jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 10 November 2013

ਸੱਚਖੰਡਵਾਸੀ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

www.sabblok.blogspot.com


ਡੇਰਾ ਬਾਬਾ ਵਡਭਾਗ ਸਿੰਘ ਅਲਗੋਂ ਕੋਠੀ ਵਿਖੇ ਮਨਾਏ ਗਏ ਮੇਲੇ ਦੀਆਂ ਵੱਖ-ਵੱਖ ਤਸਵੀਰਾਂ।
ਭਿੱਖੀਵਿੰਡ 10 ਨਵੰਬਰ (ਭੁਪਿੰਦਰ ਸਿੰਘ)-ਸੱਚਖੰਡਵਾਸੀ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਪਿੰਡ ਅਲਗੋਂ ਕੋਠੀ ਵਿਖੇ ਡੇਰਾ ਬਾਬਾ ਵਡਭਾਗ ਸਿੰਘ ਜੀ ਦੇ ਮੁੱਖ ਸੇਵਾਦਾਰ ਬਾਬਾ ਬਾਜ ਸਿੰਘ ਜੀ ਤੇ ਉਹਨਾ ਦੀ ਧਰਮ ਪਤਨੀ ਬੀਬੀ ਕਸ਼ਮੀਰ ਕੌਰ ਤੇ ਇਲਾਕੇ ਦੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਭੋਗ ਪਾ ਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।ਇਸ ਸਮੇ ਰਾਗੀ ਜਥਾ ਭਾਈ ਪਰਮਿੰਦਰ ਸਿੰਘ ਤੇ ਸਾਥੀਆਂ ਵੱਲੋ ਮਨੋਰਥ ਬਾਣੀ ਦਾ ਸ਼ਬਦ ਕੀਰਤਨ ਕੀਤਾ ਗਿਆ।ਇਸ ਸਮੇ ਪੰਥ ਪ੍ਰਸਿੱਧ ਕਵੀਸ਼ਰ ਜਥਾ ਬੀਬੀ ਬਲਵਿੰਦਰ ਕੌਰ ਵਿਛੌਆ ਵਾਲੇ,ਕਵੀਸ਼ਰ ਕਾਬਲ ਸਿੰਘ ਨਾਰਲੀ ਵਾਲੇ,ਕਵੀਸ਼ਰ ਸੇਵਾ ਸਿੰਘ ਸੁਰਸਿੰਘ ਵਾਲੇ ਆਦਿ ਜਥਿਆਂ ਵੱਲੋ ਗੁਰੂ ਦਾ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਇਸ ਸਮੇ ਪਹੁੰਚੇ ਸੀ.ਪੀ.ਐਸ ਸ੍ਰ:ਵਿਰਸਾ ਸਿੰਘ ਵਲਟੋਹਾ ਨੇ ਮੇਲੇ ਮੌਕੇ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਾਡੇ ਗੁਰੂਆਂ-ਪੀਰਾ ਵੱਲੋ ਵਿਖਾਏ ਹੋਏ ਮਾਰਗ ਤੇ ਚੱਲ ਕੇ ਸਾਨੂੰ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ,ਉਹਨਾ ਨੇ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਹਾੜੇ ਦੀ ਸੰਗਤਾਂ ਨੂੰ ਵਧਾਈ ਦਿੱਤੀ ਤੇ ਬਾਬਾ ਬਾਜ ਸਿੰਘ,ਬੀਬੀ ਕਸ਼ਮੀਰ ਕੌਰ,ਗੁਰਸੇਵਕ ਸਿੰਘ ਲਾਡੀ ਆਦਿ ਪਰਿਵਾਰ ਦੀ ਪ੍ਰਸੰਸਾ ਵੀ ਕੀਤੀ।ਇਸ ਸਮੇ ਗੁਰਸੇਵਕ ਸਿੰਘ ਲਾਡੀ,ਜਸਵੰਤ ਸਿੰਘ ਪੱਪੂ ਵੱਲੋ ਸੀ.ਪੀ.ਐਸ. ਸ੍ਰ:ਵਿਰਸਾ ਸਿੰਘ ਵਲਟੋਹਾ ਨੂੰ ਸਿਰਪਾa ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇ ਹਰਜੀਤ ਸਿੰਘ ਬੱਬੂ ਗੁੰਮਟਾਲਾ,ਸ੍ਰ:ਸਵਿੰਦਰ ਸਿੰਘ ਗੁੰਮਟਾਲਾ,ਸ੍ਰ:ਹਰਨੂਰ ਸਿੰਘ ਗੁੰਮਟਾਲਾ ਜੀ.ਬੀ.ਐਸ ਟਰਾਂਸਪੋਰਟ ਵਾਲੇ,ਸ੍ਰ:ਵਿਰਸਾ ਸਿੰਘ ਚੰਡੀਗੜ੍ਹ,ਅਵਜੀਤ ਸਿੰਘ ਅੱਬੂ(ਲਾਈਮ ਲਾਈਟ ਵਾਲੇ),ਬੀਬੀ ਦਲਬੀਰ ਕੌਰ ਭਿੱਖੀਵਿੰਡ,ਗੁਰਚੇਤ ਸਿੰਘ ਭੁੱਲਰ,ਸੁਖਪਾਲ ਸਿੰਘ ਭੁੱਲਰ,ਸਰਪੰਚ ਮੇਜਰ ਸਿੰਘ ਅਲਗੋਂ ਕੋਠੀ ਵਾਲੇ,ਜਸਬੀਰ ਸਿੰਘ ਬਿੱਲੂ ਵਰਨਾਲਾ,ਰਾਜਬੀਰ ਸਿੰਘ ਭੁੱਲਰ ਵਰਨਾਲਾ,ਰੇਸ਼ਮ ਸਿੰਘ ਨਵਾਦਾ ਬਾਸਰਕੇ,ਬਚਿੱਤਰ ਸਿੰਘ ਬਿੱਟੂ ਚੂੰਗ,ਸਰਪੰਚ ਸ਼ਰਨਜੀਤ ਸਿੰਘ ਛੰਨੂੰ,ਸਰਪੰਚ ਸਿਮਰਜੀਤ ਸਿੰਘ ਭੈਣੀ,ਸਰਪੰਚ ਅਵਨ ਕੁਮਾਰ ਸੋਨੂੰ ਚੀਮਾ,ਬਾਬਾ ਅਵਤਾਰ ਸਿੰਘ ਘਰਿਆਲੇ ਵਾਲੇ,ਗੁਰਮੁੱਖ ਸਿੰਘ ਘੁੱਲਾ ਬਲ੍ਹੇਰ,ਰਿੰਕੂ ਸੁਰਸਿੰਘ,ਸ੍ਰ:ਮੋਹਕਮ ਸਿੰਘ ਸੰਧੂ ਲੁਧਿਆਣਾ,ਯੂਥ ਅਕਾਲੀ ਆਗੂ ਇਕਬਾਲ ਸਿੰਘ ਸੰਧੂ,ਸੁਖਜਿੰਦਰ ਸਿੰਘ ਮੈਬਰ ਬਲਾਕ ਸੰਮਤੀ,ਮੁਖਤਿਆਰ ਸਿੰਘ ਡਲੀਰੀ ਸਮੇਤ ਹਜਾਰਾਂ ਦੀ ਤਾਦਾਤ ਵਿੱਚ ਸੰਗਤਾਂ ਨੇ ਮੇਲੇ ਵਿੱਚ ਪਹੁੰਚ ਕੇ ਸਮੂਲੀਅਤ ਕੀਤੀ।ਇਸ ਸਮੇ ਗੁਰਸੇਵਕ ਸਿੰਘ ਲਾਡੀ ਨੇ ਮੇਲੇ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮੇ ਗੁਰੂ ਕਾ ਲੰਗਰ ਅਤੁੱਟ ਵਰਤਿਆ। 

No comments: