jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 1 October 2012

T20 Worldcup 2012


ਮਲਿੰਗਾ ਨੇ ਇੰਗਲੈਂਡ ਦੇ ਸੁਪਨੇ ਚਕਨਾਚੂਰ ਕੀਤੇ

 ਨਿਊਜ਼ੀਲੈਂਡ ਵਿਰੁੱਧ ਮੈਚ ਦੌਰਾਨ ਅਪੀਲ ਕਰਦਾ
ਹੋਇਆ ਸ੍ਰੀਲੰਕਾ ਦਾ ਗੇਂਦਬਾਜ਼ ਲਸਿਥ ਮਲਿੰਗਾ
 1 ਅਕਤੂਬਰ ૿ ਅੱਜ ਖੇਡੇ ਗਏ ਪੂਲ 1 ਦੇ ਆਖਰੀ ਲੀਗ ਮੈਚ ਵਿਚ ਸ੍ਰੀਲੰਕਾ ਨੇ ਇੰਗਲੈਂਡ ਨੂੰ 19 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ 'ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਸ੍ਰੀਲੰਕਾ ਦੀ ਟੀਮ ਨੇ ਨਿਰਧਾਰਤ 20 ਓਵਰਾਂ ਵਿਚ 6 ਵਿਕਟਾਂ ਪਿੱਛੇ 169 ਦੌੜਾਂ ਬਣਾਈਆਂ। ਸ਼੍ਰੀਲੰਕਾ ਵੱਲੋਂ ਕਪਤਾਨ ਜੈਵਰਧਨੇ ਨੇ ਸਭ ਤੋਂ ਵੱਧ 42, ਮੈਥਿਊਜ਼ ਨੇ 28, ਥਿਸਾਰਾ ਪਰੇਰਾ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਇੰਗਲੈਂਡ ਵੱਲੋਂ ਸਟੂਅਰਟ ਬ੍ਰਾਡ ਨੇ 3, ਗ੍ਰੀਮ ਸਵਾਨ ਨੇ 2 ਅਤੇ ਸਟੀਵਨ ਫਿੰਨ ਨੇ ਇੱਕ ਵਿਕਟ ਹਾਸਲ ਕੀਤੀ। ਜਵਾਬ ਵਿਚ ਇੰਗਲੈਂਡ ਦੀ ਟੀਮ ਨਿਰਧਾਰਤ 20 ਓਵਰਾਂ ਵਿਚ 9 ਵਿਕਟਾਂ ਪਿੱਛੇ 150 ਦੌੜਾਂ ਹੀ ਬਣਾ ਸਕੀ। ਇੰਗਲੈਂਡ ਦੇ ਮਨਸੂਬਿਆਂ ਨੂੰ ਤਹਿਸ ਨਹਿਸ ਕਰਨ 'ਚ ਸ੍ਰੀਲੰਕਾ ਦੇ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਦੀ ਅਹਿਮ ਭੂਮਿਕਾ ਰਹੀ, ਜਿਸ ਨੇ 31 ਦੌੜਾਂ ਦੇ ਕੇ ਇੰਗਲੈਂਡ ਦੇ ਪੰਜ ਖਿਡਾਰੀਆਂ ਨੂੰ ਆਊਟ ਕੀਤਾ। ਇੰਗਲੈਂਡ ਵੱਲੋਂ ਸਮਿਤ ਪਟੇਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 48 ਗੇਂਦਾਂ 'ਤੇ 8 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 67 ਅਤੇ ਗ੍ਰੀਮ ਸਵਾਨ ਨੇ 20 ਗੇਂਦਾਂ 'ਤੇ 34 ਦੌੜਾਂ ਬਣਾਈਆਂ, ਪਰ ਇੰਗਲੈਂਡ ਦਾ ਹੋਰ ਕੋਈ ਵੀ ਬੱਲੇਬਾਜ਼ ਸ੍ਰੀਲੰਕਾ ਦੇ ਗੇਂਦਬਾਜ਼ਾਂ ਦਾ ਮੁਕਾਬਲਾ ਨਾ ਕਰ ਸਕਿਆ ਅਤੇ ਸ੍ਰੀਲੰਕਾ ਦੀ ਟੀਮ ਮੈਚ 19 ਦੌੜਾਂ ਨਾਲ ਜਿੱਤ ਗਈ।

No comments: