jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਡਾਕਟਰ ਹਰਜਿੰਦਰ ਕੌਰ ਨੂੰ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਲਈ ਮਿਲਿਆ ਰਾਸ਼ਟਰੀ ਸਨਮਾਨ

www.sabblok.blogspot.com
ਡਾਕਟਰ ਹਰਜਿੰਦਰ ਕੌਰ ਨੂੰ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਲਈ ਮਿਲਿਆ ਰਾਸ਼ਟਰੀ ਸਨਮਾਨ
ਪਟਿਆਲਾ/ਨਵੰਬਰ 12, 2013– (ਗਿਆਨ ਸਿੰਘ)–ਡਾ. ਹਰਸ਼ਿੰਦਰ ਕੌਰ, ਰਾਜਿੰਦਰਾ ਹਸਪਤਾਲ ਪਟਿਆਲਾ, ਬੱਚਿਆਂ ਦੀ ਮਾਹਿਰ ਡਾਕਟਰ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਕਾਲਜਾਂ ਵਿਚ ਬੱਚਿਆਂ ਅਤੇ ਵੱਡੇ ਵਡੇਰਿਆਂ ਨੂੰ ਪਿਛਲੇ 17 ਕੁ ਵਰ੍ਹਿਆਂ ਤੋਂ ਮਾਦਾ ਭਰੂਣ ਹੱਤਿਆ ਵਿਰੁੱਧ ਜਾਗਰੂਕ ਕਰ ਰਹੀ ਹੈ। ਉਸ ਵੱਲੋਂ ਕੀਤੀਆਂ ਤਿੰਨ ਖੋਜਾਂ, ਖੋਜ ਪੱਤਰਾਂ ਦੇ ਰੂਪ ਵਿਚ ਯੂਨਾਈਟਿਡ ਨੇਸ਼ਨਜ਼ ਜਨੇਵਾ ਵਿਖੇ ਪੜ੍ਹੀਆਂ ਗਈਆਂ ਅਤੇ ਸਲਾਹੀਆਂ ਗਈਆਂ। ਨੈਸ਼ਨਲ ਅਕੈਡਮੀ ਔਫ ਮੈਡੀਕਲ ਸਾਈਂਸਿਸ ਭਾਰਤ ਵੱਲੋਂ ਉਸਨੂੰ ਅਜਿਹੇ ਕੰਮ ਅਤੇ ਮੂਲ ਖੋਜਾਂ ਸਦਕਾ ਆਪਣੀ ਸੰਸਥਾ ਦਾ ਮੈਂਬਰ ਨਿਯੁਕਤ ਕੀਤਾ ਹੈ ਜੋ ਕਿਸੇ ਵੀ ਡਾਕਟਰ ਲਈ ਮਾਣ ਵਾਲੀ ਗੱਲ ਹੈ। ਇਹ ਸਨਮਾਨ ਡਾ. ਹਰਸ਼ਿੰਦਰ ਕੌਰ ਨੂੰ ਨੈਸ਼ਨਲ ਅਕੈਡਮੀ ਔਫ ਮੈਡੀਕਲ ਸਾਈਂਸਿਸ ਦੀ 53 ਵੀਂ ਸਲਾਨਾ ਕਾਨਫਰੰਸ, ਜੋ 199 ਜੋਧਪੁਰ ਵਿਖੇ ਹੋਈ, ਦਿੱਤਾ ਗਿਆ। ਇਹ ਡਿਗਰੀ ਦੇਣ ਵਾਲੇ ਸਨ – ਸੀ.ਐਸ.ਭਾਸਕਰਨ ਪ੍ਰੈਜ਼ੀਡੈਂਟ 1, ਭਾਰਤ ਵਿਭੂਸ਼ਨ ਪ੍ਰੋ.ਜੇ.ਐਸ.ਬਜਾਜ, ਪ੍ਰੋ. ਆਰ . ਚਿਦੰਬਰਮ, ਭਾਰਤ ਵਿਭੂਸ਼ਨ ਅਤੇ ਪਿੰ੍ਰਸੀਪਲ ਸਾਈਟੰੀਫਿਕ ਸਲਾਹਕਾਰ ਭਾਰਤ ਸਰਕਾਰ।
ਗੌਰਤਲਬ ਹੈ ਕਿ ਇਸਤੋਂ ਪਹਿਲਾਂ ਵੀ ਡਾ. ਹਰਸ਼ਿੰਦਰ ਕੌਰ ਨੂੰ ਦੋ ਵਾਰ ਸਟੇਟ ਐਵਾਰਡ ਅਤੇ ਅਨੇਕ ਅੰਤਰਰਾਸ਼ਟਰੀ ਐਵਾਰਡ ਮਿਲ ਚੁੱਕੇ ਹੋਏ ਹਨਅਮਰੀਕਨ ਬਾਈਓਗਰਾਫ਼ੀਕਲ ਇੰਸਟੀਚਿਊਟ ਵੱਲੋਂ ਵੀ ਉਸਨੂੰ ‘ਵੂਮੈਨ ਆਫ ਦੀ ਈਅਰ 2012’ ਪੁਰਸਕਾਰ ਮਿਲ ਚੁੱਕਿਆ ਹੈ। ਜਨੇਵਾ ਵਿਖੇ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਕਾਨਫਰੰਸ ਵਿਚ ਦੋ ਵਾਰ ਡਾ. ਹਰਸ਼ਿੰਦਰ ਕੌਰ ਮਾਦਾ ਭਰੂਣ ਹੱਤਿਆ ਬਾਰੇ ਆਪਣੇ ਪੇਪਰ ਪੜ੍ਹ ਚੁੱਕੀ ਹੈ। ਇਸ ਸਮੇਂ ਡਾ. ਹਰਸ਼ਿੰਦਰ ਕੌਰ ਰਾਜਿੰਦਰਾ ਹਸਪਤਾਲ ਵਿਖੇ ਡਿਪਟੀ ਮੈਡੀਕਲ ਸੁਪਰਡੈਂਟ (ਉਪ ਮੈਡੀਕਲ ਨਿਗਰਾਨ) ਅਤੇ ਐਮਰਜੈਂਸੀ ਵਿਭਾਗ ਦੀ ਇੰਚਾਰਜ ਵਜੋਂ ਸੇਵਾ ਨਿਭਾਅ ਰਹੀ ਹੈ.

No comments: