jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 7 November 2013

ਜਸਵੰਤ ਸਿੰਘ ਸੱਗੂ ਬਾਬਾ ਵਿਸ਼ਵਕਰਮਾਂ ਐਵਾਰਡ ਨਾਲ ਸਨਮਾਨਿਤ

www.sabblok.blogspot.com

 ਜਗਰਾਓਂ, 6 ਨਵੰਬਰ ( ਹਰਵਿੰਦਰ ਸਿੰਘ ਸੱਗੂ)¸ ਜਗਰਾਓਂ ਦੇ ਪ੍ਰਾਚੀਨ ਗੁਰਦੁਆਰਾ ਵਿਸ਼ਵਕਰਮਾਂ ਮੰਦਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਦਰਸ਼ਨ ਸਿੰਘ ਸੱਗੂ ਦੀ ਅਗਵਾਈ ਹੇਠ ਜਗਤ ਗੁਰੂ ਬਾਬਾ ਵਿਸ਼ਵਕਰਮਾ ਜੀ ਦੇ ਅਵਤਾਰ ਦਿਹਾੜੇ ਮੌਕੇ ਸੱਗੂ ਬਰਾਦਰੀ ਦੇ ਪ੍ਰਧਾਨ ਜਸਵੰਤ ਸਿੰਗ ਸੱਗੂ ਨੂੰ ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਰਾਮਗੜ੍ਹੀਆ ਵੈਲਫੇਅਰ ਕੌਂਸਲ ਵਲੋਂ ਕੌਂਸਲ ਦੇ ਸਰਪ੍ਰਸਤ ਬਾਬਾ ਮੋਹਣ ਸਿੰਗ ਸੱਗੂ ਦੀ ਅਗਵਾਈ ਹੇਠ ਇਸਸਾਲ ਦਾ ਬਾਬਾ ਵਿਸ਼ਵਕਰਮਾ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਐਸ. ਆਰ. ਕਲੇਰ, ਜ਼ਿਲਾ ਪਲਾਨਿੰਗ ਬੋਰਡ ਦੇ ਸਾਬਕਾ ਚੇਅਰਮੈਨ ਭਾਗ ਸਿੰਘ ਮੱਲ੍ਹਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ , ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ. ਨਾਰਥ ਵੈਸਟ ਇੰਗਲੈਂਡ ਯੂਥ ਅਕਾਲੀ ਦਲ ਦੇ ਪ੍ਰਧਾਨ ਅਮਨਦੀਪ ਸਿੰਘ ਖੈਰਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਇਨਸਾਨ ਬਾਬਾ ਵਿਸ਼ਵਕਰਮਾਂ ਜੀ ਦੀ ਅਪਾਰ ਕਿਰਪਾ ਸਦਕਾ ਚੰਦਰਮਾ ਤੋਂ ਲੈ ਕੇ ਮੰਗਲ ਗ੍ਰਹਿ ਤੱਕ ਪਹੁੰਚ ਗਿਆ ਹੈ। ਸ਼੍ਰਿਸ਼ਟੀ ਰਚੇਤਾ ਭਗਵਾਨ ਵਿਸ਼ਵਕਰਮਾ ਜੀ ਦਾ ਅਵਤਾਰ ਦਿਹਾੜਾ ਇਕੱਲੇ ਭਾਰਤ ਵਿਚ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਇਸੇ ਤਰ੍ਹਾਂ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਜਾਂਦਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੇ ਦੁਨਿਆਵੀ ਕਾਰਜ ਮਿਹਨਤ, ਲਗਨ ਅਤੇ ਈਮਾਨਦਾਰੀ ਨਾਲ ਕਰਨ ਦੇ ਉਪਦੇਸ਼ ਦਿਤੇ। ਇਸ ਮੌਕੇ ਇਨ੍ਹਾਂ ਆਗੂਆਂ ਵਲੋਂ ਸਮੂਹ ਵਿਸ਼ਵਕਰਮਾ ਵੰਸ਼ੀਆਂ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਅਵਤਾਰ ਦਿਹਾੜੇ ਦੀ ਅਤੇ ਜਸਵੰਤ ਸਿੰਘ ਸੱਗੂ ਨੂੰ ਬਾਬਾ ਵਿਸ਼ਵਕਰਮਾਂ ਐਵਾਰਡ ਮਿਲਣ ਦੀ ਮੁਬਾਰਕਬਾਦ ਦਿਤੀ। ਇਸ ਮੌਕੇ ਰਾਮਗੜ੍ਹੀਆ ਵੈਲਫੇਅਰ ਕੌਂਸਲ ਦੇ ਪ੍ਰਧਾਨ ਜੀਤ ਸਿੰਘ ਪਨੇਸਰ , ਹਰਜਿੰਦਰ ਸਿੰਘ ਗੁੱਲੂ , ਕੌਂਸਲਰ ਕੰਵਰਪਾਲ ਸਿੰਘ, ਮਨਮੋਹਣ ਸਿੰਘ ਕਲਸੀ, ਐਸ ਸੀ ਬੀ ਸੀ ਸੈੱਲ ਦੇ ਸੂਬਾ ਸਕੱਤਰ ਪ੍ਰੀਤਮ ਸਿੰਘ ਸੱਗੂ, ਕਰਨੈਲ ਸਿੰਘ ਧੰਜਲ, ਸਾਬਕਾ ਕੌਂਸਲਰ ਰਵਿੰਦਰ ਕੁਮਾਰ ਸੱਭਰਵਾਲ, ਅਮਰਨਾਥ ਕਲਿਆਣ, ਮਨਜੀਤ ਸਿੰਘ ਮੇਹਰਬਾਨ, ਸਾਜਨ ਮਲਹੋਤਰਾ, ਰਜਿੰਦਰ ਸਿੰਘ ਲੰਮੇ, ਸਰਪੰਚ ਮਲਕੀਤ ਸਿੰਘ ਲੰਮੇ, ਸੋਹਣ ਸਿੰਘ ਸੱਗੂ, ਮੋਹਣ ਸਿੰਘ ਸੂਤਰਧਾਰ, ਡਾ. ਗੁਰਦਿਆਲ ਸਿੰਘ, ਡਾ. ਨਰਿੰਦਰ ਸਿੰਘ, ਰਾਜਿੰਦਰ ਸਿੰਘ ਸਿੱਧੂ, ਮਨਜੀਤ ਸਿੰਘ ਝੀਤਾ, ਸ਼ਹਿਰੀ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ, ਕੁਲਦੀਪ ਸਿੰਘ ਗਰੇਵਾਲ, ਦਰਸ਼ਨਸ਼ਰਮ ਮੁਲਤਾਨੀ, ਰਛਪਾਲ ਸਿੰਘ, ਪ੍ਰਿਤਪਾਲ ਸਿੰਘ ਮਣਕੂ, ਸਤਵਿੰਦਰ ਸਿੰਘ ਸੱਗੂ ਸਾਬਕਾ ਪ੍ਰਧਾਨ ਜੇ. ਸੀਜ਼, ਇਕਬਾਲ ਸਿੰਘ ਝੀਤਾ, ਸਾਬਕਾ ਕੌਂਸਲਰ ਇੰਦਰਜੀਤ ਸਿੰਘ ਲੋਹਟ, ਹਰਪ੍ਰੀਤ ਸਿੰਘ ਸੱਗੂ, ਦਰਸ਼ਨ ਸਿੰਘ ਕਲਸੀ, ਡਾ. ਪ੍ਰੀਤਮ ਸਿੰਘ ਝੀਤਾ, ਰਾਮਗੜ੍ਹੀਆ ਵੈੱਲਫੇਅਰ ਕੌਂਸਲ ਦੇ ਸਮੂਹ ਅਹੁਦੇਦਾਰ, ਗੁਰਦੁਆਰਾ ਵਿਸ਼ਵਕਰਮਾ ਮੰਦਰ ਦੇ ਸਮੂਹ ਅਹੁਦੇਦਾਰਾਂ ਤੋਂ ਇਲਾਵਾ ਇਲਾਕੇ ਦੀਆਂ ਹੋਰ ਬਹੁਤ ਸਾਰੀਆਂ ਮਾਣਯੋਗ ਸ਼ਖਸੀਅਤਾਂ ਮੌਜੂਦ ਸਨ।

No comments: