jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

11-12-13 ਨੂੰ ਵਿਆਹ ਕਰਵਾਉਣ ਲਈ ਹਜ਼ਾਰਾਂ ਜੋੜੇ ਪਰ ਤੋਲਣ ਲੱਗੇ

www.sabblok.blogspot.com
11-12-13 ਨੂੰ ਵਿਆਹ ਕਰਵਾਉਣ ਲਈ ਹਜ਼ਾਰਾਂ ਜੋੜੇ ਪਰ ਤੋਲਣ ਲੱਗੇਵਾਸਿ਼ੰਗਟਨ, 12 ਨਵੰਬਰ - ਵਿਆਹ ਦਾ ਖਾਸ ਮੌਕਾ ਹੋਵੇ ਤੇ ਤਰੀਕ ਵੀ ਖਾਸ ਹੋਵੇ ਤਾਂ ਇਹ ਬਹੁਤ ਖਾਸ ਦਿਨ ਬਣ ਜਾਂਦਾ ਹੈ। ਇਕ ਅਜਿਹੀ ਖਾਸ ਤਰੀਕ ਆਉਣ ਵਾਲੀ ਹੈ। ਇਹ ਤਰੀਕ ਹੈ 12 ਨਵੰਬਰ 2013 (ਅਮਰੀਕੀ ਹਿਸਾਬ ਨਾਲ 11-12-13) ਅਤੇ 11 ਦਸੰਬਰ (ਭਾਰਤੀ ਹਿਸਾਬ ਨਾਲ 11-12-13), ਇਸ ਦਿਨ ਸਾਰੀ ਦੁਨੀਆ ‘ਚ ਕਈ ਹਜ਼ਾਰ ਜੋੜੇ ਵਿਆਹ ਕਰਵਾਉਣ ਨੂੰ ਬੇਤਾਬ ਹਨ। ਯੂ ਐਸ ‘ਚ ਹੋਏ ਇਕ ਸਰਵੇ ਮੁਤਾਬਕ ਕਰੀਬ 2265 ਜੋੜਿਆਂ ਦੀ ਦਿਲੀ ਤਮੰਨਾ ਹੈ ਕਿ ਉਹ ਇਸ ਸਪੈਸ਼ਲ ਤਰੀਕ ਨਾਲ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ।
ਇਕ ਫਰਮ ਵਲੋਂ ਕਰਵਾਏ ਸਰਵੇ ਮੁਤਾਬਕ ਇਸ ਮਹੀਨੇ ਦੀ 12 ਤਰੀਕ ਯਾਨੀ ਨਵੰਬਰ ਦੇ ਦੂਜੇ ਮੰਗਲਵਾਰ ਨੂੰ ਹੋਣ ਵਾਲੇ ਵਿਆਹਾਂ ‘ਚ ਸਾਲ 2012 ਦੇ ਮੁਕਾਬਲੇ 722 ਫੀਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ਮੁਤਾਬਕ 2012 ‘ਚ ਅਮਰੀਕਾ ‘ਚ ਨਵੰਬਰ ਦੇ ਦੂਜੇ ਮੰਗਲਵਾਰ ਨੂੰ ਸਿਰਫ 371 ਫੀਸਦੀ ਜੋੜਿਆਂ ਨੇ ਵਿਆਹ ਕਰਾਇਆ ਸੀ। ਇਸ ਦੌਰਾਨ ਭਾਰਤੀ ਖੇਤਰ ਵਿੱਚ 11 ਦਸੰਬਰ 2013 ਨੂੰ ਵਿਆਹ ਕਰਵਾਉਣ ਵਾਲੇ ਜੋੜਿਆਂ ਵਿੱਚ ਉਤਸੁਕਤਾ ਹੈ।
ਵੈਡਿੰਗ ਫਰਮ ਦੇ ਚੀਫ ਮਾਰਕੀਟਿੰਗ ਅਫਸਰ ਬ੍ਰਾਇਨ ਬੀਟਲਰ ਕਹਿੰਦੇ ਹਨ ਕਿ ਜੋੜਿਆਂ ਵਿੱਚ ਤਰੀਕਾਂ ਦੇ ਮਾਮਲੇ ‘ਚ ਹੱਦ ਦਰਜੇ ਦੀ ਦੀਵਾਨਗੀ ਹੈ। ਇਹ ਗੱਲ ਸਰਵੇ ਦੌਰਾਨ ਸਾਹਮਣੇ ਆਈ ਹੈ ਕਿ ਇਹ ਨੌਜਵਾਨ ਤਰੀਕਾਂ ਨਾਲ ਵੀ ਖਾਸਾ ਇਤਫਾਕ ਰੱਖਦੇ ਹਨ। ਮਾਹਰ ਕਹਿੰਦੇ ਹਨ ਕਿ ਸੀਕੁਐਂਸ ਸੈਂਸ ਵਾਲੀਆਂ ਜਾਂ ਰਿਪੀਟ ਤਰੀਕਾਂ ਨਿਊਮੈਰਾਲੌਜੀ ਦੇ ਨਜ਼ਰੀਏ ਤੋਂ ਲੱਕੀ ਮੰਨੀਆਂ ਜਾਂਦੀਆਂ ਹਨ। ਸਭ ਤੋਂ ਖਾਸ ਗੱਲ ਇਹ ਹੈ ਕਿ ਇਨ੍ਹਾਂ ਖਾਸ ਤਰੀਕਾਂ ਨੂੰ ਯਾਦ ਰੱਖਣਾ ਸੌਖਾ ਹੁੰਦਾ ਹੈ। ਇਨ੍ਹਾਂ ਨੂੰ ਇਕ ਤਰ੍ਹਾਂ ਨਾਲ ਆਈਕੌਨਿਕ ਡੇਟ ਵੀ ਕਹਿੰਦੇ ਹਨ। ਦੂਜੀ ਗੱਲ ਇਹ ਹੈ ਕਿ ਇਸ ਤਰੀਕ ‘ਤੇ ਵਿਆਹ ਜਾਂ ਜਨਮ ਦਿਨ ਹੋਵੇ ਤਾਂ ਆਪਣੇ ਜਾਣ ਪਛਾਣ ਵਾਲਿਆਂ ‘ਚ ਚੰਗਾ ਰੁਤਬਾ ਕਾਇਮ ਹੁੰਦਾ ਹੈ, ਪਰ ਮਾਹਰਾਂ ਵਲੋਂ ਇਸ ਸਬੰਧੀ ਇਹ ਵੀ ਕਿਹਾ ਜਾਂਦਾ ਹੈ ਕਿ ਇਸ ਦਾ ਜੋਤਿਸ਼ ਪੱਖੋਂ ਕੋਈ ਮਹੱਤਵ ਨਹੀਂ ਹੈ।

No comments: