jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 4 October 2012

ਜਨੇਰੀਆਂ ਦੇ ਖੇਡ ਮੇਲੇ ਚ ਕਬੱਡੀ ਚੋਂ ਢਿੱਲਵਾਂ ਖੁਰਦ ਜੇਤੂ ਰਿਹਾ

ਸਾਦਿਕ ਨੇੜੇ ਪਿੰਡ ਜਨੇਰੀਆਂ ਵਿਖੇ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲਿਆਂ ਨੂੰ ਸਨਮਾਨਿਤ ਕਰਦੇ ਕਲੱਬ ਮੈਂਬਰ ਤੇ ਪਿੰਡ ਵਾਸੀ। ਤਸਵੀਰ ਗੁਰਭੇਜ ਸਿੰਘ ਚੌਹਾਨ
www.sabblok.blogspot.com

ਸਾਦਿਕ, 4  ਅਕਤੂਬਰ ( ਗੁਰਭੇਜ ਸਿੰਘ ਚੌਹਾਨ )- ਪਿੰਡ ਜਨੇਰੀਆਂ ਵਿਖੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣੇ ਵਾਲਿਆਂ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਦੂਸਰੇ ਕਬੱਡੀ ਖੇਡ ਮੇਲੇ ਵਿੱਚ ਕਬੱਡੀ 70 ਗਿਲੋਗ੍ਰਾਮ ਵਰਗ ਦੇ ਮੁਕਾਬਲੇ ਚ ਕੁੱਲ  60 ਟੀਮਾਂ ਨੇ ਭਾਗ ਲਿਆ। ਇਨ•ਾਂਂ ਮੁਕਾਬਲਿਆਂ ਵਿੱਚੋਂ ਢਿੱਲਵਾਂ ਖੁਰਦ ਨੇ ਪਹਿਲਾ, ਕੋਟ ਕਰੋੜ ਨੇ ਦੂਜਾ ਅਤੇ ਜੈਤੋ ਦੀ ਟੀਮ ਨੇ ਤੀਜਾ ਸਥਾਨ ਲਿਆ। ਖੇਡ ਮੇਲੇ ਦਾ ਉਦਘਾਟਨ ਜੱਗਾ ਮਾਂਗਟ ਸ਼ਿਮਰੇ ਵਾਲਾ ਅਤੇ ਜਗਦੀਸ਼ ਸ਼ਰਮਾਂ ਨੇ ਕੀਤਾ। ਪਹਿਲੇ ਦਿਨ ਨਵਦੀਪ ਸਿੰਘ ਬੱਬੂ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ  2100 ਰੁਪਏ ਤੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵੀ ਆਪਣੇ ਵੱਲੋਂ 11 ਹਜਾਰ ਰੁਪਏ ਕਲੱਬ ਨੂੰ ਸਹਾਇਤਾ ਰਾਸ਼ੀ ਦੇ ਕੇ ਹਾਜਰੀ ਲਗਵਾਈ। ਅੰਤਿਮ ਦਿਨ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ ਸਨ। ਮੰਚ 'ਤੇ ਅਮਰਜੀਤ ਸਿੰਘ ਔਲਖ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਜਗਦੀਸ਼ ਰਾਏ ਸ਼ਰਮਾਂ, ਬਾਬਾ ਅਜੀਤ ਸਿੰਘ, ਹਰਭਜਨ ਸਿੰਘ, ਵਿਧਾਇਕ ਦੀਪ ਮਲਹੋਤਰਾ ਵੱਲੋਂ ਹੈਪੀ ਠੇਕੇਦਾਰ ਤੇ ਗੁਰਜੰਟ ਸਿੰਘ ਚੰਨੀਆਂ ਬਿਰਾਜਮਾਨ ਸਨ। ਜੇਤੂ ਟੀਮਾਂ ਨੂੰ ਸੰਤਾਂ ਵੱਲੋਂ ਇਨਾਮ ਤਕਸੀਮ ਕੀਤੇ ਗਏ। ਜਿਸ ਵਿਚ ਪਹਿਲੇ ਸਥਾਨ ਨੂੰ 9000, ਦੂਜੇ ਸਥਾਨ ਨੂੰ 4500 ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ 2000 ਰੁਪਏ ਦੇ ਨਕਦ ਇਨਾਮ ਦਿੱਤੇ ਗਏ।  ਅਤੇ ਖੇਡੇ ਮੇਲੇ ਦੌਰਾਨ ਜ਼ਹਾਜ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਖੇਡ ਮੇਲੇ ਦੀ ਰੈਫਰ ਪੂਰਨ ਸਿੰਘ,ਜਸਪਾਲ ਸਿੰਘ ਨੇ ਕੀਤੀ। ਕਲੱਬ, ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਸਮਿੰਦਰ ਰੋਡੇ ਕਨੇਡਾ ਵੱਲੋਂ ਕਲੱਬ ਨੂੰ 11 ਹਜਾਰ, ਦੀਪ ਮਲਹੋਤਰਾ ਨੇ 9000, ਬਾਬਾ ਗੁਰਦੀਪ ਸਿੰਘ ਨੇ 5100, ਜਗਦੀਸ਼ ਰਾਏ ਸ਼ਰਮਾ ਨੇ 3100 ਅਤੇ ਸ: ਔਲਖ ਨੇ ਵੀ 3100 ਰੁਪਏ ਦਿੱਤੇ। ਇਸ ਮੌਕੇ ਬਲਬੀਰ ਕੌਰ ਸਰਪੰਚ, ਪਰਮਿੰਦਰ ਸਿੰਘ ਪ੍ਰਧਾਨ, ਜੱਗਾ ਮਾਂਗਟ ਸ਼ਿਮਰੇਵਾਲਾ, ਮੱਖਣ ਸਿੰਘ ਸੰਧੂ ਸਾਬਕਾ ਚੇਅਰਮੈਨ,ਬੋਹੜ ਸਿੰਘ ਬੁੱਟਰ, ਨਿਰਮਲ ਸਿੰਘ ਬੁੱਟਰ,  ਮੁਖਤਿਆਰ ਸਿੰਘ ਪੀ.ਏ ਟੂ ਗੁਰਦੇਵ ਸਿੰਘ ਬਾਦਲ, ਦਵਿੰਦਰ ਸਿੰਘ ਪੰਚ, ਕੁਲਵੰਤ ਸਿੰਘ, ਬਲਬੀਰ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ ਪੰਚ, ਰੇਸ਼ਮ ਸਿੰਘ, ਬਚਨ ਸਿੰਘ ਪੰਚ, ਦਾਰਾ ਸਿੰਘ, ਪੱਪਾ ਧਾਲੀਵਾਲ, ਗੁਰਭੇਜ ਸਿੰਘ ਜਨੇਰੀਆਂ, ਕੁਲਵੰਤ ਸਿੰਘ ਕਿਸਾਨ ਆਗੂ ਵੀ ਹਾਜਰ ਸਨ।

No comments: