jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 7 November 2013

ਅਗਲੇ ਸਫ਼ਰ ਲਈ ਪੰਧ 'ਤੇ ਪਾਇਆ ਗਿਆ ਮੰਗਲਯਾਨ

www.sabblok.blogspot.com
Mangalyan journey
ਅਗਲੇ ਸਫ਼ਰ ਲਈ ਪੰਧ 'ਤੇ ਪਾਇਆ ਗਿਆ ਮੰਗਲਯਾਨ
ਚੇਨਈ : ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਮੰਗਲਵਾਰ ਨੂੰ ਦਾਗ਼ੇ ਗਏ ਮਾਰਸ ਆਰਬਿਟਰ ਪੁਲਾੜ ਗੱਡੀ (ਮੰਗਲਯਾਨ) ਨੂੰ ਆਪਣੇ ਪੰਧ ਵਿਚੋਂ ਬਾਹਰ ਕੱਢਣ ਦੀ ਪਹਿਲੀ ਪ੍ਰਕਿਰਿਆ ਵੀਰਵਾਰ ਨੂੰ ਪੂਰੀ ਕਰ ਲਈ। ਇਸ ਤਰ੍ਹਾਂ ਇਸ ਨੂੰ ਪੰਜ ਵਾਰ ਹੋਰ ਅਗਲੇ ਪੰਧ 'ਚ ਪਹੁੰਚਾਇਆ ਜਾਵੇਗਾ। ਪਹਿਲੀ ਪ੍ਰਕਿਰਿਆ ਪੂਰੀ ਕਰਨ ਪਿੱਛੋਂ ਇਸ ਦੀਆਂ ਸਾਰੀਆਂ ਪ੍ਰਣਾਲੀਆਂ ਠੀਕ ਢੰਗ ਨਾਲ ਕੰਮ ਕਰ ਰਹੀਆਂ ਹਨ। ਇਸਰੋ ਨੇ ਇਕ ਬਿਆਨ 'ਚ ਕਿਹਾ ਕਿ ਬੁੱਧਵਾਰ-ਵੀਰਵਾਰ ਦੀ ਰਾਤ 1.17 ਵਜੇ ਪੁਲਾੜ ਗੱਡੀ ਦੇ ਤਰਲ ਇੰਜਣ ਨੂੰ 416 ਸਕਿੰਟਾਂ ਤਕ ਫਾਇਰ ਕੀਤਾ ਗਿਆ। ਇਸ ਦੇ ਜ਼ਰੀਏ ਯਾਨ ਦੇ ਪਰਿਕਰਮਾ ਪੰਧ ਦੇ ਚਰਮ ਬਿੰਦੂ (ਏਪੋਜੀ) ਨੂੰ ਵਧਾ ਕੇ 28 ਹਜ਼ਾਰ 252 ਕਿੱਲੋਮੀਟਰ ਕੀਤਾ ਗਿਆ। ਇਹ ਪੂਰੀ ਪ੍ਰਕਿਰਿਆ ਬੰਗਲੌਰ ਸਥਿਤ ਇਸਰੋ ਟੈਲੀਮਂੈਟਰੀ ਟ੍ਰੈਕਿੰਗ ਐਂਡ ਕਮਾਂਡ ਨੈੱਟਵਰਕ (ਆਈਐਸਟੀਆਰਏਸੀ) ਤੋਂ ਕੰਟਰੋਲ ਕੀਤੀ ਗਈ। ਇਸ ਪੁਲਾੜ ਗੱਡੀ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 56.5 ਘੰਟਿਆਂ ਦੀ ਉਲਟੀ ਗਿਣਤੀ ਪਿੱਛੋਂ ਮੰਗਲਵਾਰ ਨੂੰ 2.38 ਵਜੇ ਦਾਿਗ਼ਆ ਗਿਆ ਸੀ। ਪੀਐਸਐਲਵੀ-ਸੀ 25 ਨੇ ਦਾਗ਼ੇ ਜਾਣ ਤੋਂ 44 ਮਿੰਟ ਬਾਅਦ ਹੀ 1350 ਕਿਲੋਗ੍ਰਾਮ ਵਜ਼ਨੀ ਇਸ ਮੰਗਲਯਾਨ ਨੂੰ ਪਿ੍ਰਥਵੀ ਦੇ ਅੰਡਾਕਾਰ ਪੰਧ 'ਚ ਸਥਾਪਤ ਕੀਤਾ ਗਿਆ ਸੀ। ਉਦੋਂ ਇਸ ਦੀ ਪਿ੍ਰਥਵੀ ਤੋਂ ਘੱਟੋ-ਘੱਟ ਦੂਰੀ 248.4 ਕਿਲੋਮੀਟਰ ਅਤੇ ਵੱਧ ਤੋਂ ਵੱਧ ਦੂਰੀ 23 ਹਜ਼ਾਰ 550 ਕਿਲੋਮੀਟਰ ਸੀ।

No comments: