ਜਲੰਧਰ- 'ਦਿਵਯ ਜੋਤੀ ਜਾਗ੍ਰਿਤੀ ਸੰਸਥਾ' ਦੇ ਸੰਥਾਪਕ ਆਸ਼ੂਤੋਸ਼ ਮਹਾਰਾਜ ਦਾ ਸਰੀਰ ਫਰੀਜ਼ਰ 'ਚ ਜ਼ੀਰੋ ਤਾਪਮਾਨ 'ਤੇ ਰੱਖਿਆ ਗਿਆ ਹੈ। ਨੂਰਮਹੱਲ ਆਸ਼ਰਮ ਦੇ ਮੀਡੀਆ ਇੰਚਾਰਜ਼ ਸਵਾਮੀ ਵਿਸ਼ਾਲਾਨੰਦ ਨੇ ਦੱਸਿਆ ਕਿ ਭੂਤਨਾਥ ਮੰਦਰ ਤੋਂ 2 ਫਰੀਜ਼ਰ 30 ਜਨਵਰੀ ਨੂੰ ਮੰਗਵਾਏ ਗਏ ਸਨ। ਮਹਾਰਾਜ 'ਚ ਉਸ 'ਚ ਲਿਟਾ ਕੇ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਗੁਰੂ ਜੀ ਅਜੇ ਅਧਿਆਤਮਕ ਸਥਿਤੀ 'ਚ ਹਨ। ਇਸ ਦੇ ਨਾਲ ਉਨ੍ਹਾਂ ਦੇ ਦਿਹਾਂਤ 'ਤੇ ਬਰਕਰਾਰ ਸ਼ੱਕ 'ਤੇ ਸੋਮਵਾਰ ਨੂੰ ਰੋਕ ਲੱਗ ਗਈ। ਹਾਲਾਂਕਿ ਸੰਸਥਾ ਵੱਲੋਂ ਉਨ੍ਹਾਂ ਦੇ ਦਿਹਾਂਤ ਨੂੰ ਲੈ ਕੇ ਕੋਈ ਗੱਲ ਅਜੇ ਤੱਕ ਸਪੱਸ਼ਟ ਤੌਰ 'ਤੇ ਨਹੀਂ ਕਹੀ ਜਾ ਰਹੀ ਹੈ। ਇਸ ਦੌਰਨ ਨੂਰਮਹੱਲ 'ਚ ਪੁਲਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ। ਅੰਮ੍ਰਿਤਸਰ ਅਤੇ ਕਪੂਰਥਲਾ ਤੋਂ ਪੁਲਸ ਬੁਲਾਈ ਗਈ ਹੈ। 28 ਜਨਵਰੀ ਦੀ ਰਾਤ ਨੂੰ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੇ ਦਿਹਾਂਤ ਦੀ ਖਬਰ ਆਈ ਸੀ ਪਰ ਸੰਸਥਾ ਵੱਲੋਂ ਉਨ੍ਹਾਂ ਦੇ ਸਮਾਧੀ 'ਚ ਚੱਲੇ ਜਾਣ ਦੀ ਗੱਲ ਕਹੀ ਸੀ।
www.sabblok.blogspot.com
No comments:
Post a Comment