www.sabblok.blogspot.com
ਲੁਧਿਆਣਾ,-- ਚੌਥੇ ਵਿਸ਼ਵ ਕੱਪ ਕਬੱਡੀ ਦੀ ਆਰਗੇਨਾਈਜ਼ੇਸ਼ਨ ਕਮੇਟੀ ਨੇ ਵਿਸ਼ਵ ਕੱਪ ਕਬੱਡੀ ਦੇ 1 ਦਸੰਬਰ ਤੋਂ ਸ਼ੁਰੂ ਹੋਣ ਵਾਲੇ ਮੈਚਾਂ ਦੇ ਸ਼ਡਿਊਲ ਵਿਚ ਬਦਲਾਅ ਕੀਤਾ ਹੈ, ਹਾਲਾਂਕਿ ਖੇਡ ਵਿਭਾਗ ਵਲੋਂ ਪਹਿਲਾਂ ਜੋ ਸੰਭਾਵਤ ਸ਼ਡਿਊੂਲ ਤਿਆਰ ਕੀਤਾ ਗਿਆ ਸੀ, ਉਸ ਵਿਚੋਂ ਕੁਝ ਜ਼ਿਲਿਆਂ ਦੇ ਮੈਚਾਂ ਦੇ ਸਥਾਨ ਬਦਲੇ ਗਏ ਹਨ ਪਰ ਉਦਘਾਟਨੀ ਸਮਾਰੋਹ 30 ਨਵੰਬਰ ਨੂੰ ਬਠਿੰਡਾ ਵਿਖੇ ਹੀ ਹੋਵੇਗਾ। ਇਸ ਦੇ ਨਾਲ ਹੀ ਕਮੇਟੀ ਨੇ 2 ਹਫਤੇ ਤਕ ਚੱਲਣ ਵਾਲੇ ਕਬੱਡੀ ਦੇ ਇਸ ਮਹਾਕੁੰਭ ਵਿਚ ਹਿੱਸਾ ਲੈਣ ਵਾਲੀਆਂ ਮਹਿਲਾ ਅਤੇ ਪੁਰਸ਼ ਟੀਮਾਂ ਨੂੰ ਦੋ ਵੱਖ-ਵੱਖ ਪੂਲਾਂ ਵਿਚ ਵੰਡ ਦਿਤਾ ਹੈ।ਕਮੇਟੀ ਦੇ ਸੀਨੀਅਰ ਵਾਈਸ ਚੇਅਰਮੈਨ ਅਤੇ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਗੱਲਬਾਤ ਦੌਰਾਨ ਦੱਸਿਆ ਕਿ 1 ਦਸੰਬਰ ਨੂੰ ਕਬੱਡੀ ਕੱਪ ਦੇ ਮੈਚਾਂ ਦੀ ਸ਼ੁਰੂਆਤ ਪਟਿਆਲਾ ਤੋਂ ਹੋਵੇਗੀ, ਜਦਕਿ 2 ਦਸੰਬਰ ਦੇ ਮੈਚ ਰੂਪਨਗਰ ਦੀ ਬਜਾਏ ਗੁਰਦਾਸਪੁਰ ਦੇ ਸਟੇਡੀਅਮ ਵਿਚ ਖੇਡੇ ਜਾਣਗੇ। 3 ਦਸੰਬਰ ਦੇ ਮੈਚ ਹੁਣ ਪਟਿਆਲਾ ਦੀ ਬਜਾਏ ਰੂਪਨਗਰ ਅਤੇ 4 ਦਸੰਬਰ ਦੇ ਮੈਚ ਦੋਦਾ ਮੁਕਤਸਰ ਸਾਹਿਬ ਵਿਚ ਹੋਣਗੇ, ਜਦਕਿ ਪਹਿਲਾਂ ਇਥੇ ਹੋਣ ਵਾਲੇ ਮੈਚ ਚੋਲਾ ਸਾਹਿਬ ਤਰਨਤਾਰਨ ਵਿਚ ਹੋਣੇ ਸਨ।

No comments:
Post a Comment