jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਬਰਨਾਲਾ ਪਰਵਾਰ ਨਾਲ ਰਲੇਵੇਂ ਦੀਆਂ ਖ਼ਬਰਾਂ ਮੈਂ ਵੀ ਅਖ਼ਬਾਰਾਂ ’ਚ ਹੀ ਪੜੀਆਂ ਹਨ : ਸੁਖਬੀਰ ਬਾਦਲ

sukhbir


                                                                                                              ਬਰਨਾਲਾ, 12 ਨਵੰਬਰ.ਜਗਸੀਰ ਸਿੰਘ ਸੰਧੂ. – ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਸਰਪ੍ਰਸਤ ਅਤੇ ਸਾਬਕਾ ਰਾਜਪਾਲ ਸ੍ਰ. ਸੁਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਦੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਦੀਆਂ ਖ਼ਬਰਾਂ ਮੈਂ ਵੀ ਮਹਿਜ਼ ਅਖ਼ਬਾਰਾਂ ਵਿੱਚ ਹੀ ਪੜੀਆਂ ਹਨ, ਅਸਲ ਵਿੱਚ ਇਸ ਤਰਾਂ ਦੀ ਕੋਈ ਵੀ ਗੱਲਬਾਤ ਨਹੀਂ ਚੱਲ ਰਹੀ ਹੈ। ਜਿਕਰਯੋਗ ਹੈ ਕਿ ਸ਼੍ਰੀ ਬਾਦਲ ਨੇ ਇਹ ਪ੍ਰਗਟਾਵਾ ਪਾਰਟੀ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿੱਚ ਕੀਤਾ ਹੈ।ਸਥਾਨਕ ਫਰਵਾਹੀ ਨੇੜੇ ਕੋਟਲਾ ਬ੍ਰਾਂਚ ਦੇ ਆਰ. ਡੀ. 184650/ਆਰ ਵਿਖੇ ਆਰ ਟੇਕਿੰਗ (ਬਰਨਾਲਾ ਡਿਸਟ੍ਰੀਬਿਊਟਰੀ ਦੇ ਨਵੀਨੀਕਰਨ) ਕਾਰਜ ਦਾ ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਆਰਥਿਕ ਉਥਾਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਹਰੇਕ ਕਿਸਾਨ ਦੇ ਖੇਤ ਵਿੱਚ ਪਾਣੀ ਪਹੁੰਚਦਾ ਕਰਨ ਲਈ 164 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਦੇ ਤਿੰਨ ਜ਼ਿਲਿਆਂ ਬਠਿੰਡਾ, ਬਰਨਾਲਾ ਅਤੇ ਮਾਨਸਾ ਵਿਚਲੀਆਂ ਨਹਿਰਾਂ, ਸੂਇਆਂ ਅਤੇ ਨਾਲਿਆਂ ਦੇ ਨਵੀਨੀਕਰਨ ਕੀਤਾ ਜਾ ਰਿਹਾ ਹੈ, ਜੋ ਕਿ ਲਗਭਗ ਦੋ ਮਹੀਨਿਆਂ ਵਿੱਚ ਪੂਰਾ ਕਰ ਲਿਆ ਜਾਵੇਗਾ।ਉਨ੍ਹਾਂ ਦਾਅਵੇ ਨਾਲ ਕਿਹਾ ਕਿ ਇਸ ਕਾਰਜ ਦੇ ਪੂਰੇ ਹੋਣ ਨਾਲ 280 ਪਿੰਡਾਂ ਦੇ ਕਿਸਾਨਾਂ ਨੂੰ ਸਿੱਧਾ ਲਾਭ ਮਿਲੇਗਾ। ਇਸ ਨਾਲ ਜਿੱਥੇ ਤਿੰਨ ਲੱਖ ਏਕੜ ਜ਼ਮੀਨ ਨੂੰ ਪਾਣੀ ਦੀ ਸਪਲਾਈ ਵਿੱਚ ਸੁਧਾਰ ਆਵੇਗਾ, ਉਥੇ 55000 ਏਕੜ ਜ਼ਮੀਨ ਨੂੰ ਪਹਿਲੀ ਵਾਰ ਨਹਿਰੀ ਪਾਣੀ ਮਿਲੇਗਾ। ਜਿਸ ਨਾਲ ਕਿਸਾਨ ਦਾ ਆਰਥਿਕ ਵਿਕਾਸ ਹੋਵੇਗਾ। ਜਾਇਦਾਦ ਟੈਕਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਮੂਹਰੇ ਸ਼ਰਤ ਰੱਖ ਦਿੱਤੀ ਹੈ ਕਿ ਕੇਂਦਰ ਤੋਂ ਗ੍ਰਾਂਟਾਂ ਤਾਂ ਹੀ ਜਾਰੀ ਕੀਤੀਆਂ ਜਾਣਗੀਆਂ, ਜੇਕਰ ਪੰਜਾਬ ਸਰਕਾਰ ਲੋਕਾਂ ਤੋਂ ਜਾਇਦਾਦ ਟੈਕਸ ਇਕੱਠਾ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਤੋਂ ਹੀ ਇਕੱਠਾ ਕੀਤਾ ਪੈਸਾ ਵਾਪਸ ਕਰਨ ਲਈ ਆਪਹੁਦਰੀਆਂ ਕੀਤੀਆਂ ਜਾਂਦੀਆਂ ਹਨ, ਜੋ ਕਿ ਨੈਤਿਕ ਅਤੇ ਇਖ਼ਲਾਕੀ ਤੌਰ ’ਤੇ ਗਲਤ ਹੈ। ਸ਼੍ਰੀ ਬਾਦਲ ਨੇ ਬਰਨਾਲਾ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਅਗਲੇ ਮਹੀਨੇ ਹੀ 100 ਕਰੋੜ ਰੁਪਏ ਦਾ ਪੈਕੇਜ਼ ਦੇਣ ਦਾ ਇਸ਼ਾਰਾ ਕਰਦਿਆਂ ਇਹ ਐਲਾਨ ਕੀਤਾ ਕਿ ਉਹ ਅਗਲੇ ਮਹੀਨੇ ਹੀ ਦੁਬਾਰਾ ਬਰਨਾਲਾ ਸ਼ਹਿਰ ਵਿੱਚ ਆਉਣਗੇ ਅਤੇ ਵਿਕਾਸ ਲਈ ਗੱਫੇ ਦੇ ਕੇ ਜਾਣਗੇ। ਇਸ ਮੌਕੇ ਰਾਜ ਸਭਾ ਮੈਂਬਰ ਸ੍ਰ. ਸੁਖਦੇਵ ਸਿੰਘ ਢੀਂਡਸਾ ਤੋਂ ਇਲਾਵਾ ਸਿੰਚਾਈ ਮੰਤਰੀ ਸ੍ਰ. ਜਨਮੇਜਾ ਸਿੰਘ ਸੇਖੋਂ, ਮੁੱਖ ਸੰਸਦੀ ਸਕੱਤਰ ਸ੍ਰ. ਬਲਵੀਰ ਸਿੰਘ ਘੁੰਨਸ, ਮੁੱਖ ਮੰਤਰੀ ਦੇ ਸਾਬਕਾ ਪ੍ਰਿੰਸੀਪਲ ਸਕੱਤਰ ਸ੍ਰ. ਦਰਬਾਰਾ ਸਿੰਘ ਗੁਰੂ, ਡਿਪਟੀ ਕਮਿਸ਼ਨਰ ਸ੍ਰ. ਗੁਰਲਵਲੀਨ ਸਿੰਘ ਸਿੱਧੂ, ਜ਼ਿਲਾ ਪੁਲਿਸ ਮੁਖੀ ਸ੍ਰ. ਓਪਿੰਦਰਜੀਤ ਸਿੰਘ ਘੁੰਮਣ, ਬੀਰਇੰਦਰ ਸਿੰਘ ਜੈਲਦਾਰ, ਕੁਲਵੰਤ ਸਿੰਘ ਕੰਤਾ, ਹਰਪਾਲਇੰਦਰ ਸਿੰਘ ਰਾਹੀ, ਜਰਨੈਲ ਸਿੰਘ ਭੋਤਨਾ ਅਤੇ ਜਥੇਦਾਰ ਸੁਖਵੰਤ ਸਿੰਘ ਧਨੌਲਾ ਸਮੇਤ ਹੋਰ ਕਈ ਅਕਾਲੀ ਆਗੂ ਹਾਜ਼ਰ ਸਨ।

-                                                                                                                                                                                                       

No comments: