jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 7 November 2013

130 ਸਿੱਖਿਆ ਪ੍ਰੋਵਾਈਡਰਾਂ ਦੇ ਤਬਾਦਲੇ

www.sabblok.blogspot.com

6ASR(RK)21 

ਅੰਮ੍ਰਿਤਸਰ – ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰ ਰਹੇ 130 ਸਿੱਖਿਆ ਪ੍ਰੋਵਾਈਡਰਾਂ ਦੇ ਪੰਜਾਬ ਸਰਕਾਰ ਨੇ ਅੱਜ ਤਬਾਦਲੇ ਕਰ ਦਿੱਤੇ। ਰਾਜ ਭਰ ਦੇ ਸਮੂਹ ਜ਼ਿਲਾ ਸਿੱਖਿਆ ਅਫਸਰ (ਅ) ਤਬਦੀਲ ਹੋਏ ਸਿੱਖਿਆ ਪ੍ਰੋਵਾਈਡਰਾਂ ਨੂੰ ਬੀ. ਆਰ. ਪੀ. ਵਿਰੁੱਧ ਖਾਲੀ ਥਾਂ ‘ਤੇ ਹਾਜ਼ਰ ਕਰਵਾਉਣਗੇ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਕੁਮਾਰ ਰਾਹੁਲ ਨੇ ਇਸ ਸੰਬੰਧੀ ਸਮੂਹ ਜ਼ਿਲਾ ਸਿੱਖਿਆ ਅਫਸਰਾਂ ਨੂੰ ਪੱਤਰ ਵੀ ਜਾਰੀ ਕਰ ਦਿੱਤੇ ਹਨ। ਡਾਇਰੈਕਟਰ ਵਲੋਂ ਜਾਰੀ ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸਿੱਖਿਆ ਪ੍ਰੋਵਾਈਡਰਾਂ ਦੀ ਜਿਸ ਜ਼ਿਲੇ ‘ਚ ਬਦਲੀ ਹੋਈ ਹੈ, ਉਹ ਸੰਬੰਧਤ ਜ਼ਿਲਾ ਸਿੱਖਿਆ ਅਫਸਰ (ਅ) ਨੂੰ ਰਿਪੋਰਟ ਕਰਨਗੇ ਅਤੇ ਸੰਬੰਧਤ ਪ੍ਰੋਵਾਈਡਰਾਂ ਨੂੰ ਆਪਣੀ ਨਵੀਂ ਪੋਸਟਿੰਗ ਵਾਲੀ ਥਾਂ ‘ਤੇ ਹੁਕਮ ਜਾਰੀ ਹੋਣ ‘ਤੇ 4 ਦਿਨਾਂ ਦੇ ਅੰਦਰ-ਅੰਦਰ ਹਾਜ਼ਰ ਹੋਣਾ ਪਵੇਗਾ। 4 ਦਿਨਾਂ ‘ਚ ਹਾਜ਼ਰ ਨਾ ਹੋਣ ‘ਤੇ ਸੰਬੰਧਤ ਬਦਲੀ ਰੱਦ ਸਮਝੀ ਜਾਵੇਗੀ। ਕਿਸੇ ਵੀ ਸਿੱਖਿਆ ਪ੍ਰੋਵਾਈਡਰ ਦੀ ਬਦਲੀ, ਬਦਲੀਆਂ ਦੀ ਪਾਲਿਸੀ 2013-14 ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੀ ਹਾਲਤ ਵਿਚ ਲਾਗੂ ਕੀਤੀ ਜਾਵੇਗੀ ਅਤੇ ਆਪਸੀ ਤਿਕੋਣੀ ਬਦਲੀ ਦੀ ਸੂਰਤ ਵਿਚ ਸੰਬੰਧਤ ਸਿੱਖਿਆ ਪ੍ਰੋਵਾਈਡਰ ਨੂੰ ਤਿੰਨ ਸਾਲ ਦੀ ਠਹਿਰ ਦੀ ਸ਼ਰਤ ਤੋਂ ਰੱਦ ਹੋਵੇਗੀ। ਜ਼ਿਲਾ ਸਿੱਖਿਆ ਅਫਸਰ (ਅ) ਸੁਨੀਤਾ ਕਿਰਨ ਨੇ ਦੱਸਿਆ ਕਿ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਨਿਰਦੇਸ਼ਾਂ ਅਤੇ ਡਾਇਰੈਕਟਰ ਜਨਰਲ ਦੀ ਯੋਗ ਅਗਵਾਈ ਵਿਚ ਸਿੱਖਿਆ ਪ੍ਰੋਵਾਈਡਰਾਂ ਨੂੰ ਪਾਰਦਰਸ਼ਿਤਾ ਅਤੇ ਨਿਯਮਾਂ ਅਨੁਸਾਰ ਬਦਲੀਆਂ ਵਾਲੇ ਥਾਂ ‘ਤੇ ਸਟੇਸ਼ਨ ਅਲਾਟ ਕੀਤੇ ਜਾ ਰਹੇ ਹਨ। ਡੀ. ਜੀ. ਐੈੱਸ. ਈ. ਵਲੋਂ ਜਾਰੀ ਪੱਤਰ ਅਨੁਸਾਰ ਜੇਕਰ ਬਦਲੀ ਅਧੀਨ ਸਿੱਖਿਆ ਪ੍ਰੋਵਾਈਡਰ ਨੇ ਆਪਣੇ ਜ਼ਿਲਾ ਸਿੱਖਿਆ ਦਫਤਰ ਵਿਖੇ ਬਦਲੀ ਲਈ ਪਾਲਿਸੀ ਦੀ ਮਿਤੀ ਅਨੁਸਾਰ ਅਪਲਾਈ ਨਾ ਕੀਤਾ ਤਾਂ ਬਦਲੀ ਰੱਦ ਸਮਝੀ ਜਾਵੇਗੀ। ਸੁਨੀਤਾ ਕਿਰਨ ਨੇ ਕਿਹਾ ਕਿ ਪੰਜਾਬ ਭਰ ਦੇ ਸਮੂਹ ਜ਼ਿਲਿਆਂ ‘ਚੋਂ 130 ਵਿਚੋਂ 9 ਬਦਲੀਆਂ ਅੰਮ੍ਰਿਤਸਰ ਨਾਲ ਸੰਬੰਧਤ ਹਨ। ਸਿੱਖਿਆ ਪ੍ਰੋਵਾਈਡਰਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ, ਸੰਬੰਧੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

No comments: