jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 10 November 2013

10ਵਾਂ ਖਾਲਸਾਈ ਖੇਡ ਉਤਸਵ ਸਫਲਤਾ ਪੂਰਵਕ ਸੰਪੰਨ : ਲੜਕਿਆਂ 'ਚ ਬੁਢਲਾਡਾ ਤੇ ਲੜਕੀਆਂ 'ਚ ਮੁਕਤਸਰ ਨੇ ਓਵਰਆਲ ਟਰਾਫ਼ੀ ਜਿੱਤੀ

www.sabblok.blogspot.com
ਗੜ੍ਹਦੀਵਾਲਾ --  9 ਨਵੰਬਰ(ਬੱਬੂ ਬਰਾੜ )
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਪ੍ਰਸਤੀ ਹੇਠ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਕਰਵਾਇਆ ਗਿਆ 10ਵਾਂ ਖ਼ਾਲਸਾਈ ਖੇਡ ਮੇਲਾ ਅੱਜ ਤੀਜੇ ਦਿਨ ਸਿਖਰਾਂ ਛੂੰਹਦਿਆਂ ਸਮਾਪਤ ਹੋ ਗਿਆ। ਖੇਡ ਮੇਲੇ ਦੇ ਤੀਸਰੇ ਦਿਨ ਸ. ਅਵਤਾਰ ਸਿੰਘ ਜੀ ਮੱਕੜ, ਪ੍ਰਧਾਨ ਸ਼੍ਰੋ.ਗੁ.ਪ੍ਰ. ਕਮੇਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਤੇ ਸ. ਦਲਮੇਘ ਸਿੰਘ ,ਸਕੱਤਰ, ਐਜੂਕੇਸ਼ਨ, ਸ.ਦਸੋਧਾ ਸਿੰਘ, ਸਾਬਕਾ ਵਿਦਿਆਰਥੀ ਤੇ ਰਿਕਾਰਡ ਹੋਲਡਰ, ਪੰਜਾਬ ਯੁਨੀਵਰਸਿਟੀ, ਸ. ਰੂਪ ਸਿੰਘ, ਸ. ਧਰਮਿੰਦਰ ਸਿੰਘ ਉੱਭਾ ਵਿਸ਼ੇਸ਼ ਤੌਰ ਤੇ ਹਾਜ਼ਿਰ ਸਨ। ਆਪਣੇ ਸੰਬੋਧਨ ਵਿੱਚ ਬੋਲਦਿਆਂ ਪ੍ਰਧਾਨ ਸਾਹਿਬ ਨੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਦੇ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਅਤੇ ਸਮੂਹ ਸਟਾਫ ਨੂੰ ਖੇਡਾਂ ਸੁੱਚਜੇ ਢੰਗ ਨਾਲ ਨੇਪਰੇ ਚੜ੍ਹਨ ਤੇ ਵਧਾਈ ਦਿੱਤੀ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੰਤ ਫਤਿਹ ਸਿੰਘ ਦੀ ਯਾਦ ਵਿੱਚ ਕਾਲਜ ਅੰਦਰ 1.10 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਆਡੀਟੋਰੀਅਮ ਦਾ ਨੀਂਹ ਪੱਥਰ ਰੱਖਿਆ ਤੇ ਕਮੇਟੀ ਵੱਲੋਂ ੫੫ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ aਵਰਆਲ ਟਰਾਫੀ ਤੇ ਕਬਜਾ ਕਰਨ ਵਾਲੀਆਂ ਬੁੱਢਲਾਡਾ ਕਾਲਜ (ਲੜਕੇ) ਅਤੇ ਮੁਕਤਸਰ ਕਾਲਜ (ਲੜਕੀਆਂ) ਨੂੰ1-1 ਲੱਖ, ਦੂਜੇ ਸਥਾਨ ਤੇ ਰਹੀਆਂ ਟੀਮਾਂ ਨੂੰ 51-51 ਹਜ਼ਾਰ ਤੇ ਤੀਜੇ ਸਥਾਨ ਤੇ ਰਹੀਆਂ ਟੀਮਾਂ ਨੂੰ 31-31 ਹਜ਼ਾਰ ਰੁਪਏ ਤੇ ਟਰਾਫ਼ੀਆਂ ਵੰਡੀਆਂ।ਉਹਨਾਂ ਨੇ ਆਪਣੇ ਸੰਬੋਧਨ ਵਿੱਚ ਬੋਲਦਿਆਂ ਇਹ ਐਲਾਨ ਵੀ ਕੀਤਾ ਕਿ ਜਿਹੜੇ ਚਿਦਿਆਰਥੀ ਸਾਬਤ ਸੂਰਤ ਹੋਣਗੇ ਉਹਨਾਂ ਦੀ ਕਾਲਜ ਵਿੱਚ ਸਾਰੀ ਫੀਸ ਮਾਫ਼ ਕੀਤੀ ਜਾਏਗੀ।
ਹਾਕੀ ਦੇ ਮੁਕਾਬਲਿਆਂ ਵਿੱਚ ਗੁਰੁ ਨਾਨਕ ਕਾਲਜ, ਬੁੱਢਲਾਡਾ (ਲੜਕੇ) ਤੇ ਖਾਲਸਾ ਕਾਲਜ, ਪਟਿਆਲਾ  (ਲੜਕੀਆਂ) ਨੇ ਪਹਿਲਾ ਸਥਾਨ ਹਾਸਿਲ ਕੀਤਾ। ਫੁੱਟਬਾਲ ਵਿੱਚ ਐਮ.ਜੀ ਕਾਲਜ ਫਤਿਹਗੜ੍ਹ ਸਾਹਿਬ (ਲੜਕੇ) ਤੇ ਜੀ.ਐਨ.ਸੀ ਬੁੱਢਲਾਡਾ ਤੇ ਪਹਿਲਾ ਸਥਾਨ ਹਾਸਿਲ ਕੀਤਾ। ਬਾਸਕਿਟਬਾਲ ਵਿੱਚ ਖਾਲਸਾ ਕਾਲਜ ਗੜ੍ਹਦੀਵਾਲਾ (ਲੜਕੇ) ਤੇ ਗੁਰੁ ਨਾਨਕ ਕਾਲਜ ਬੁੱਢਲਾਡਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਬੈਡਮਿੰਟਨ ਵਿੱਚ ਖਾਲਸਾ ਕਾਲਜ ਪਟਿਆਲਾ (ਲੜਕੇ) ਤੇ ਗੁਰੁ ਨਾਨਕ ਕਾਲਜ ਮੁਕਤਸਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਕੱਬਡੀ ਪੰਜਾਬ ਸਟਾਈਲ (ਲੜਕੇ) ਨੇ ਜੀ.ਐਨ.ਸੀ ਬੁੱਢਲਾਡਾ ਤੇ ਜੀ.ਐਨ.ਸੀ ਮੁਕਤਸਰ(ਲੜਕੀਆਂ) ਨੇ ਪਹਿਲਾ ਸਥਾਨ ਹਾਸਿਲ ਕੀਤਾ। ਕੱਬਡੀ ਨੈਸ਼ਨਲ ਸਟਾਈਲ ਵਿੱਚ ਗੁਰੁ ਨਾਨਕ ਕਾਲਜ ਬੁੱਢਲਾਡਾ (ਲੜਕੇ) ਤੇ ਜੀ.ਐਨ.ਸੀ ਬੁੱਢਲਾਡਾ (ਲੜਕੀਆਂ) ਨੇ ਪਹਿਲਾ ਸਥਾਨ ਹਾਸਿਲ ਕੀਤਾ।ਵਾਲੀਬਾਲ ਵਿੱਚ ਜੀ.ਐਨ.ਸੀ ਬੁੱਢਲਾਡਾ (ਲੜਕੇ) ਤੇ ਕੇ.ਸੀ ਪਟਿਆਲਾ ਨੇ ਪਹਿਲਾ ਸਥਾਨ ਹਾਸਿਲ ਕੀਤਾ। ਗਤਕੇ ਵਿੱਚ ਜੀ.ਐਨ.ਸੀ ਬਟਾਲਾ (ਲੜਕੇ) ਤੇ ਐਮ.ਐਸ.ਕੇ.ਜੀ.ਸੀ, ਤਲਵੰਡੀ ਸਾਬੋ ਨੇ ਪਹਿਲਾ ਸਥਾਨ ਹਾਸਿਲ ਕੀਤਾ। ਟੇਬਲ ਟੈਨਿਸ ਵਿੱਚ ਕੇ.ਸੀ ਪਟਿਆਲਾ (ਲੜਕੇ) ਤੇ ਜੀ.ਐਨ.ਜੀ,ਸੀ ਮੁਕਤਸਰ (ਲੜਕੀਆਂ) ਨੇ ਪਹਿਲਾ ਸਥਾਨ ਹਾਸਿਲ ਕੀਤਾ।
ਵੇਟ ਲਿਫਟਿੰਗ (ਲੜਕੇ aਵਰਆਲ) ਵਿੱਚ ਐਸ.ਜੀ.ਟੀ.ਬੀ.ਕੇ.ਸੀ ਅਨੰਦਪੁਰ ਸਾਹਿਬ ਨੇ ਪਹਿਲਾ ਸਥਾਨ ਹਾਸਿਲ ਕੀਤਾ। ਚੈੱਸ ਵਿੱਚ ਗੁਰੁ ਨਾਨਕ ਕਾਲਜ ਬੁੱਢਲਾਡਾ (ਲੜਕੇ) ਤੇ ਜੀ.ਐਨ ਗਲਰਜ਼ ਕਾਲਜ  ਮੁਕਤਸਰ ਸਾਹਿਬ ਨੇ ਪਹਿਲਾ ਸਥਾਨ ਹਾਸਿਲ ਕੀਤਾ। ਖੋ-ਖੋ ਵਿੱਚ ਜੀ.ਐਨ.ਸੀ ਬੁੱਢਲਾਡਾ (ਲੜਕੇ) ਤੇ ਐਮ.ਐਸ.ਜੀ ਤਲਵੰਡੀ ਸਾਬੋ(ਲੜਕੀਆਂ) ਨੇ ਪਹਿਲਾ ਸਥਾਨ ਹਾਸਿਲ ਕੀਤਾ। ਬਾਕਸਿੰਗ (ਲੜਕੀਆਂ) ਵਿੱਚ ਜੀ.ਐਨ.ਸੀ ਮੁਕਤਸਰ ਨੇ ਪਹਿਲਾ ਸਥਾਨ ਹਾਸਿਲ ਕੀਤਾ। ਹੈਂਡਬਾਲ ਵਿੱਚ ਖਾਲਸਾ ਕਾਲਜ ਪਟਿਆਲਾ (ਲੜਕੇ) ਅਤੇ ਜੀ.ਐਚ.ਐਸ.ਕੇ.ਸੀ ਕਰਹਾਲੀ ਸਾਹਿਬ (ਲੜਕੀਆਂ) ਨੇ ਪਹਿਲਾ ਸਥਾਨ ਹਾਸਿਲ ਕੀਤਾ। aਵਰਆਲ ਟਰਾਫੀ ਐਥਲੈਟਿਕਸ (ਲੜਕੀਆਂ) ਵਿੱਚ ਖਾਲਸਾ ਕਾਲਜ ਗੜ੍ਹਦੀਵਾਲਾ ਨੇ ਕਬਜਾ ਕੀਤਾ। ਓਵਰਆਲ ਟਰਾਫੀ (ਲੜਕੀਆਂ) ਤੇ ਗੁਰੁ ਨਾਨਕ ਗਰਲਜ਼ ਕਾਲਜ ਮੁਕਤਸਰ ਸਾਹਿਬ ਤੇ ਲੜਕਿਆਂ ਵਿੱਚੋਂ ਗੁਰੁ ਨਾਨਕ ਕਾਲਜ ਬੁੱਢਲਾਡਾ ਨੇ ਕਬਜ਼ਾ ਕੀਤਾ।
ਇਸ ਮੌਕੇ ਤੇ ਪ੍ਰਿੰਸੀਪਲ  ਸਾਹਿਬ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮਹਿਮਾਨ ਤੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਫਿਜ਼ਿਕਲ ਐਜੂਕੇਸ਼ਨ ਕਾਲਜ ਭਾਗੋ ਮਾਜ਼ਰਾ ਤੋਂ ਉੱਚੇਚੇ ਤੌਰ ਤੇ ਪਹੁੰਚੇ ਆਫੀਸ਼ੀਅਲਜ਼ ਦਾ ਵੀ ਧੰਨਵਾਦ ਕੀਤਾ। ਸੰਤ ਬਾਬਾ ਸੇਵਾ ਸਿੰਘ ਖੇੜਾ ਸਾਹਿਬ ਤੇ ਲੰਗਰ ਦੀ ਸੇਵਾ ਵਾਸਤੇ ਸ. ਸੁਖਵਿੰਦਰ ਸਿੰਘ ਗਰੇਵਾਲ, ਤਖਤ ਸ਼੍ਰੀ ਕੇਸਗੜ੍ਹ ਸ਼੍ਰੀ ਅਨੰਦਪੁਰ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

No comments: