twitter.com/sabblok
ਪਾਕਿ ਅਧਿਕਾਰੀਆਂ ਵੱਲੋਂ ਅੰਗਰੇਜ਼ੀ ਰਾਜ ਖਿਲਾਫ਼ ਨਿਭਾਈ ਭੂਮਿਕਾ ਨੂੰ ਮਾਨਤਾ
ਲਾਹੌਰ, 30 ਸਤੰਬਰ (ਏਜੰਸੀਆਂ)-ਪਾਕਿ ਅਧਿਕਾਰੀਆਂ ਨੇ ਆਜ਼ਾਦੀ ਘੁਲਾਟੀਏ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਸੋਚ ਤੇ ਅੰਗਰੇਜੀ ਸ਼ਾਸਕਾਂ ਵਿਰੁੱਧ ਅੰਦੋਲਨ ਵਿਚ ਉਨ੍ਹਾਂ ਦੀ ਭੂਮਿਕਾ ਨੂੰ ਮਾਨਤਾ ਦਿੰਦੇ ਹੋਏ ਉਨ੍ਹਾਂ ਦੇ ਨਾਂਅ 'ਤੇ ਇਕ ਚੌਕ ਦਾ ਨਾਂ ਰਖਿਆ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਲਾਹੌਰ ਦੇ ਸ਼ਾਦਮੈਨ ਚੌਕ ਦਾ ਨਾਂਅ ਹੁਣ ਭਗਤ ਸਿੰਘ ਚੌਕ ਹੋਵੇਗਾ। ਅੰਗਰੇਜ਼ਾਂ ਨੇ ਭਗਤ ਸਿੰਘ ਨੂੰ 23 ਮਾਰਚ, 1931 ਨੂੰ ਲਾਹੌਰ ਦੀ ਪੁਰਾਣੀ ਜੇਲ੍ਹ 'ਚ ਫਾਂਸੀ ਦੇ ਦਿੱਤੀ ਸੀ ਜਿਥੇ ਕਿ ਬਾਅਦ ਵਿਚ ਚੌਕ ਬਣਾ ਦਿੱਤਾ ਗਿਆ ਸੀ। ਪਿਛਲੇ ਸਾਲਾਂ ਦੌਰਾਨ ਅਧਿਕਾਰੀਆਂ ਵੱਲੋਂ ਲਾਹੌਰ ਵਿਚ ਅਨੇਕਾਂ ਥਾਂਵਾਂ ਦੇ ਹਿੰਦੂ ਨਾਂਅ ਬਦਲ ਦਿੱਤੇ ਗਏ ਹਨ। ਸਥਾਨਕ ਵਾਸੀਆਂ ਨੇ ਚੌਕ ਦਾ ਨਾਂਅ ਬਦਲ ਕੇ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਇਕ ਖੁੱਲ੍ਹਦਿਲੀ ਵਾਲਾ ਕਦਮ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਮੁਖੀ ਨੂਰੁਲ ਆਮਿਨ ਮੈਂਗਲ ਨੇ ਹੁਣ ਜਿਹੇ ਹੀ ਸਥਾਨਕ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਇਕ ਹਫ਼ਤੇ 'ਚ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਦਾ ਪ੍ਰਬੰਧ ਕੀਤਾ ਜਾਵੇ। ਸਥਾਨਕ ਸਰਕਾਰ ਦੇ ਅਧਿਕਾਰੀ ਨਦੀਮ ਗਿਲਾਨੀ ਇਸ ਚੌਕ ਦਾ ਨਾਂਅ ਚੌਧਰੀ ਰਹਿਮਤ ਅਲੀ ਚੌਕ ਦੇ ਨਾਂਅ 'ਤੇ ਰੱਖਣ ਬਾਰੇ ਆਈ ਇਕ ਹੋਰ ਬੇਨਤੀ 'ਤੇ ਵਿਚਾਰ ਕਰ ਰਹੇ ਸਨ। ਮੈਂਗਲ ਨੇ ਚੌਕ ਦਾ ਨਾਂਅ ਭਗਤ ਸਿੰਘ ਦੇ ਨਾਂਅ 'ਤੇ ਰੱਖਣ ਲਈ ਕਿਹਾ। ਉਨ੍ਹਾਂ ਗਿਲਾਨੀ ਨੂੰ ਕਿਹਾ 'ਤੁਸੀਂ ਭਗਤ ਸਿੰਘ ਬਾਰੇ ਜਾਣਦੇ ਹੋ ਉਹ ਕੌਣ ਸੀ। ਉਸ ਨੂੰ ਇਸ ਸਥਾਨ (ਸ਼ਾਦਮੈਨ ਚੌਕ) 'ਤੇ ਸ਼ਹੀਦ ਕਰ ਦਿੱਤਾ ਗਿਆ ਸੀ, ਕਿਉਂਕਿ ਉਹ ਅੰਗਰੇਜ਼ਾਂ ਖਿਲਾਫ ਲੜਿਆ ਸੀ ਤੇ ਉਸ ਨੇ ਇਨਕਲਾਬ ਦਾ ਨਾਅਰਾ ਬੁਲੰਦ ਕੀਤਾ ਸੀ।'
ਲਾਹੌਰ 'ਚ ਚੌਕ ਦਾ ਨਾਂਅ ਸ਼ਹੀਦ ਭਗਤ ਸਿੰਘ ਰੱਖਿਆ

No comments:
Post a Comment