jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਸੰਗਤ ਦਰਸਨ- ਬਾਦਲ ਸਾਹਿਬ ਦੇ ਨੇੜੇ ਵੀ ਨਾ ਫੜਕਣ ਦਿੱਤਾ

www.sabblok.blogspot.com

ਬਠਿੰਡਾ/9 ਨਵੰਬਰ/ ਬੀ ਐਸ ਭੁੱਲਰ

        ਮੁੱਖ ਮੰਤਰੀ ਦਾ ਸੰਗਤ ਦਰਸਨ ਪ੍ਰੋਗਰਾਮ ਅੱਜ ਇੱਥੇ ‘ਥੋਥਾ ਚਨਾ, ਬਾਜੇ ਘਨਾ’ ਬਣ ਕੇ ਰਹਿ ਗਿਆ, ਕਿਉਂਕਿ ਉਹਨਾਂ ਲੋਕਾਂ ਨੂੰ ਸ੍ਰ: ਬਾਦਲ ਦੇ ਨੇੜੇ ਵੀ ਫੜਕਣ ਨਹੀਂ ਦਿੱਤਾ, ਜਿਹੜੇ ਜਿੰਦਗੀ ਨਾਲ ਜੁੜੇ ਭਖਦੇ ਪ੍ਰਸਨ ਲੈ ਕੇ ਮਹਾਂ ਮਹਿੰਮ ਦੇ ਦਰਬਾਰ ’ਚ ਜਾਣਾ ਚਾਹੁੰਦੇ ਸਨ।

ਲੋਕ ਸਭਾ ਚੋਣਾਂ ਦੌਰਾਨ ਕਿਸੇ ਧੜੱਲੇਦਾਰ ਉਮੀਦਵਾਰ ਦੇ ਵਿਰੋਧ ਵਿੱਚ ਉ¤ਤਰਣ ਤੋਂ ਬਿਨ੍ਹਾਂ ਹੀ ਆਪਣੀ ਨੂੰਹ ਬੀਬੀ ਹਰਸਿਮਰਤ ਬਾਦਲ ਨੂੰ ਦਰਪੇਸ ਸਖ਼ਤ ਚਣੌਤੀ ਨੂੰ ਮੱਦੇਨਜਰ ਰਖਦਿਆਂ ਸੀਨੀਅਰ ਬਾਦਲ ਨੇ ਅੱਜ ਇੱਥੇ ਵਾਰਡ ਨੰਬਰ 8 ਅਤੇ 9 ਦੇ ਲੋਕਾਂ ਲਈ ਸੰਗਤ ਦਰਸਨ ਪ੍ਰੋਗਰਾਮ ਆਯੋਜਿਤ ਕੀਤਾ। ਇਸ ਪ੍ਰੋਗਰਾਮ ਵਿੱਚ ਸਿਰਫ ਉਹਨਾਂ ਲੋਕਾਂ ਨੂੰ ਹੀ ਮੁੱਖ ਮੰਤਰੀ ਨਾਲ ਮਿਲਣ ਦੀ ਇਜਾਜਤ ਦਿੱਤੀ ਗਈ, ਜਿਹਨਾਂ ਦੀਆਂ ਸੂਚੀਆਂ ਸਥਾਨਕ ਅਕਾਲੀ ਲੀਡਰਸਿਪ ਨੇ ਪਹਿਲਾਂ ਤੋਂ ਹੀ ਤਿਆਰ ਕੀਤੀਆਂ ਹੋਈਆਂ ਸਨ।

        ਜਿਉਂ ਹੀ ਪਹਿਲਾਂ ਤੋਂ ਹੀ ਤਹਿ ਕੀਤੇ ਹੋਏ ਵਫ਼ਦਾਂ ਨੂੰ ਮਿਲਣ ਲਈ ਮਾਈਕ ਤੋਂ ਬੁਲਾਇਆ ਗਿਆ, ਤਿਉਂ ਹੀ ਸਖ਼ਤ ਬੈਰੀਕੇਡਾਂ ਦੇ ਦੂਜੇ ਪਾਸੇ ਖੜੀ ਗਰੀਬ ਗੁਰਬੇ ਦੀ ਔਲਾਦ ਨੇ ਮੁੱਖ ਮੰਤਰੀ ਦੇ ਦਰਬਾਰ ਵਿੱਚ ਪੇਸ ਹੋਣ ਦਾ ਕਈ ਵਾਰ ਤਰੱਦਦ ਕੀਤਾ, ਲੇਕਿਨ ਭਾਰੀ ਪੁਲਿਸ ਫੋਰਸ ਨੇ ਉਹਨਾਂ ਦੀ ਇੱਕ ਨਾ ਚੱਲਣ ਦਿੱਤੀ। ਗਰੀਬਾਂ ਦੀ ਚੀਖ਼ ਪੁਕਾਰ ਏਨੀ ਤੇਜ ਸੀ ਕਿ ਪ੍ਰੈਸ ਗੈਲਰੀ ਵਿੱਚ ਬੈਠੇ ਮੀਡੀਆ ਕਰਮੀਆਂ ਦਾ ਧਿਆਨ ਉਹਨਾਂ ਵੱਲ ਹੋ ਗਿਆ।

        ਜਿਵੇਂ ਹੀ ਮੀਡੀਆ ਕਰਮੀ ਉਹਨਾਂ ਕੋਲ ਪੁੱਜੇ ਤਾਂ ਉਹਨਾਂ ਦੇ ਦਿਲਾਂ ਵਿੱਚ ੳ¤ੁਠਿਆ ਲਾਵਾ ਆਪ ਮੁਹਾਰੇ ਫਟ ਉ¤ਠਿਆ।  ਅਕਾਲੀ ਦਲ ਨਾਲ ਸਬੰਧਤ ਬਲਜੀਤ ਕੌਰ ਨਾਂ ਦੀ ਉਹ ਔਰਤ ਜਿਸਦਾ ਬਿਜਲੀ ਦਾ ਬਿਲ 36 ਹਜ਼ਾਰ ਰੁਪਏ ਦਾ ਆਇਐ, ਨੇ ਇਹਨਾਂ ਸਬਦਾਂ ਨਾਲ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ, ‘ਵੋਟਾਂ ਪਵਾਉਣ ਵੇਲੇ ਸਾਡੇ ਅੱਗੇ ਪਿੱਛੇ ਫਿਰਦੇ ਸਨ ਹੁਣ ਸਾਨੂੰ ਬਾਦਲ ਸਾਹਿਬ ਦੇ ਨੇੜੇ ਵੀ ਨਹੀਂ ਆਉਣ ਦਿੰਦੇ, ਅਸੀਂ ਕੀ ਉਹਨਾਂ ਦੇ ਚੂੰਢੀਆਂ ਵਢਦੇ ਆਂ।’

        ਕਰਮਜੀਤ ਕੌਰ ਤੇ ਪ੍ਰਦੀਪ ਸਿੰਘ ਨੇ ਰੋਣਹਾਕੀ ਅਵਾਜ ’ਚ ਰੋਣਾ ਰੋਂਦਿਆਂ ਕਿਹਾ ਕਿ ਉਹਨਾਂ ਦੇ ਜਵਾਕਾਂ ਨੂੰ ਮੱਛਰ ਪੱਟ ਪੱਟ ਕੇ ਖਾ ਰਿਹੈ, ਸਕਿਉਰਿਟੀ ਜਮਾਂ ਕਰਵਾਈ ਨੂੰ ਸਾਲ ਸਾਲ ਹੋ ਗਿਐ, ਪਰੰਤੂ ਬਿਜਲੀ ਮਹਿਕਮੇ ਵਾਲੇ ਇਹ ਕਹਿ ਕੇ ਕੁਨੈਕਸਨ ਜਾਰੀ ਕਰਨ ਤੋਂ ਇਨਕਾਰੀ ਹਨ, ਕਿ ਪਹਿਲਾਂ ਪੁੱਡਾ ਤੋਂ ਇਤਰਾਜਹੀਣਤਾ ਸਰਟੀਫਿਕੇਟ ਲੈ ਕੇ ਦਿਉ। ਦੂਜੇ ਪਾਸੇ ਉਹਨਾਂ ਕੋਠੀਆਂ ਵਿੱਚ ਦੀਵਾਲੀ ਵਾਂਗ ਲਾਈਟਾਂ ਚੱਲ ਰਹੀਆਂ ਹਨ, ਜੋ ਅਕਾਲੀ ਲੀਡਰਾਂ ਵੱਲੋਂ ਨਜਾਇਜ ਕਬਜੇ ਕਰਕੇ ਵੇਚੀਆਂ ਹੋਈਆਂ ਥਾਵਾਂ ਵਿੱਚ ਬਣੀਆਂ ਹੋਈਆਂ ਹਨ।

        ਅਜੀਤ ਰੋਡ ਦੀ ਗਲੀ ਨੰਬਰ 24 ਦਾ ਇੱਕ ਬਜੁਰਗ ਪਵਨ ਕੁਮਾਰ ਧਾਹਾਂ ਮਾਰ ਕੇ ਇਹ ਕੀਰਨੇ ਪਾ ਰਿਹਾ ਸੀ ਕਿ ਲੋਕੋ ਕੁੜੀਆਂ ਨਾ ਜੰਮਿਓ ਇਸਤੋਂ ਵੱਡਾ ਅਪਰਾਧ ਕੋਈ ਨਹੀਂ। ਪੱਤਰਕਾਰਾਂ ਵੱਲੋਂ ਪੁੱਛਣ ਤੇ ਉਸਨੇ ਦੱਸਿਆ ਕਿ ਆਪਣੀ ਜਿਸ ਧੀ ਦਾ ਲਾਡਾਂ ਪਿਆਰਾਂ ਨਾਲ ਉਸਨੇ ਵਿਆਹ ਕੀਤਾ ਸੀ, ਸਹੁਰਿਆਂ ਨੇ ਮਹੀਨੇ ਬਾਅਦ ਹੀ ਉਸਨੂੰ ਘਰੋਂ ਕੱਢ ਦਿੱਤਾ, ਦਾਦ ਫਰਿਆਦ ਕੋਈ ਸੁਣਦਾ ਨਹੀਂ, ਮੁੱਖ ਮੰਤਰੀ ਨੂੰ ਮਿਲਣ ਆਇਆ ਸਾਂ ਦਰਸਨ ਤਾਂ ਕੀ ਕੋਈ ਉਹਨਾਂ ਦੇ ਨੇੜੇ ਵੀ ਢੁੱਕਣ ਨਹੀਂ ਦਿੰਦਾ।

        ਅਣਗਿਣਤ ਅਜਿਹੇ ਫਰਿਆਦੀ ਹੋਰ ਵੀ ਸਨ, ਜਿਹਨਾਂ ਨੂੰ ਬਾਦਲ ਸਾਹਿਬ ਦੇ ਲਾਗੇ ਨਹੀਂ ਆਉਣ ਦਿੱਤਾ। ਸਿਤਮ ਜਰੀਫੀ ਇਹ ਕਿ ਅਜਿਹਾ ਕੁਝ ਹੋਣ ਦੇ ਬਾਵਜੂਦ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਫੁਰਮਾ ਰਹੇ ਸਨ, ਕਿ ਇਸ ਪ੍ਰੋਗਰਾਮ ਦਾ ਲੋਕਾਂ ਨੂੰ ਵੀ ਫਾਇਦਾ ਬਹੁਤ ਹੈ ਤੇ ਖ਼ੁਦ ਉਹਨਾਂ ਨੂੰ ਵੀ, ਕਿਉਂਕਿ ਜਿਹਨਾਂ ਸਮੱਸਿਆਵਾਂ ਨੂੰ ਉਹ ਲੋਕਾਂ ਵਿੱਚ ਆ ਕੇ ਜਾਣ ਤੇ ਸਮਝ ਸਕਦੇ ਹਨ ਚੰਡੀਗੜ੍ਹ ਬੈਠੇ ਤੋਂ ਉਹਨਾਂ ਦਾ ਪਤਾ ਨਹੀਂ ਲਗਦਾ। ਜਦ ਉਹਨਾਂ ਨੂੰ ਇਹ ਪੁੱਛਿਆ ਕਿ ਸੂਬਾ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਕੀ ਉਹਨਾਂ ਸਿਆਸਤਦਾਨਾਂ ਤੇ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਹੋਵੇਗੀ, ਜਿਹਨਾਂ ਦਾ ਜਿਕਰ ਕੁਲਦੀਪ ਸਿੰਘ ਟ੍ਰਿਬਿਊਨਲ ਨੇ ਆਪਦੀਆਂ ਅੰਤਰਿਮ ਰਿਪੋਰਟਾਂ ਵਿੱਚ ਕੀਤਾ ਹੈ, ਤਾਂ ਬਾਦਲ ਸਾਹਿਬ ਦਾ ਉ¤ਤਰ ਸੀ ਸਿਆਸੀ ਵਿਤਕਰੇਬਾਜੀ ਬਿਲਕੁਲ ਨਹੀਂ, ਮੈਰਿਟ ਅਨੁਸਾਰ ਹੀ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ। ਜਦ ਬਾਦਲ ਸਾਹਿਬ ਦਾ ਧਿਆਨ ਅਕਾਲੀ ਆਗੂਆਂ ਵੱਲੋਂ ਨਜਾਇਜ ਕਬਜਿਆਂ ਰਾਹੀਂ ਪੁੱਡਾ ਦੀ ਜਮੀਨ ਵੇਚਣ ਵੱਲ ਖਿੱਚਿਆ ਤਾਂ ਸਪਸਟ ਉ¤ਤਰ ਦੇਣ ਦੀ ਬਜਾਏ ਪੱਤਰਕਾਰਾਂ ਨੂੰ ਇਹ ਕਹਿ ਕੇ ਉਹ ਰੁਖ਼ਸਤ ਹੋ ਗਏ ਕਿ ਹਲਫੀਆ ਬਿਆਨ ਲਾ ਕੇ ਉਹ ਲਿਖਤੀ ਸਿਕਾਇਤ ਦੇਣ। ਇਸ ਮੌਕੇ ਪ੍ਰਮੁੱਖ ਸੰਸਦੀ ਸਕੱਤਰ ਸ੍ਰੀ ਸਰੂਪ ਚੰਦ ਸਿੰਗਲਾ, ਸਾਬਕਾ ਮੇਅਰ ਸ੍ਰ: ਬਲਜੀਤ ਸਿੰਘ ਬੀੜ ਬਹਿਮਣ, ਡਿਪਟੀ ਕਮਿਸਨਰ ਸ੍ਰੀ ਕੇ ਕੇ ਯਾਦਵ, ਅਕਾਲੀ ਦਲ ਦੇ ਪ੍ਰੈਸ ਸਕੱਤਰ ਡਾ: ਓਮ ਪ੍ਰਕਾਸ ਸਰਮਾਂ ਅਤੇ ਕਈ ਸਾਬਕਾ ਕੌਸਲਰ ਵੀ ਮੌਜੂਦ ਸਨ। 

No comments: