jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 7 November 2013

ਈ ਓ ਤੂਰ 'ਤੇ ਲੱਗੇ ਭ੍ਰਿਸਟਾਚਾਰ ਦੇ ਦੋਸ਼ਾਂ ਦੀ ਜਾਂਚ ਲਈ ਵਿਜੀਲੈਂਸ ਟੀਮ ਜਗਰਾਓਂ ਪਹੁੰਚੀ

www.sabblok.blogspot.com

ਜਗਰਾਓਂ, 7 ਨਵੰਬਰ ( ਹਰਵਿੰਦਰ ਸਿੰਘ ਸੱਗੂ )—ਹਮੇਸ਼ਾ ਵਿਵਾਦਾਂ ਦੇ ਘੇਰੇ ਵਿਚ ਰਹਿਣ ਵਾਲੀ ਜਗਰਾਓਂ ਦੀ ਏ ਕਲਾਸ ਨਗਰ ਕੌੱਸਲ ਅੱਜ ਫਿਰ ਉਸ ਵੇਲੇ ਚਰਚਾ ਵਿਚ ਆ ਗਈ ਜਦੋ ਵਿਜੀਲੈਂਸ ਦੀ ਟੀਮ ਨੇ ਦਫਤਰ ਵਿਖੇ ਦਸਤਕ ਦੇ ਦਿਤੀ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਦਫਤਰ ਨਗਰ ਕੌਂਸਲ ਵਿਖੇ ਤਾਇਨਾਤ ਇੰਸਪੈਕਟਰ ਸਤੀਸ਼ ਅਰੋੜਾ ਨੇ ਮੰਤਰੀ ਅਨਿਲ ਜੋਸ਼ੀ ਪਾਸ ਸ਼ਿਕਾਇਤ ਕੀਤੀ ਸੀ ਕਿ ਨਗਰ ਕੌਂਸਲ ਜਗਰਾਓਂ 'ਚ ਤਾਇਨਾਤ ਕਾਰਜ ਸਾਧਕ ਅਫਸਰ ਉਸ ਪਾਸੋਂ ਵਗਾਰ ਦੇ ਨਾਂ ਹੇਠ ਹਜਾਰਾਂ ਰੁਪਏ ਲੈ ਲਏ ਹਨ ਅਤੇ ਹੁਣ ਹੋਰ ਪੈਸਿਆਂ ਦੀ ਮੰਗ ਕਰ ਰਿਹਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਈ ਓ ਤੂਰ ਇਹ ਪੈਸੇ ਉਸਨੂੰ ( ਈ ਓ ) ਨੂੰ ਅੱਗੇ ਪੈ ਰਹੀ ਵਗਾਰ ਦੀ ਪੂਰਤੀ ਕਰਨ ਲਈ ਮੰਗੇ ਜਾ ਰਹੇ ਹਨ। ਅਨਿਲ ਜੋਸ਼ੀ ਵਲੋਂ ਸਤੀਸ਼ ਅਰੋੜਾ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਮਾਮਲੇ ਦੀ ਜਾਂਚ ਸਥਾਨਕ ਸਰਕਾਰਾਂ ਦੇ ਵਿਜੀਲੈਂਸ ਵਿਭਾਗ ਨੂੰ ਸੌਂਪ ਦਿਤੀ। ਜਿਸਦੀ ਪੜਤਾਲ ਲਈ ਅੱਜ ਵਿਜੀਲੈਂਸ ਚੀਫ ਏ. ਕੇ. ਕਾਂਸਲ ਆਪਣੀ ਟੀਮ ਸਮੇਤ ਜਗਰਾਓਂ ਦਫਤਰ ਨਗਰ ਕੌਂਸਲ ਵਿਖੇ ਪਹੁੰਚੇ। ਇਥੇ ਵਿਜੀਲੈਂਸ ਟੀਮ ਵਲੋਂ ਦੋਵਾਂ ਪਾਰਟੀਆਂ ਪਾਸੋਂ ਪੁੱਛ-ਗਿਛ ਕੀਤੀ ਅਤੇ ਵਿਭਾਗੀ ਅਮਲੇ ਤੋਂ ਵੀ ਇਸ ਮਾਮਲੇ 'ਚ ਪੁਛ-ਗਿਛ ਕੀਤੀ। ਇਸ ਸਬੰਧੀ ਵਿਜੀਲੈਂਸ ਚੀਫ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਸਤੀਸ਼ ਅਰੋੜਾ ਵਲੋਂ ਦਿਤੀ ਗਈ ਸ਼ਿਕਾਇਤ ਦੀ ਜਾਂਚ ਲਈ ਆਏ ਸਨ। ਇਸ ਸਬੰਧੀ ਉਨ੍ਹਾਂ ਵਲੋਂ ਦੋਵਾਂ ਪਾਰਟੀਆਂ ਤੋਂ ਇਲਾਵਾ ਹੋਰਨਾ ਦੇ ਵੀ ਬਿਆਨ ਕਲਮਬੰਦ ਕੀਤੇ ਹਨ। ਜੋ ਵੀ ਰਿਪੋਰਟ ਸਾਹਮਣੇ ਆਏਗੀ ਉਸਦੀ ਰਿਪੋਰਟ ਉਹ ਅੱਗੇ ਬਣਾ ਕੇ ਭੇਜ ਦੇਣਗੇ। ਇਸ ਸੰਬਧੀ ਕਾਰਜ ਸਾਧਕ ਅਫਸਰ ਤੂਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਤੀਸ਼ ਅਰੋੜਾ ਵਲੋਂ ਉਨ੍ਹਾਂ ਤੇ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਸਨ। ਇਸ ਮੌਕੇ ਇਹ ਵੀ ਚਰਚਾ ਰਹੀ ਕਿ ਵਿਜੀਲੈਂਸ ਟੀਮ ਵਲੋਂ ਪਿਛਲੇ ਸਮੇਂ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਜਗਰਾਓਂ ਦੇ ਢੋਲਾਂ ਵਾਲਾ ਖੂਹ ਲਾਗੇ ਇਕ ਨਾਜਾਇਡਜ ਮਾਰਕੀਟ ਸਬੰਧੀ ਵੀ ਉੱਚ ਪੱਧਰੀ ਸ਼ਿਕਾਇਤ ਪਹੁੰਚੀ ਹੋਣ ਤੇ ਵਿਜੀਲੈਂਸ ਟੀਮ ਵਲੋਂ ਉਸ ਮਾਰਕੀਟ ਸਬੰਧੀ ਵੀ ਜਾਂਚ ਪੜਤਾਲ ਕੀਤੀ ਗਈ। ਜਿਕਰਯੋਗ ਹੈ ਕਿ ਇਸ ਮਾਰਕੀਟ ਵਿਚ 11 ਦੁਕਾਨੰ ਬਣਾਈਆਂ ਗਈਆਂ ਹਨ। ਜਿੰਨਾਂ ਵਿਚ ਮਾਲਕੀ ਵਾਲੀ ਥਾਂ ਥੋੜੀ ਅਤੇ ਬਾਕੀ ਦੀ ਨਗਰ ਕੌਂਸਲ ਦੀ ਮਿਲੀਭੁਗਤ ਨਾਲ ਸਰਕਾਰੀ ਥਾਂ ਰੋਕ ਕੇ ਉਸਨੂੰ ਮਾਰਕੀਟ ਵਿਚ ਸ਼ਾਮਲ ਕਰਕੇ ਦੁਕਾਨਾਂ ਦੀ ਉਸਾਰੀ ਕਰ ਦਿਤੀ ਗਈ। ਉਸ ਸਮੇਂ ਕਾਰਜ ਾਸਧਕ ਅਫਸਰ ਦਵਿੰਦਰ ਸਿੰਘ ਤੂਰ ਨੇ ਬੜੇ ਦਾਅਵੇ ਕੀਤੇ ਸਨ ਕਿ ਉਹ ਇਸ ਮਾਰਕੀਟ ਨੂੰ ਡੇਗ ਦੇਣਗੇ। ਨਜਾਇਜ਼ ਉਸਾਰੀ ਨਹੀਂ ਹੋਣ ਦਿਤੀ ਜਾਵੇਗੀ। ਪਰ ਤੂਰ ਦੇ ਲਗਾਤਾਰ ਦਾਅਵਿਆਂ ਦੇ ਨਾਲ-ਨਾਲ ਹੀ ਉਸ ਮਾਰਕੀਟ ਦੀ ਉਸਾਰੀ ਹੁੰਦੀ ਰਹੀ ਅਤੇ ਮੀਡੀਏ ਵਿਚ ਲਗਾਤਾਰ ਸੁਰਖੀਆਂ 'ਚ ਮਾਮਲਾ ਛਾਏ ਰਹਿਣ ਦੇ ਬਾਵਜੂਦ ਨਗਰ ਕੌਂਸਲ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀਂ ਸਰਕੀ ਅਤੇ ਇਹ ਮਾਰਕੀਟ ਬਿਨ੍ਹਾਂ ਕਿਸੇ ਡਰ ਦੇ ਉਸਾਰ ਦਿਤੀ ਗਈ ਅਤੇ ਅੱਜ ਤਕ ਉਸੇ ਤਰ੍ਹਾਂ ਕਾਇਮ ਹੈ। ਇਸ ਵਿਵਾਦਿਤ ਮਾਰਕੀਟ ਦੀ ਉਸਾਰੀ ਦੀ ਵਿਜੀਲੈਂਸ ਜਾਂਚ ਕੀਤੇ ਜਾਣ ਸਬੰਧੀ ਵਿਜੀਲੈਂਸ ਚੀਫ ਕਾਂਸਲ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਇਸ ਮਾਰਕੀਟ ਸਬੰਧੀ ਕਿਸੇ ਸ਼ਿਕਾਇਤ ਜਾਂ ਉਸਦੀ ਜਾਂਚ ਬਾਰੇ ਕੋਈ ਵੀ ਪੁਸ਼ਟੀ ਨਹੀਂ ਕੀਤੀ।

No comments: