jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਵਿਕਾਸ ਤੇ ਭਲਾਈ ਯੋਜਨਾਵਾਂ ਦੀ ਸਫਲਤਾ ਜਾਗਰੂਕਤਾ ਉਤੇ ਨਿਰਭਰ - ਮਨੀਸ਼ ਤਿਵਾੜੀ

www.sabblok.blogspot.com

ਜਗਰਾਓਂ, 9 ਨਵੰਬਰ ( ਹਰਵਿੰਦਰ ਸਿੰਘ ਸੱਗੂ )—ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਪੱਤਰ ਸੂਚਨਾ ਦਫਤਰ ਵੱਲੋਂ ਚਲਾਈ ਜਾਣ ਵਾਲੀ ਤਿੰਨ ਦਿਨਾ ਜਨ ਸੂਚਨਾ ਮੁਹਿੰਮ ਅੱਜ ਲੁਧਿਆਣਾ ਜ਼ਿਲ੍ਹੇ ਦੇ ਕਸਬੇ ਦਾਖ਼ਾ ਵਿੱਚ ਸ਼ੁਰੂ ਹੋ ਗਈ। ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਕਰਦੇ ਹੋਏ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਲੋਕ ਭਲਾਈ ਦੇ ਲਈ ਕੇਂਦਰ ਸਰਕਾਰ ਵੱਲੋਂ ਬਹੁਤ ਸਾਰੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ ਜਿਨਾਂ੍ਹ ਨੂੰ ਰਾਜਾਂ ਵੱਲੋਂ ਅਮਲ ਵਿੱਚ ਲਿਆਂਦਾ ਜਾਂਦਾ ਹੈ । ਇਸ ਮੰਤਵ ਲਈ ਕੇਂਦਰ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਰਕਮ ਜਾਰੀ ਕੀਤੀ ਜਾਂਦੀ ਹੈ। ਉਨਾਂ੍ਹ ਨੇ ਦੁੱਖ ਪ੍ਰਗਟ ਕੀਤਾ ਕਿ ਇਸ ਵਿਚੋਂ ਬਹੁਤ ਸਾਰੀ ਰਕਮ ਰਾਹ ਵਿੱਚ ਹੀ ਕਿਧਰੇ ਗਾਇਬ ਹੋ ਜਾਂਦੀ ਹੈ ਅਤੇ ਅਸਲ ਵਿੱਚ ਲਾਭਪਾਤਰਾਂ ਤੱਕ ਨਹੀਂ ਪਹੁੰਚਦੀ । ਸ਼੍ਰੀ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸੂਚਨਾ ਅਧਿਕਾਰ ਕਾਨੂੰਨ ਦੁਆਰਾ ਲੋਕਾਂ ਨੂੰ ਇੱਕ ਅਜਿਹਾ ਸ਼ਕਤੀਸ਼ਾਲੀ ਮਾਧਿਅਮ ਦੇ ਦਿੱਤਾ ਹੈ ਜਿਸ ਨਾਲ ਉਹ ਸਰਕਾਰੀ ਯੋਜਨਾਵਾਂ ਅਤੇ ਦੂਜੀਆਂ ਸਰਗਰਮੀਆਂ ਨਾਲਸਬੰਧਤ ਕੋਈ ਵੀ ਜ਼ਰੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨਾਂ੍ਹ ਨੇ ਕਿਹਾ ਕਿ ਕੇਂਦਰੀ ਯੋਜਨਾਵਾਂ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਵਾਉਣ ਲਈ ਇਹ ਜ਼ਰੂਰੀ ਹੈ ਕਿ ਲੋਕ ਇਨਾਂ੍ਹ ਦੇ ਬਾਰੇ ਵਿੱਚ ਜਾਗਰੂਕ ਹੋਣ। ਵਿਕਾਸ ਪ੍ਰੋਗਰਾਮਾਂ ਅਤੇ ਯੋਜਨਾਵਾਂ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਜਨ ਸੂਚਨਾ ਮੁਹਿਮ ਨਾਮਕ ਯਤਨ ਦੀ ਸ਼ਲਾਘਾ ਕਰਦੇ ਹੋਏ ਉਨਾਂ੍ਹ ਕਿਹਾ ਕਿ ਪ੍ਰਚਾਰ ਮਾਧਿਅਮਾਂ ਦਾ ਟੀਚਾ ਇਹ ਹੈ ਕਿ ਉਹ ਲੋਕਾਂ ਤੱਕ ਸਹੀ ਜਾਣਕਾਰੀ ਮੁਹੱਈਆ ਕਰਵਾਉਣ ਅਤੇ ਗਲਤ ਜਾਣਕਾਰੀ ਤੋਂ ਉਨਾਂ੍ਹ ਨੂੰ ਦੂਰ ਰੱਖਿਆ ਜਾਵੇ। ਇਸ ਤੋਂ ਪਹਿਲਾਂ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਪੱਤਰ ਸੂਚਨਾ ਦਫਤਰ ਦੀ ਪ੍ਰਮੁੱਖ ਮਹਾਨਿਦੇਸ਼ਕ ਸ਼੍ਰੀਮਤੀ ਨੀਲਮ ਕਪੂਰ ਨੇ ਦੱਸਿਆ ਕਿ ਲੋਕ ਜਾਗਰੂਕਤਾ ਦੀ ਲੜੀ ਹੇਠ ਦੇਸ਼ ਵਿੱਚ ਹੁਣ ਤੱਕ 700 ਤੋਂ ਵਧੇਰੇ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਹੋ ਚੁੱਕੀਆਂ ਹਨ ਤੇ ਪੰਜਾਬ ਵਿੱਚ ਦਾਖਾ ਵਾਲੀ ਮੁਹਿੰਮ ਰਾਜ ਵਿੱਚ ਪੱਤਰ ਸੂਚਨਾ ਦਫਤਰ ਵੱਲੋਂ ਆਯੋਜਿਤ ਕੀਤੀ ਜਾ ਰਹੀ ਇਹ 25ਵੀਂ ਮੁਹਿੰਮ ਹੈ । ਉਨਾਂ੍ਹ ਦੱਸਿਆ ਕਿ ਇਸ ਮੁਹਿੰਮ ਦਾ ਮੰਤਵ ਜਾਗਰੂਕਤਾ ਦੇ ਨਾਲ ਨਾਲ ਲੋਕਾਂ ਤੇ ਪ੍ਰਸ਼ਾਸਨ ਵਿਚਾਲੇ ਦੂਰੀ ਨੂੰ ਖ਼ਤਮ ਕਰਨਾ ਹੈ ।
ਉਦਘਾਟਨ ਸਮਾਰੋਹ ਨੂੰ ਪੰਜਾਬ ਦੇ ਸਾਬਕਾ ਮੰਤਰੀ ਸ਼੍ਰੀ ਮਲਕੀਤ ਸਿੰਘ ਦਾਖਾ, ਸ਼੍ਰੀ ਗੁਰਦੀਪ ਸਿੰਘ ਭੈਣੀ, ਸ਼੍ਰੀ ਜਸਬੀਰ ਸਿੰਘ ਜੱਸੀ ਖੰਗੂੜਾ, ਸ਼੍ਰੀ ਇਸ਼ਰ ਸਿੰਘ ਮੇਹਰਬਾਨ ਤੇ ਲੁਧਿਆਣਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਸ਼੍ਰੀ ਪਵਨ ਦੀਵਾਨ ਨੇ ਸੰਬੋਧਨ ਕਰਦਿਆਂ ਅਜਿਹੇ ਜਾਗਰੂਕਤਾ ਪ੍ਰੋਗਰਾਮ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਸਰਾਹਨਾ ਕੀਤੀ । ਅੱਜ ਦੇ ਸਮਾਗਮ ਵਿੱਚ ਮੁਕਤਸਰ ਤੋਂ ਆਏ ਸ਼੍ਰੀ ਜਸਵਿੰਦਰ ਸਿੰਘ ਬਿੱਟਾ ਨੇ ਭੌਂ ਪ੍ਰਾਪਤੀ ਬਿੱਲ ਤੇ ਖੁਰਾਕ ਸੁਰੱਖਿਆ ਅਧਿਕਾਰ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਦਿਹਾਤੀ ਵਿਕਾਸ ਵਿਭਾਗ ਤੋਂ ਮਨਰੇਗਾ ਦੀ ਸਹਾਇਕ ਪ੍ਰਾਜੈਕਟ ਅਫਸਰ ਪ੍ਰਿਤਪਾਲ ਕੌਰ ਨੇ 100 ਦਿਨ ਦੇ ਗਾਰੰਟਡ ਰੋਜ਼ਗਾਰ ਨੂੰ ਯਕੀਨੀ ਬਣਾਉਣ ਵਾਲੇ ਮਨਰੇਗਾ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਸ਼ੁਖਮ, ਛੋਟੇ ਅਤੇ ਦਰਮਿਆਨੇ ਉਦੱਮਾਂ ਦੇ ਪ੍ਰਤੀਨਿਧੀ ਸਹਾਇਕ ਨਿਦੇਸ਼ਕ ਸ਼੍ਰੀ ਬੀ.ਐਸ.ਨੇਗੀ ਨੇ ਦਿਹਾਤੀ ਵਿਕਾਸ ਵਾਸਤੇ ਭਾਰਤ ਸਰਕਾਰ ਦੀਆਂ ਯੋਜਨਾਵਾਂ ਉਪਰ ਚਾਨਣਾ ਪਾਇਆ । ਇਸ ਮੌਕੇ ਲੁਧਿਆਣਾ ਜ਼ਿਲਾ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਵੱਖ ਵੱਖ ਵਿਭਾਗਾਂ ਦੇ ਪ੍ਰਦਰਸ਼ਨੀ ਸਟਾਲ ਲਗਾਏ ਗਏ ਜਿਨਾਂ੍ਹ ਵਿੱਚ ਵਿਕਾਸ ਪ੍ਰੋਗਰਾਮਾਂ ਦੇ ਅਮਲ ਨੂੰ ਦਰਸਾਇਆ ਗਿਆ ਹੈ। ਇਸ ਦੇ ਇਲਾਵਾ ਕੁਝ ਕੇਂਦਰੀ ਸਰਕਾਰ ਦੇ ਵਿਭਾਗਾਂ ਨੇ ਵੀ ਆਪਣੀਆਂ ਪ੍ਰਦਰਸ਼ਨੀਆਂ ਲਾ ਕੇ ਇਸ ਮੁਹਿਮ ਵਿੱਚ ਹਿੱਸਾ ਲਿਆ। ਉਦਘਾਟਨੀ ਸਮਾਗਮ ਵਿੱਚ ਡੀ.ਏ.ਵੀ.ਪੀ. ਦੇ ਮਹਾਨਿਦੇਸ਼ਕ ਸ਼੍ਰੀ ਗਿਰਧਰ ਮੋਹੰਤੀ, ਖੇਤਰੀ ਪ੍ਰਚਾਰ ਨਿਦੇਸ਼ਾਲਾ ਦੇ ਵਧੀਕ ਮਹਾਨਿਦੇਸ਼ਕ ਸ਼੍ਰੀ ਘਣਸ਼ਾਮ ਗੋਇਲ ਤੋਂ ਇਲਾਵਾ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਵੱਖ ਵੱਖ ਇਕਾਈਆਂ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਤੋਂ ਪਹਿਲਾਂ ਸੰਗਠਿਤ ਬਾਲ ਵਿਕਾਸ ਵਿਭਾਗ ਦੀਆਂ ਆਂਗਣਵਾੜੀ ਵਰਕਰਾਂ ਅਤੇ ਸਕੂਲੀ ਬੱਚਿਆਂ ਵੱਲੋਂ ਜਾਗਰੂਕਤਾ ਰੈਲੀ ਵੀ ਕੱਢੀ ਗਈ।

No comments: