jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 2 November 2013

‘ਪੰਥਕ ਸਰਕਾਰ’ ਗੁਜਰਾਤ ਦੇ ਸਿੱਖ ਕਿਸਾਨਾਂ ਲਈ ਕੁਝ ਵੀ ਕਰਨ ਤੋਂ ਹੋਈ ਇਨਕਾਰੀ

www.sabblok.blogspot.com
ਚੰਡੀਗੜ੍ਹ.02 ਨਵੰਬਰ. – ਸੂਬੇ ਦੀ ਸੱਤਾਧਿਰ ਨੂੰ ਸਮੁੰਦਰੋਂ ਪਾਰ ਬੈਠੇ ਪੰਜਾਬੀਆਂ ਦੀ ਤਾਂ ਬਹੁਤ ਜ਼ਿਆਦਾ ਫ਼ਿਕਰ ਹੈ ਪਰ ਗੁਜਰਾਤ ਵਿਚ badal-sukhbir-300x199ਭਾਜਪਾ ਸਰਕਾਰ ਵਲੋਂ ਉਥੋਂ ਉਜਾੜੇ ਜਾ ਰਹੇ ਪੰਜਾਬੀ ਕਿਸਾਨਾਂ ਦੀ ਭੋਰਾ ਚਿੰਤਾ ਨਹੀਂ।ਇਹ ਹਕੀਕਤ ਅੱਜ ਵਿਧਾਨ ਸਭਾ ਦੇ ਸੈਸ਼ਨ ਦੇ ਆਖ਼ਰੀ ਦਿਨ ਦੇਖਣ ਨੂੰ ਮਿਲੀ। ਜਿਥੇ ਅਕਾਲੀ ਮੈਂਬਰ ਡਾ. ਦਲਜੀਤ ਸਿੰਘ ਚੀਮਾ ਨੇ ਕੈਨੇਡਾ ਦੇ ਕਿਊਬਿਕ ਸੂਬੇ ‘ਚ ਧਾਰਮਕ ਚਿੰਨ੍ਹਾਂ ‘ਤੇ ਪਾਬੰਦੀ ਲਗਾਉਣ ਵਿਰੁਧ ਵਿਧਾਨ ਸਭਾ ਵਿਚ ਮਤਾ ਪਾਸ ਕਰ ਕੇ ਕੇਂਦਰ ਸਰਕਾਰ ਨੂੰ ਭੇਜਣ ਦੀ ਅਪੀਲ ਕੀਤੀ ਜਿਸ ਵਿਚ ਕਿਹਾ ਗਿਆ ਹੈ ਕਿ ਉਹ ਕੈਨੇਡਾ ਸਰਕਾਰ ਨਾਲ ਤਾਲਮੇਲ ਕਰ ਕੇ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਜ਼ੋਰ ਪਾਵੇ। ਇਸ ‘ਤੇ ਵਿਰੋਧੀ ਧਿਰ ਦੇ ਨੇਤਾ ਸੁਨੀਲ ਜਾਖੜ ਨੇ ਸੱਤਾਧਾਰੀਆਂ ਨੂੰ ਟੋਕਦਿਆਂ ਕਿਹਾ ਕਿ ਸਰਕਾਰ ਨੂੰ ਸਮੁੰਦਰੋਂ ਪਾਰ ਬੈਠੇ ਪੰਜਾਬੀਆਂ ਦੀ ਤਾਂ ਚਿੰਤਾ ਹੈ ਪਰ ਗੁਜਰਾਤ ਵਿਚੋਂ ਕੱਢੇ ਜਾ ਰਹੇ ਪੰਜਾਬੀਆਂ ਬਾਰੇ ਕੁੱਝ ਨਹੀਂ ਬੋਲ ਰਹੀ। ਸ੍ਰੀ ਜਾਖੜ ਨੇ ਇਸ ਮੌਕੇ ਕਿਹਾ ਕਿ ਇਸ ਮਤੇ ਦੇ ਨਾਲ ਇਹ ਪ੍ਰਸਤਾਵ ਵਿਧਾਨ ਸਭਾ ਵਿਚ ਰਖਿਆ ਜਾਵੇ ਕਿ ਗੁਜਰਾਤ ਦੇ ਇਸ ਤਜਵੀਜ਼ਤ ਉਜਾੜੇ ਵਿਰੁਧ ਪੰਜਾਬੀ ਕਿਸਾਨਾਂ ਵਲੋਂ ਹਾਈ ਕੋਰਟ ਵਿਚੋਂ ਜਿੱਤੇ ਕੇਸ ਵਿਰੁਧ ਗੁਜਰਾਤ ਸਰਕਾਰ ਵਲੋਂ ਸੁਪਰੀਮ ਕੋਰਟ ਵਿਚ ਪਾਈ ਪਟੀਸ਼ਨ ਵੀ ਵਾਪਸ ਲੈਣ ਦੀ ਮੰਗ ਕੀਤੀ ਜਾਵੇ। ਵਿਰੋਧੀ ਧਿਰ ਦੇ ਨੇਤਾ ਦੀ ਇਸ ਦਲੀਲ ਪ੍ਰਤੀ ਸੱਤਾਧਿਰ ਨੇ ਕੋਈ ਹੁੰਗਾਰਾ ਨਾ ਭਰਿਆ। ਇਸ ਮੌਕੇ ਸ੍ਰੀ ਜਾਖੜ ਨੇ ਇਸ ਗੱਲ ‘ਤੇ ਵੀ ਦੁਖ ਪ੍ਰਗਟ ਕੀਤਾ ਕਿ ਪੰਜਾਬੀ ਸੂਬੇ ਦੇ ਵੱਡੇ ਹਮਾਇਤੀ ਪ੍ਰਕਾਸ਼ ਸਿੰਘ ਬਾਦਲ ਅੱਜ ‘ਪੰਜਾਬ ਦਿਵਸ’² ਮੌਕੇ ਹਰਿਆਣਾ ‘ਚ ਵਿਧਾਨ ਸਭਾ ਸੈਸ਼ਨ ਛੱਡ ਕੇ ਹਰਿਆਣਾ ਦਾ ਗੁਣਗਾਣ  ਕਰ ਰਹੇ ਹਨ। ਇਸ ਮੌਕੇ ਵਿਰੋਧੀ ਧਿਰ ਨੇ ਸ਼ੇਮ-ਸ਼ੇਮ ਕਿਹਾ ਤੇ ਸਰਕਾਰ ਵਿਰੁਧ ਨਾਹਰੇਬਾਜ਼ੀ ਕਰਦੇ ਹੋਏ ਵਾਕਆਊਟ ਕਰਕੇ ਚਲੇ ਗਏ। ਇਯ ਤੋਂ ਬਾਅਦ ਵਿਰੋਧੀ ਧਿਰ ਕਰੀਬ 10 ਮਿੰਟਾਂ ਤਕ ਅਪਣਾ ਰੋਸ ਜ਼ਾਹਰ ਕਰਨ ਤੋਂ  ਬਾਅਦ ਵਾਪਸ ਆ ਗਈ।  ਇਸ ਮੌਕੇ ਭਾਜਪਾ ਮੰਤਰੀ ਮਦਨ ਮੋਹਨ ਮਿੱਤਲ ਨੇ ਗੁਜਰਾਤ ਮਾਮਲੇ ਵਿਚ ਕਾਂਗਰਸ ‘ਤੇ ਗੁਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਹ ਵਿਵਾਦ ਗੁਜਰਾਤ ਦੀ ਕਾਂਗਰਸ ਸਰਕਾਰ ਨੇ ਹੀ ਇਕ ਨੋਟੀਫੀਕੇਸ਼ਨ ਜਾਰੀ ਕਰ ਕੇ ਸ਼ੁਰੂ ਕੀਤਾ ਸੀ।

No comments: