਮੇਂ ਡਿਊਟੀ ਦੇ ਰਹੇ ਸਨ ਕਿ ਇਸੇ ਦੌਰਾਨ ਇੱਕ ਮਰੂਤੀ ਕਾਰ  (ਪੀ ਬੀ 36ਬੀ 6114)ਵਿੱਚ ਸਵਾਰ ਨਸ਼ੱਈ ਨੌਜ਼ਵਾਨ ਦਿਲਬਾਗ ਸਿੰਘ ਉਰਫ ਸੋਨੂੰ ਪੁੱਤਰ ਬਲਬੀਰ ਸਿੰਘ ਵਾਸੀ ਮੁੱਖੋਮਜ਼ਾਰਾ ਨੇ ਆਪਣੀ ਤੇਜ਼ਰਫਤਾਰ ਕਾਰ ਨਾਕਾ ਲਾਕੇ ਖੜ•ੇ ਥਾਣੇਦਾਰ ਨਿਰਮਲ ਸਿੰਘ ਤੇ ਚੜ•ਾ ਦਿੱਤੀ। ਹੋਰ ਪੁਲੀਸ ਮੁਲਾਜ਼ਮਾਂ ਨੇ ਆਪਣੀ ਭੱਜਕੇ ਜਾਨ ਬਚਾਈ। ਪੁਲੀਸ ਜ਼ਵਾਨਾ ਨੇ ਬੁਰੀ ਤਰ•ਾਂ ਕਾਰ ਦੀ ਲਪੇਟ ਵਿੱਚ ਆਕੇ ਦਰੜੇ ਗਏ ਥਾਣੇਦਾਰ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਸਿਵਲ ਹਸਪਤਾਲ ਦਾਖਿਲ ਕਰਵਾਇਆ ਜਿਥੇ ਡਾਕਟਰਾਂ ਵਲੋਂ ਉਸਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਐਸ ਐਚ ਓ ਪਰਮਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਸਮੇਤ ਕਾਰ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਥਿੱਤ ਦੋਸ਼ੀ ਪਿੰਡ ਮੁੱਖੋਮਜ਼ਾਰਾ ਦੀ ਸਾਬਕਾ ਸਰਪੰਚ ਦੀ ਬਿਗੜੀ ਹੋਈ ਔਲਾਦ ਹੈ।
                                        ਅੱਜ ਬਾਅਦ ਦੁਪਹਿਰ ਮ੍ਰਿਤਕ ਥਾਣੇਦਾਰ ਨਿਰਮਲ ਸਿੰਘ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਕੇ ਉਸਦੇ ਪਿੰਡ ਬਛੋਹੀ ਵਿਖੇ ਸਸਕਾਰ ਕੀਤਾ ਗਿਆ। ਇਸ ਮੌਕੇ ਪੁਲੀਸ ਦੇ ਉਚ ਅਧਿਕਾਰੀ ,ਸਿਆਸੀ ਆਗੂ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਿੰਡਾਂ ਦੇ ਲੋਕ ਹਾਜ਼ਰ ਸਨ।
 

No comments: