jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਪਹਾੜਾਂ 'ਤੇ ਬਰਫ਼ ਨਾਲ ਵਧੀ ਮੈਦਾਨਾਂ 'ਚ ਠੰਢ

www.sabblok.blogspot.com
ਪਹਾੜਾਂ 'ਤੇ ਬਰਫ਼ ਨਾਲ ਵਧੀ ਮੈਦਾਨਾਂ 'ਚ ਠੰਢ
ਨਵੀਂ ਦਿੱਲੀ : ਪਹਾੜਾਂ 'ਤੇ ਲਗਾਤਾਰ ਹੋ ਰਹੀ ਬਰਫ਼ਬਾਰੀ ਨੇ ਮੈਦਾਨੀ ਇਲਾਕਿਆਂ 'ਚ ਵੀ ਠੰਢ ਵਧਾ ਦਿੱਤੀ ਹੈ। ਦੇਸ਼ ਦੇ ਤਿੰਨ ਮੁੱਖ ਪਹਾੜੀ ਸੂਬਿਆਂ- ਜੰਮੂ-ਕਸ਼ਮੀਰ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਨਾਲ ਜਿੱਥੇ ਸੈਲਾਨੀ ਉਤਸ਼ਾਹਤ ਹਨ, ਉਥੇ ਮੈਦਾਨੀ ਇਲਾਕਿਆਂ 'ਚ ਲੋਕ ਵੱਧ ਰਹੀ ਠੰਢ ਤੋਂ ਬਚਣ ਲਈ ਗਰਮ ਕੱਪੜਿਆਂ ਦਾ ਸਹਾਰਾ ਲੈ ਰਹੇ ਹਨ। ਸ਼ਨਿਚਰਵਾਰ ਨੂੰ ਉੱਤਰਾਖੰਡ 'ਚ ਬਰਫ਼ਬਾਰੀ ਦੇ ਨਾਲ ਮੀਂਹ ਪੈਣ ਕਾਰਨ ਤਾਪਮਾਨ ਹੇਠਾਂ ਚਲਾ ਗਿਆ। ਜਦੋਂਕਿ ਹਿਮਾਚਲ ਪ੍ਰਦੇਸ਼ 'ਚ ਛੇਤੀ ਠੰਢ ਆਉਣ ਨਾਲ ਸੇਬ ਦੀ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਹੈ। ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਗੰਗੋਤਰੀ-ਯਮੁਨੋਤਰੀ ਸਣੇ ਹਰਸ਼ਿਲ, ਦਿਆਰਾ, ਭਰਾਡਸਰ, ਕੇਦਾਰਕਾਂਠਾ ਤੇ ਹਰਕੀਦੂਨ 'ਚ ਬਰਫ਼ਬਾਰੀ ਹੋਈ। ਚਮੌਲੀ ਜ਼ਿਲ੍ਹੇ ਦੇ ਪਾਂਡੁਕੇਸ਼ਵਰ 'ਚ ਵੀ ਬਰਫ਼ਬਾਰੀ ਹੋਈ। ਬਦਰੀਨਾਥ, ਰੁਦਰਪ੍ਰਯਾਗ ਅਤੇ ਕੇਦਾਰਨਾਥ ਸ਼ੀਤ ਲਹਿਰ ਦੀ ਲਪੇਟ 'ਚ ਹਨ। ਪੌੜੀ 'ਚ ਸ਼ਨਿਚਰਵਾਰ ਸ਼ਾਮ ਇਕ ਘੰਟੇ ਤਕ ਹੋਈ ਬਾਰਿਸ਼ ਤੇ ਗੜੇ ਪੈਣ ਨਾਲ ਕਾਂਬਾ ਵੱਧ ਗਿਆ ਹੈ। ਉਧਰ, ਜੰਮੂ-ਕਸ਼ਮੀਰ ਦੇ ਸ੍ਰੀਨਗਰ 'ਚ ਬਰਫ਼ਬਾਰੀ ਤੇ ਮੀਂਹ ਤੋਂ ਬਾਅਦ ਧੁੱਪ ਨਿਕਲਣ ਦੇ ਬਾਵਜੂਦ ਕਾਂਬਾ ਬਰਕਰਾਰ ਹੈ। ਗੁਲਮਰਗ 'ਚ ਪਾਰਾ 3.8 ਤਕ ਪਹੁੰਚ ਗਿਆ ਹੈ ਜਦੋਂਕਿ ਲੇਹ 'ਚ ਮਨਫ਼ੀ 5.2 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਢਾ ਰਿਹਾ। ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਤੋਂ ਬਾਅਦ ਸੈਲਾਨੀਆਂ ਦੇ ਆਉਣ ਦਾ ਸਿਲਸਿਲਾ ਵਧ ਗਿਆ ਹੈ। ਸ਼ਿਮਲਾ 'ਚ ਸ਼ਨਿਚਰਵਾਰ-ਐਤਵਾਰ ਦੀਆਂ ਛੁੱਟੀਆਂ ਨੂੰ ਦੇਖਦੇ ਹੋਏ ਸੈਲਾਨੀਆਂ ਦਾ ਹਜੂਮ ਉਮੜ ਪਿਆ ਹੈ। ਆਸਪਾਸ ਦੇ ਕੁਫਰੀ, ਨਾਲਦੇਹਰਾ, ਚਾਇਲ, ਡਲਹੌਜ਼ੀ, ਧਰਮਸ਼ਾਲਾ, ਕੁੱਲੂ, ਮਨਾਲੀ 'ਚ ਵੀ ਸੈਲਾਨੀਆਂ ਦੀ ਭੀੜ ਵਧੀ ਹੈ। ਸੂਬੇ ਦੇ ਮੌਸਮ 'ਚ ਇਸ ਬਦਲਾਅ ਨੂੰ ਕਿਸਾਨ ਕਣਕ ਦੀ ਫ਼ਸਲ ਲਈ ਚੰਗਾ ਮੰਨ ਰਹੇ ਹਨ। ਸਬਜ਼ੀਆਂ ਨੂੰ ਵੀ ਇਸ ਨਾਲ ਲਾਭ ਹੋਵੇਗਾ। ਬਾਗ਼ਬਾਨੀ ਮਾਹਰ ਐਸਪੀ ਭਾਰਦਵਾਜ ਨੇ ਦੱਸਿਆ ਕਿ ਮੀਂਹ ਨਾਲ ਜ਼ਮੀਨ ਦੀ ਨਮੀ ਵਾਪਸ ਆ ਗਈ ਹੈ, ਜਿਹੜੀ ਹਾੜੀ ਦੀ ਫ਼ਸਲ ਨੂੰ ਫਾਇਦਾ ਪਹੁੰਚਾਵੇਗੀ। ਪਰ ਇਸ ਵਾਰ ਕਰੀਬ ਇਕ ਮਹੀਨਾ ਪਹਿਲਾਂ ਠੰਢ ਆਉਣ ਨਾਲ ਸੇਬ ਦੀ ਫ਼ਸਲ ਨੂੰ ਨੁਕਸਾਨ ਹੋ ਸਕਦਾ ਹੈ। ਪਹਾੜਾਂ 'ਤੇ ਮੌਸਮ ਦੇ ਇਸ ਬਦਲਾਅ ਦਾ ਅਸਰ ਮੈਦਾਨਾਂ 'ਚ ਵੀ ਦਿਸ ਰਿਹਾ ਹੈ। ਰਾਜਧਾਨੀ ਦਿੱਲੀ 'ਚ ਸਵੇਰੇ-ਸ਼ਾਮ ਲੋਕ ਗਰਮ ਕੱਪੜਿਆਂ 'ਚ ਲਿਪਟੇ ਦਿਖਾਈ ਦੇ ਰਹੇ ਹਨ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਬਿਹਾਰ 'ਚ ਵੀ ਠੰਢ ਆਪਣੇ ਪੈਰ ਪਸਾਰ ਰਹੀ ਹੈ। ਇਸ ਦੇ ਚਲਦੇ ਬੀਤੇ ਵਰਿ੍ਹਆਂ ਦੇ ਮੁਕਾਬਲੇ ਗਰਮ ਕੱਪੜਿਆਂ ਦਾ ਚਲਨ ਅਤੇ ਉਨ੍ਹਾਂ ਦੀ ਵਿਕਰੀ ਜਲਦੀ ਹੁੰਦੀ ਦਿਸ ਰਹੀ ਹੈ। ਹੋਰ ਸੂਬਿਆਂ ਵੀ ਠੰਢ ਦਾ ਅਸਰ ਵੱਧ ਰਿਹਾ ਹੈ।

No comments: