jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 10 November 2013

ਮਨੀਸ਼ ਤਿਵਾੜੀ ਵੱਲੋਂ ਕਰਮੋ ਭਾਰਤ ਨਿਰਮਾਣ ਦੀ ਬੁਲੰਦ ਆਵਾਜ਼ ਦੀ ਸ਼ੁਰੂਆਤ

www.sabblok.blogspot.com


ਹਜ਼ਾਰਾਂ ਦਰਸ਼ਕਾਂ ਨੇ ਰੌਸ਼ਨੀ ਤੇ ਆਵਾਜ਼ ਉਤੇ ਆਧਾਰਿਤ ਇਸ ਪ੍ਰੋਗਰਾਮ ਨੂੰ 

ਵੇਖਿਆ


ਜਗਰਾਓਂ, 10 ਨਵੰਬਰ ( ਹਰਵਿੰਦਰ ਸਿੰਘ ਸੱਗੂ )—ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਵੱਖ ਵੱਖ ਇਕਾਈਆਂ ਦੇ ਸਾਂਝੇ ਸਹਿਯੋਗ ਨਾਲ ਦਾਖਾ ਵਿੱਚ ਚਲ ਰਹੀ ਭਾਰਤ ਨਿਰਮਾਣ ਜਨ ਸੂਚਨਾ ਮੁਹਿੰਮ ਹੇਠ ਗੀਤ ਅਤੇ ਨਾਟਕ ਮੰਡਲ ਵੱਲੋਂ ਪੰਜ ਦਿਨਾਂ ਦਾ ਰੌਸ਼ਨੀ ਤੇ ਆਵਾਜ਼ 'ਤੇ ਆਧਾਰਿਤ ਸ਼ਾਨਦਾਰ ਪ੍ਰੋਗਰਾਮ ਕਰਮੋ ਭਾਰਤ ਨਿਰਮਾਣ ਦੀ ਬੁਲੰਦ ਆਵਾਜ਼ ਦਾ ਆਯੋਜਨ ਕੀਤਾ ਜਾ ਰਿਹਾ ਹੈ। ਬੀਤੀ ਰਾਤ ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਨੇ ਦਾਖਾ ਦੇ ਖੇਡ ਮੈਦਾਨ ਵਿੱਚ ਇਸ ਪ੍ਰੋਗਰਾਮ ਦੀ ਸ਼ਮਾ ਰੌਸ਼ਨ ਕਰਕੇ ਸ਼ੁਰੂਆਤ ਕੀਤੀ। ਇਸ ਮੌਕੇ 'ਤੇ ਪੱਤਰ ਸੂਚਨਾ ਦਫਤਰ ਦੀ ਪ੍ਰਮੁੱਖ ਮਹਾਨਿਦੇਸ਼ਕ ਸ਼੍ਰੀਮਤੀ ਨੀਲਮ ਕਪੂਰ ਤੇ ਗੀਤ ਅਤੇ ਨਾਟਕ ਪ੍ਰਭਾਗ ਦੇ ਨਿਦੇਸ਼ਕ ਐਮ. ਰਾਜਾ ਮਨਾਰ ਵੀ ਮੌਜੂਦ ਸਨ। ਕਲਾ ਅਤੇ ਤਕਨੀਕ ਦੇ ਵਧੀਆ ਮੇਲ ਵਾਲੇ ਇਸ ਪ੍ਰੋਗਰਾਮ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਨੇ ਬਹੁਤ ਉਤਸ਼ਾਹ ਨਾਲ ਦੇਖਿਆ। ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਤਕਰੀਬਨ 200 ਕਲਾਕਾਰ ਸ਼ਾਮਿਲ ਹੋਏ ਹਨ ਜਿਨਾਂ੍ਹ ਵਿੱਚ ਕੁਝ ਬਾਲੀਬੁੱਡ ਕਲਾਕਾਰ ਵੀ ਹਨ। ਇਸ ਪ੍ਰੋਗਰਾਮ ਵਿੱਚ ਅਦਾਕਾਰੀ ਦੇ ਨਾਲ ਨਾਲ ਪੰਜਾਬ ਦੇ ਸਭਿਆਚਾਰ ਦੇ ਵੱਖ ਵੱਖ ਰੰਗਾ, ਜਾਗੋ, ਗਿੱਧਾ, ਭੰਗੜਾ, ਗਤਕਾ, ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਏ ਗਏ ਹਨ। ਭਾਰਤ ਨਿਰਮਾਣ ਦੀ ਬੁਲੰਦ ਆਵਾਜ਼ ਕਰਮੋਂ ਇੱਕ ਔਰਤ ਦੇ ਸੰਘਰਸ਼ ਦੀ ਕਹਾਣੀ ਹੈ ਜੋ ਸਮਾਜ ਵਿਰੋਧੀ ਅਨਸਰਾਂ ਨਾਲ ਟੱਕਰ ਲੈ ਕੇ ਗਰੀਬੀ ਅਤੇ ਅਨਪੜ੍ਹਤਾ ਨਾਲ ਜੂਝਦੀ ਹੋਈ ਪਿੰਡ ਦੀ ਸਰਪੰਚ ਬਣਦੀ ਹੈ ਤੇ ਭਾਰਤ ਸਰਕਾਰ ਦੀਆਂ ਵੱਖ ਵੱਖ ਲੋਕ ਭਲਾਈ ਨੀਤੀਆਂ ਨੂੰ ਆਪਣਾ ਸਹਾਰਾ ਬਣਾਉਂਦੀ ਹੈ । ਉਹ ਸਿਰਫ ਆਪ ਹੀ ਸ਼ਸਕਤ ਨਹੀਂ ਹੁੰਦੀ ਸਗੋਂ ਦੂਜਿਆਂ ਨੂੰ ਸਸ਼ਕਤ ਹੋਣ ਵਿੱਚ ਮਦਦ ਕਰਦੀ ਹੈ ਤੇ ਉਨਾਂ੍ਹ ਨੂੰ ਅੱਗੇ ਵੱਧਣ ਦੀ ਪ੍ਰੇਰਣਾ ਦਿੰਦੀ ਹੈ। ਸੂਚਨਾ ਤੇ ਪ੍ਰਸਾਰਣ ਮੰਤਰੀ ਸ਼੍ਰੀ ਮਨੀਸ਼ ਤਿਵਾੜੀ ਦੇ ਯਤਨਾਂ ਸਦਕਾ ਇਹ ਪ੍ਰੋਗਰਾਮ 13 ਨਵੰਬਰ ਤੱਕ ਹਰ ਰੋਜ਼ ਸ਼ਾਮੀਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਹੋਇਆ ਕਰੇਗਾ। ਅਜਿਹਾ ਪ੍ਰੋਗਰਾਮ ਪੰਜਾਬ ਵਿੱਚ ਪਹਿਲੀਵਾਰ ਆਯੋਜਿਤ ਹੋਇਆ ਹੈ ਪ੍ਰੋਗਰਾਮ ਦੇ ਉਦਘਾਟਨੀ ਸਮਾਗਮ ਵਿੱਚ ਸ਼੍ਰੀ ਮਲਕੀਤ ਸਿੰਘ ਦਾਖਾ , ਸ਼੍ਰੀ ਪਵਨ ਦੀਵਾਨ, ਸ਼੍ਰੀ ਕੇ.ਕੇ. ਬਾਵਾ, ਸ਼੍ਰੀ ਮੇਜਰ ਸਿੰਘ ਮੁੱਲਾਂਪੁਰ, ਹੇਮ ਰਾਜ ਸਮੇਤ ਇਲਾਕੇ ਦੀਆਂ ਪ੍ਰਸਿੱਧ ਹਸਤੀਆਂ ਨੇ ਇਸ ਪ੍ਰੋਗਰਾਮ ਦਾ ਆਨੰਦ ਮਾਣਿਆ। ਇਸ ਪ੍ਰੋਗਰਾਮ ਦੇ ਡਾਇਰੈਕਟਰ ਸ਼੍ਰੀ ਬਲਜੀਤ ਸਿੰਘ ਵੱਲੋਂ ਇਸ ਲਈ ਪਿਛਲੇ ਕਈ ਦਿਨਾ ਤੋਂ ਕੜੀ ਮਿਹਨਤ ਤੇ ਲਗਨ ਨਾਲ ਕੰਮ ਕੀਤਾ ਜਾ ਰਿਹਾ ਸੀ।

No comments: