www.sabblok.blogspot.com
ਨਵੀਂ ਦਿੱਲੀ, 18 ਨਵੰਬਰ (ਏਜੰਸੀ) - ਫ਼ੌਜ ਨੇ ਅੱਜ 290 ਕਿਲੋਮੀਟਰ ਦੀ ਦੂਰੀ ਤਕ ਮਾਰ ਕਰਨ ਵਾਲੀ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ ਦੇ ਇਕ ਆਧੁਨਿਕ ਤਰੀਕੇ ਦਾ ਸਫ਼ਲ ਤਜਰਬਾ ਕੀਤਾ, ਜਿਸ ਨੇ ਰਾਜਸਥਾਨ ਦੇ ਪੋਖਰਣ ਫਾਇਰਿੰਗ ਰੇਂਜ਼ 'ਚ ਇਕ 'ਠੋਸ ਨਿਸ਼ਾਨੇ' ਨੂੰ ਵਿੰਨ੍ਹ ਦਿੱਤਾ। ਬ੍ਰਹਮੋਸ ਨਾਲ ਜੁੜੇ ਅਧਿਕਾਰੀਆਂ ਨੇ ਕਿਹਾ ਕਿ ਗਹਿਰਾਈ ਤਕ ਮਾਰ ਕਰਨ ਦੀ ਸਮਰੱਥਾ ਨਾਲ ਲੈਸ ਬ੍ਰਹਮੋਸ ਦੇ ਬਲਾਕ 3 ਤਰੀਕੇ 'ਚ ਇਕ ਨਵੀਂ ਸੇਧ ਪ੍ਰਣਾਲੀ ਲੱਗੀ ਹੈ ਤੇ ਫ਼ੌਜ ਵੱਲੋਂ ਕੀਤੇ ਗਏ ਇਸ ਤਜਰਬੇ ਨੇ ਠੋਸ ਨਿਸ਼ਾਨਿਆਂ ਦੇ ਖ਼ਿਲਾਫ਼ ਸੁਪਰਸੋਨਿਕ ਕਰੂਜ਼ ਮਿਜ਼ਾਈਲ ਪ੍ਰਣਾਲੀ ਦੀ ਗਹਿਰਾਈ ਤਕ ਮਾਰ ਕਰਨ ਦੀ ਸਮਰੱਥਾ 'ਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਫ਼ੌਜ ਨੇ ਸਵੇਰੇ 10. 55 ਮਿੰਟ 'ਤੇ ਰਾਜਸਥਾਨ ਦੀ ਪੋਖਰਣ ਰੇਂਜ਼ 'ਚ ਮਿਜ਼ਾਈਲ ਪ੍ਰਣਾਲੀ ਦਾ ਸਫ਼ਲ ਪ੍ਰਯੋਗੀ ਤਜਰਬਾ ਕੀਤਾ ਹੈ। ਇਹ ਮਿਜ਼ਾਈਲ ਜ਼ਮੀਨ, ਸਮੁੰਦਰ ਤੇ ਹਵਾ 'ਚੋਂ ਮਾਰ ਕਰਨ ਦੇ ਸਮਰੱਥ ਹੈ। ਫ਼ੌਜ ਤੇ ਜਲ ਸੈਨਾ ਦੋਵਾਂ ਨੇ ਹੀ ਇਸ ਮਿਜ਼ਾਈਲ ਨੂੰ ਆਪਣੀਆਂ ਸੇਵਾਵਾਂ 'ਚ ਸ਼ਾਮਿਲ ਕੀਤਾ ਹੋਇਆ ਹੈ, ਜਦੋਂ ਕਿ ਹਵਾਈ ਫ਼ੌਜ ਵੱਲੋਂ ਵੀ ਜਲਦੀ ਹੀ ਇਸ ਦਾ ਤਜਰਬਾ ਕੀਤਾ ਜਾ ਰਿਹਾ ਹੈ।
No comments:
Post a Comment