jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 14 November 2013

ਡਿਪਟੀ ਕਮਿਸ਼ਨਰ ਨੇ ਸੁਵਿਧਾ ਸੈਂਟਰ ਵੱਲੋਂ ਲੋਕਾਂ ਨੂੰ ਸਹੂਲਤਾਂ ਦੇਣ ਲਈ ਬਣਾਈ ਨਵੀ ਵੈਬਸਾਈਟwww.ldhsuwidha.com ਦਾ ਕੀਤਾ ਉਦਘਾਟਨ

www.sabblok.blogspot.com



ਲੁਧਿਆਣਾ ( ਸਤਪਾਲ ਸੋਨੀ ) ਡਿਪਟੀ ਕਮਿਸ਼ਨਰ ਸ੍ਰੀ ਰਜਤ ਅਗਰਵਾਲ ਵੱਲੋਂ ਅੱਜ ਸੁਵਿਧਾ ਸੈਂਟਰਾਂ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ਦੀ ਜਾਣਕਾਰੀ ਲੋਕਾਂ ਦੇਣ ਲਈ ਬਣਾਈ ਐਕਸਲੂਸਿਵ ਵੈਬਸਾਈਟਰੂਲ਼www.ldhsuwidha.com ਦਾ ਉਦਘਾਟਨ ਕੀਤਾ ਗਿਆ।ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਵੈਬਸਾਈਟ ਵਿੱਚ ਮੁੱਖ ਸੁਵਿਧਾ ਸੈਂਟਰ ਅਤੇ ਜ਼ਿਲ•ੇ ਵਿੱਚ ਚੱਲ ਰਹੇ ਹੋਰ ਸੁਵਿਧਾ ਸੈਂਟਰਾਂ ਨਾਲ ਸਬੰਧਤ ਹਰ ਜਾਣਕਾਰੀ ਹੈ, ਜਿਸ ਦਾ ਸੁਵਿਧਾ ਸੈਂਟਰ ਵਿਖੇ ਕੰਮ ਕਰਵਾਉਣ ਵਾਲੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਉਹਨਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਇਸ ਵੈਬਸਾਈਟ ‘ਤੇ ਹਰ ਕੰਮ ਲਈ ਲਗਾਏ ਜਾਣ ਵਾਲੇ ਜਰੂਰੀ ਦਸਤਾਵੇਜ਼, ਪ੍ਰੋਸੈਂਸ, ਫੀਸ ਅਤੇ ਕੰਮ ਕੰਪਲੀਟ ਹੋਣ ਦੀ ਸਮੁੱਚੀ ਜਾਣਕਾਰੀ ਪਾਈ ਹੋਈ ਹੈ। ਪਹਿਲਾਂ ਲੋਕਾਂ ਨੂੰ ਆਪਣੇ ਕੰਮ ਲਈ ਲੋੜੀਦੇ ਦਸਤਾਵੇਜ਼ਾਂ ਦੀ ਜਾਣਕਾਰੀ ਨਾ ਹੋਣ ਕਾਰਨ ਸੁਵਿਧਾ ਸੈਂਟਰ ਦੇ ਕਈ ਚੱਕਰ ਲਗਾਉਣੇ ਪੈਂਦੇ ਸਨ, ਹੁਣ ਇਸ ਵੈਬਸਾਈਟ ਤੋਂ ਲੋਕ ਸਮੁੱਚੀ ਜਾਣਕਾਰੀ ਹਾਸਲ ਕਰਕੇ ਆਪਣੀ ਫਾਈਲ ਪੂਰੀ ਤਰ•ਾਂ ਕੰਪਲੀਟ ਕਰਕੇ ਇੱਕ ਵਾਰ ਵਿੱਚ ਹੀ ਕੰਮ ਕਰਵਾ ਸਕਦੇ ਹਨ, ਜਿਸ ਨਾਲ ਜਿੱਥੇ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ, ਉਥੇ ਉਹਨਾਂ ਦੇ ਕੰਮ ਵੀ ਨਿਰਧਾਰਤ ਸਮੇਂ ਅੰਦਰ ਹੋ ਸਕਣਗੇ। ਉਹਨਾਂ ਦੱਸਿਆ ਕਿ ਇਸ ਵੈਬਸਾਈਟ ‘ਤੇ ੂਸੲਰ ਡੲੲਦਬੳਚਕ ਡੋਰਮ ਵੀ ਹੈ, ਜਿਸ ਤੇ ਜ਼ਿਲ•ੇ ਦੇ ਨਾਗਰਿਕ ਆਪਣੀ ਫੀਡ ਬੈਕ ਵੀ ਦੇ ਸਕਦੇ ਹਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਸੁਵਿਧਾ ਸੈਂਟਰ ਵਿਖੇ ਜਲਦੀ ਲੋਕਾਂ ਦੀ ਸਹੂਲਤ ਲਈ ਫਾਰਮ ਭਰਨ ਦਾ ਕਾਊਂਟਰ ਵੀ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਿਰਫ 10 ਰੁਪਏ ਦੀ ਨਾ-ਮਾਤਰ ਫੀਸ ਲੈ ਕੇ ਕੰਮ ਕਰਵਾਉਣ ਵਾਲੇ ਵਿਅਕਤੀ ਦਾ ਫਾਰਮ ਭਰ ਕੇ ਦੇਣ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਅਜਿਹਾ ਕਰਨ ਨਾਲ ਏਜੰਟਾਂ ਦੁਆਰਾ ਭੋਲੇ-ਭਾਲੇ ਲੋਕਾਂ ਨੂੰ ਪਰੇਸ਼ਾਨ ਕਰਨ ਦੀਆਂ ਸ਼ਿਕਾਇਤਾਂ ਤੇ ਰੋਕ ਲੱਗ ਜਾਵੇਗੀ। ਇਸ ਮੌਕੇ ਉਹਨਾਂ ਨਾਲ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਵਧੀਕ ਡਿਪਟੀ ਕਮਿਸ਼ਨਰ, ਮੈਡਮ ਸ਼ੇਨਾ ਅਗਰਵਾਲ ਆਈ.ਏ.ਐਸ. ਅੰਡਰ ਟਰੇਨਿੰਗ ਇੰਚਾਰਜ਼ ਸੁਵਿਧਾ ਸੈਂਟਰ, ਸ੍ਰ. ਜਰਨੈਲ ਸਿੰਘ ਪ੍ਰਬੰਧਕ ਸੁਵਿਧਾ ਸੈਂਟਰ ਵੀ ਹਾਜ਼ਰ ਸਨ।

No comments: