jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਆਂਗਣਵਾੜੀ ਵਰਕਰਾਂ ਤੇ ਸਕੂਲੀ ਬੱਚਿਆਂ ਨੇ ਵਿਕਾਸ ਤੇ ਭਲਾਈ ਸਕੀਮਾਂ ਪ੍ਰਤੀ ਕੀਤਾ ਜਾਗਰੂਕ

www.sabblok.blogspot.com
ਜਗਰਾਓਂ, 9 ਨਵੰਬਰ ( ਹਰਵਿੰਦਰ ਸਿੰਘ ਸੱਗੂ )—ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਹੇਠਲੇ ਪੱਤਰ ਸੂਚਨਾ ਦਫਤਰ, ਜਲੰਧਰ ਤੇ ਚੰਡੀਗੜ੍ਹ ਵੱਲੋਂ ਦਾਖਾ ਵਿੱਚ ਆਯੋਜਿਤ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਦੇ ਸਬੰਧ ਵਿੱਚ ਅੱਜ ਕੀਤੀ ਗਈ ਜਾਗਰੂਕਤਾ ਰੈਲੀ ਵਿੱਚ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਗਈ ਤੇ ਲੋਕਾਂ ਨੂੰ ਸਰਕਾਰ ਦੀਆਂ ਵਿਕਾਸ ਤੇ ਭਲਾਈ ਪ੍ਰੋਗਰਾਮਾਂ ਬਾਰੇ ਜਾਗਰੂਕ ਕੀਤਾ ਗਿਆ। ਜਾਗਰੂਕਤਾ ਰੈਲੀ ਵਿੱਚ ਸੰਗਠਿਤ ਬਾਲ ਵਿਕਾਸ ਵਿਭਾਗ ਦੇ ਅਧਿਕਾਰੀ, ਆਂਗਣਵਾੜੀ ਵਰਕਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਖ਼ਾ ਅਤੇ ਸਰਕਾਰੀ ਹਾਈ ਸਕੂਲ ਮੁੱਲਾਂ ਪੁਰ ਦੇ ਵਿਦਿਆਰਥੀ ਸ਼ਾਮਿਲ ਹੋਏ। ਪੱਤਰ ਸੂਚਨਾ ਦਫਤਰ ਜਲੰਧਰ ਤੇ ਖੇਤਰੀ ਪ੍ਰਚਾਰ ਨਿਦੇਸ਼ਾਲਾ ਜਲੰਧਰ ਅਤੇ ਫਿਰੋਜ਼ਪੁਰ ਵੱਲੋਂ ਆਯੋਜਿਤ ਇਸ ਜਾਗਰੂਕਤਾ ਰੈਲੀ ਨੂੰ ਪੱਤਰ ਸੂਚਨਾ ਦਫਤਰ ਦੀ ਪ੍ਰਧਾਨ ਮਹਾਨਿਦੇਸ਼ਕ ਸ਼੍ਰੀਮਤੀ ਨੀਲਮ ਕਪੂਰ ਤੇ ਮੰਤਰਾਲੇ ਦੇ ਹੋਰਨਾਂ ਅਧਿਕਾਰੀਆਂ ਵੱਲੋਂ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਰੈਲੀ ਪਿੰਡ ਦਾਖਾ ਦੇ ਵੱਖ ਵੱਖ ਹਿੱਸਿਆਂ ਤੋਂ ਲੰਘਦੀ ਹੋਈ ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਤਖ਼ਤੀਆਂ ਤੇ ਬੈਨਰਾਂ ਤੋਂ ਇਲਾਵਾ ਇਨਾਂ੍ਹ ਬੁਰਾਈਆਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਤੇ ਲੋਕਾਂ ਨੂੰ ਵਿਕਾਸ ਤੇ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੰਦੀ ਰਹੀ। ਇਸ ਮੌਕੇ 'ਤੇ ਡੀ.ਐਫ. ਪੀ ਚੰਡੀਗੜ੍ਹ ਦੇ ਨਿਦੇਸ਼ਕ ਸ਼੍ਰੀ ਅਸ਼ੀਸ਼ ਗੋਇਲ, ਸਹਾਇਕ ਨਿਦੇਸ਼ਕ ਅਨਿਲ ਗੌਡ, ਰਤਨ ਲਾਲ ਨੇਗੀ , ਖੇਤਰੀ ਪ੍ਰਚਾਰ ਅਧਿਕਾਰੀ ਫਿਰੋਜ਼ਪੁਰ, ਨੀਲਮ ਪਾਠਕ , ਖੇਤਰੀ ਪ੍ਰਚਾਰ ਨਿਦੇਸ਼ਾਲਾ ਜਲੰਧਰ ਤਕਨੀਕੀ ਸਹਾਇਕ ਸ਼੍ਰੀ ਕਵੀਸ਼ ਦੱਤ ਤੇ ਪ੍ਰਿੰਸੀਪਲ ਸਤਿੰਦਰ ਕੌਰ , ਵਾਇਸ ਪ੍ਰਿੰਸੀਪਲ ਸ਼੍ਰੀ ਨਰਿੰਦਰ ਸਿੰਘ ਵੀ ਮੌਜੂਦ ਸਨ।

No comments: