jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 14 November 2013

ਜਗਦੀਸ਼ ਭੋਲਾ ਦੀ ਗ੍ਰਿਫ਼ਤਾਰੀ : ਕਈਆਂ ਨੂੰ ਲੱਗ ਸਕਦਾ ਧੋਬੀ ਪਟਕਾ

www.sabblok.blogspot.com 

ਅੰਤਰਰਾਸ਼ਟਰੀ ਪਹਿਲਵਾਨ ਅਤੇ  ਨਸ਼ਾ ਤਸਕਰ  ਜਗਦੀਸ਼ ਭੋਲਾ  ਇੱਕ ਵਾਰ ਫਿਰ  ਪੁਲੀਸ ਦੀ  ਹਿਰਾਸਤ ਵਿੱਚ ਹੈ। ਲੰਬੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਨਾਲ ਜੁੜੇ  ਪੰਜਾਬ ਪੁਲੀਸ ਦੇ ਸਾਬਕਾ ਡੀਐਸਪੀ  ਜਗਦੀਸ਼ ਸਿੰਘ ਭੋਲਾ  ਦੀ ਗ੍ਰਿਫ਼ਤਾਰੀ ਬਹੁਤੇ ਲੋਕਾਂ ਦੀ ਪੋਲ ਖੋਲ੍ਹ ਸਕਦੀ ।
 ਘੋਖ ਪੜਤਾਲ ਮਗਰੋਂ  ਬਹੁਤ ਸਾਰੇ ਖੇਡ ਪ੍ਰਮੋਟਰਾਂ ਅਤੇ ਸਿਆਸਤਦਾਨਾਂ ਦੇ ਬੇਨਕਾਬ ਹੋਣ ਦੇ ਆਸਾਰ ਹਨ ।

ਜਾਂਚ ਟੀਮ ਨਾਲ ਜੁੜੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਭੋਲਾ ਦੇ ਤਸਕਰੀ ਗ੍ਰੋਹ ਵੱਲੋਂ ਮੁੱਖ ਤੌਰ 'ਤੇ ਯੂਰਪੀ ਮੁਲਕਾਂ ਤੇ ਕੈਨੇਡਾ ਨੂੰ ਨਸ਼ੀਲੇ ਪਦਾਰਥ ਭੇਜੇ ਜਾਂਦੇ ਰਹੇ ਹਨ । ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਅੱਗੋਂ ਵੰਡ ਵੰਡਾਈ ਵਿਚ ਨਾਮੀ ਕਬੱਡੀ ਖਿਡਾਰੀਆਂ ਦਾ ਹੱਥ ਰਿਹਾ ਹੈ । ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਭੋਲਾ ਗ੍ਰੋਹ ਦੇ ਵਿਦੇਸ਼ਾਂ ਵਿਚਲੇ ਸੰਪਰਕਾਂ ਵਿਰੁੱਧ ਕਾਰਵਾਈ ਲਈ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਤੱਕ ਪਹੁੰਚ ਕੀਤੀ ਜਾਵੇਗੀ । ਸੀਨੀਅਰ ਪੁਲਿਸ ਅਧਿਕਾਰੀ ਜਗਦੀਸ਼ ਭੋਲਾ ਦੀ ਗਿ੍ਫ਼ਤਾਰੀ ਅਤੇ ਜਾਂਚ ਦੌਰਾਨ ਇਸ ਗ੍ਰੋਹ ਦੇ ਕੌਮਾਂਤਰੀ ਤਾਣੇ-ਬਾਣੇ ਦੇ ਪਰਦਾਫਾਸ਼ ਹੋਣ ਨੂੰ ਹੁਣ ਤੱਕ ਦੀ ਨਸ਼ਾ ਸਮਗਿਲੰਗ ਵਿਰੁੱਧ ਸਭ ਤੋਂ ਵੱਡੀ ਕਾਰਵਾਈ ਮੰਨ ਰਹੇ ਹਨ । ਜਾਂਚ ਵਿਚ ਸ਼ਾਮਿਲ ਐਸ। ਐਸ। ਪੀ। ਪਟਿਆਲਾ ਸ: ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਜਿਹੜੇ ਪ੍ਰਵਾਸੀ ਪੰਜਾਬੀਆਂ ਦਾ ਨਾਂਅ ਭੋਲਾ ਗ੍ਰੋਹ ਦੇ ਤਸਕਰੀ ਰੈਕਟ 'ਚ ਆ ਰਿਹਾ ਹੈ, ਉਨ੍ਹਾਂ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਜਾਵੇਗਾ । ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗ੍ਰੋਹ ਨੇ ਹੁਣ ਤੱਕ 300 ਕਿਲੋਗ੍ਰਾਮ ਆਈਸ ਤੇ ਹੈਰੋਇਨ ਵਰਗੇ ਹਾਈ ਕੁਆਲਟੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਹੈ ।
ਪੁਲਿਸ ਨੇ ਹੁਣ ਤੱਕ ਕੈਨੇਡਾ ਰਹਿੰਦੇ ਚਾਰ ਨਾਮੀ ਕਬੱਡੀ ਖਿਡਾਰੀਆਂ ਨੂੰ ਇਸ ਕੌਮਾਂਤਰੀ ਗ੍ਰੋਹ ਦੇ ਮੈਂਬਰਾਂ ਵਜੋਂ ਨਾਮਜ਼ਦ ਕੀਤਾ ਹੈ । ਇਨ੍ਹਾਂ ਵਿਚ 90ਵਿਆਂ 'ਚ ਪੰਜਾਬ ਅੰਦਰ ਕਬੱਡੀ ਦੇ 'ਜਾਫੀ' ਵਜੋਂ ਮਸ਼ਹੂਰ ਦਾਰਾ ਸਿੰਘ, ਸਾਬਕਾ ਕਬੱਡੀ ਖਿਡਾਰੀ ਸਰਬਜੀਤ ਸਿੰਘ ਨਿਕ, ਨਿਰੰਕਾਰਾ ਸਿੰਘ ਢਿੱਲੋਂ ਅਤੇ ਹਰਬੰਸ ਸਿੰਘ ਸਿੱਧੂ ਦੇ ਨਾਂਅ ਸ਼ਾਮਿਲ ਹਨ । ਪੁਲਿਸ ਜਾਂਚ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਭੋਲਾ ਨੇ ਵਲੈਤ ਦੇ ਕਈ ਨਾਮੀ ਖਿਡਾਰੀਆਂ ਦੇ ਵੀ ਨਾਂਅ ਲਏ ਹਨ, ਜਿਨ੍ਹਾਂ ਬਾਰੇ ਤਫਤੀਸ਼ ਕੀਤੀ ਜਾ ਰਹੀ ਹੈ । ਵੈਨਕੂਵਰ 'ਚ ਜਾ ਵਸਿਆ ਦਾਰਾ ਸਿੰਘ ਜਲੰਧਰ ਜ਼ਿਲ੍ਹੇ ਦੇ ਫਿਲੌਰ ਲਾਗਲੇ ਪਿੰਡ ਮੁਠੱਡਾ ਦਾ ਜੰਮਪਲ ਹੈ ਤੇ ਉਹ ਹਰ ਸਾਲ ਕਬੱਡੀ ਖੇਡ ਮੇਲਾ ਤੇ ਸੱਭਿਆਚਾਰਕ ਪੋ੍ਰਗਰਾਮ ਕਰਵਾਉਣ ਲਈ ਇਥੇ ਆਉਂਦਾ ਹੈ । ਉਸ ਵੱਲੋਂ ਕਰਵਾਏ ਜਾਂਦੇ ਖੇਡ ਮੇਲੇ 'ਚ ਸਰਬੋਤਮ ਖਿਡਾਰੀ ਨੂੰ ਐਸ। ਯੂ। ਵੀ। ਕਾਰ, ਜੇਤੂਆਂ ਨੂੰ ਗੋਲਡ ਮੈਡਲ ਤੇ ਖਿਡਾਰੀਆਂ ਨੂੰ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਂਦੇ ਹਨ । ਲੋਕਾਂ ਦਾ ਕਹਿਣਾ ਹੈ ਕਿ ਖੇਡ ਮੇਲੇ 'ਚ ਉਹ ਪੈਸੇ ਦਾ ਮੀਂਹ ਵਰ੍ਹਾ ਦਿੰਦਾ ਹੈ । ਵੈਨਕੂਵਰ ਨੇੜਲੇ ਕਸਬਾ ਡੈਲਟਾ 'ਚ ਰਹਿੰਦੇ ਸਰਬਜੀਤ ਸਿੰਘ ਨਿਕ ਦਾ ਸਬੰਧ ਸਮਰਾਲਾ ਲਾਗਲੇ ਇਕ ਪਿੰਡ ਨਾਲ ਹੈ । ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਅੱਜਕਲ੍ਹ ਟੋਰਾਂਟੋ ਨੇੜੇ ਬਰੈਂਪਟਨ 'ਚ ਰਹਿਣ ਵਾਲੇ ਨਿਰੰਕਾਰਾ ਸਿੰਘ ਦਾ ਨਾਂਅ ਵੀ ਇਸ ਮਾਮਲੇ 'ਚ ਸਾਹਮਣੇ ਆਇਆ ਹੈ । ਸ: ਨਿਰੰਕਾਰਾ ਸਿੰਘ ਕੁਝ ਸਮਾਂ ਪਹਿਲਾਂ ਫਤਹਿਗੜ੍ਹ ਸਾਹਿਬ ਪੁਲਿਸ ਵੱਲੋਂ ਇਕ ਹੋਰ ਕਥਿਤ ਤਸਕਰੀ ਗਰੋਹ ਦੇ ਫੜੇ ਮੁਖੀ ਅਨੂਪ ਸਿੰਘ ਕਾਹਲੋਂ ਦੇ ਮਾਮਲੇ 'ਚ ਫੜੇ ਕੁਲਵੰਤ ਸਿੰਘ ਦਾ ਸਹੁਰਾ ਦੱਸਿਆ ਜਾਂਦਾ ਹੈ । ਚੌਥਾ ਵਿਅਕਤੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੁਰਜ ਲਿੱਟ ਦਾ ਹੈ ਜੋ ਇਸ ਸਮੇਂ ਟੋਰਾਂਟੋ ਵਿਖੇ ਰਹਿ ਰਿਹਾ ਹੈ । ਵਰਨਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਜਲੰਧਰ ਦਿਹਾਤੀ ਪੁਲਿਸ ਵੱਲੋਂ ਫੜੇ ਗਏ ਇਕ ਆਈਸ (ਨਸ਼ੀਲਾ ਪਾਊਡਰ) ਵਿਦੇਸ਼ਾਂ ਨੂੰ ਸਪਲਾਈ ਕਰਨ ਵਾਲੇ ਰਾਜਾ ਕੰਦੋਲਾ ਤਸਕਰੀ ਗਰੋਹ ਦੇ ਫੜੇ ਜਾਣ ਸਮੇਂ ਵੀ ਕੁਝ ਨਾਮੀ ਕਬੱਡੀ ਖਿਡਾਰੀਆਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਿਲ ਹੋਣ ਬਾਰੇ ਚਰਚਾ ਹੋਈ ਸੀ ਤੇ ਪੰਜਾਬ ਪੁਲਿਸ ਉਸ ਸਮੇਂ ਤੋਂ ਹੀ ਸ਼ੱਕੀ ਵਿਅਕਤੀਆਂ ਉੱਪਰ ਅੱਖ ਰੱਖ ਰਹੀ ਸੀ । ਦੱਸਿਆ ਜਾਂਦਾ ਹੈ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਵਿਉਂਤਬੱਧ ਕਾਰਵਾਈ ਲਈ ਕੈਨੇਡਾ, ਬਰਤਾਨੀਆ ਤੇ ਨੀਦਰਲੈਂਡ ਵਰਗੇ ਮੁਲਕਾਂ ਦੇ ਸਫਾਰਤਖਾਨਿਆਂ ਨਾਲ ਵੀ ਸੰਪਰਕ ਕਾਇਮ ਕੀਤਾ ਹੋਇਆ ਹੈ ਤੇ ਉਨ੍ਹਾਂ ਵੱਲੋਂ ਹਾਸਲ ਜਾਣਕਾਰੀ ਇਕ-ਦੂਜੇ ਨੂੰ ਦਿੱਤੀ ਜਾ ਰਹੀ ਹੈ । ਸੂਤਰਾਂ ਮੁਤਾਬਿਕ ਕੈਨੇਡਾ ਤੋਂ ਮਿਲੀ ਜਾਣਕਾਰੀ ਹੀ ਜਗਦੀਸ਼ ਭੋਲਾ ਦੀ ਗਿ੍ਫ਼ਤਾਰੀ ਦਾ ਅਹਿਮ ਕਾਰਨ ਬਣੀ ਹੈ ।
 

No comments: