jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 7 November 2013

ਰੋਹਿਤ ਨੇ ਬੰਨਿ੍ਹਆ ਰੰਗ, ਸਚਿਨ ਹੋਏ ਬੇਰੰਗ

www.sabblok.blogspot.com
Rohit performance in test match
ਰੋਹਿਤ ਨੇ ਬੰਨਿ੍ਹਆ ਰੰਗ, ਸਚਿਨ ਹੋਏ ਬੇਰੰਗ
ਕੋਲਕਾਤਾ : ਸਚਿਨ ਤੇਂਦੁਲਕਰ ਹੱਥੋਂ ਟੈਸਟ ਕੈਪ ਪਹਿਲਣ ਵਾਲੇ ਸਟਾਰ ਬੱਲੇਬਾਜ਼ ਰੋਹਿਤ ਸ਼ਰਮਾ ਨੇ ਵੀਰਵਾਰ ਨੂੰ ਈਡਨ ਗਾਰਡਨਸ 'ਚ ਇਤਿਹਾਸ ਰਚ ਦਿੱਤਾ। ਉਹ ਆਪਣੇ ਪਹਿਲੇ ਹੀ ਟੈਸਟ 'ਚ ਵੈਸਟਇੰਡੀਜ਼ ਖ਼ਿਲਾਫ਼ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬਣ ਗਏ। ਉਹ ਦੁਨੀਆਂ ਦੇ 11ਵੇਂ ਕ੍ਰਿਕੇਟਰ ਹਨ, ਜਿਨ੍ਹਾਂ ਨੇ ਆਪਣੇ ਪਹਿਲੇ ਟੈਸਟ 'ਚ ਵੈਸਟ ਇੰਡੀਜ਼ ਖ਼ਿਲਾਫ਼ ਸੈਂਕੜਾ ਮਾਰਿਆ ਹੈ। ਇਸ ਮੁੰਬਈਕਰ ਨੇ ਹੋਰ ਵੀ ਕਈ ਰਿਕਾਰਡ ਬਣਾਏ ਹਨ। ਰੋਹਿਤ ਈਡਨ 'ਚ ਪਹਿਲੇ ਟੈਸਟ 'ਚ ਸੈਂਕੜਾ ਲਗਾਉਣ ਵਾਲੇ ਤੀਜੇ ਭਾਰਤੀ ਤੇ ਦੁਨੀਆਂ ਦੇ ਪੰਜਵੇ ਕ੍ਰਿਕਟਰ ਬਣੇ। ਨਾਲ ਹੀ ਪਹਿਲੇ ਟੈਸਟ 'ਚ ਸੈਂਕੜਾਂ ਲਗਾਉਣ ਵਾਲੇ ਉਹ 14ਵੇਂ ਭਾਰਤੀ ਬੱਲੇਬਾਜ਼ ਹਨ। ਇਸ ਤੋਂ ਪਹਿਲਾਂ ਸ਼ਿਖਰ ਧਵਨ ਨੇ 16 ਮਾਰਚ 2013 ਨੂੰ ਮੋਹਾਲੀ 'ਚ ਆਸਟ੍ਰੇਲੀਆ ਵਿਰੁੱਧ ਸ਼ੁਰੂਆਤੀ ਟੈਸਟ 'ਚ 187 ਦੌੜਾਂ ਦੀ ਧੜੱਲੇਦਾਰ ਪਾਰੀ ਖੇਡੀ ਸੀ। ਇਕ ਸਮੇਂ ਸਚਿਨ ਤੇਂਦੁਲਕਰ 10 ਦੌੜਾਂ ਬਣਾ ਕੇ ਹੀ ਜਦੋਂ ਗਰਾਉਂਡ 'ਚੋਂ ਬਾਹਰ ਹੋ ਗਏ ਤਾਂ ਸਟੇਡੀਅਮ 'ਚ ਮੌਜੂਦ 45 ਹਜ਼ਾਰ ਦੇ ਕਰੀਬ ਦਰਸ਼ਕ ਕਾਫੀ ਨਿਰਾਸ਼ ਸਨ, ਪਰ ਰੋਹਿਤ ਨੇ ਆਪਣੀ ਪਾਰੀ ਨਾਲ ਈਡਨ ਨੂੰ ਮੁੜ ਜ਼ਿੰਦਾ ਕਰ ਦਿੱਤਾ। ਰੋਹਿਤ ਤੇ ਫਿਰ ਆਰ ਅਸ਼ਵਿਨ ਨੇ ਸੰਭਲ ਕੇ ਖੇਡਦਿਆਂ ਨਾ ਸਿਰਫ ਟੀਮ ਨੂੰ ਚੰਗੀ ਸਥਿਤੀ 'ਚ ਪਹੁੰਚਾਇਆ, ਬਲਕਿ ਦਰਸ਼ਕਾਂ ਦਾ ਮਨੋਰੰਜਨ ਵੀ ਕੀਤਾ। ਦੂਜੇ ਦਿਨ ਭਾਰਤ ਨੇ ਛੇ ਵਿਕਟਾਂ ਗੁਆ ਕੇ 354 ਦੌੜਾਂ ਬਣਾਈਆਂ। ਇਸ ਤਰ੍ਹਾਂ ਆਪਣੇ ਵੈਸਟ ਇੰਡੀਜ਼ 'ਤੇ ਪਹਿਲੀ ਪਾਰੀ ਦੇ ਆਧਾਰ 'ਤੇ 120 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਖੇਡ ਖ਼ਤਮ ਹੋਣ ਸਮੇਂ ਰੋਹਿਤ 127 ਤੇ ਅਸ਼ਵਿਨ 92 ਦੌੜਾਂ ਬਣਾ ਕੇ ਖੇਡ ਰਹੇ ਸਨ। ਵੈਸਟ ਇੰਡੀਜ਼ ਨੇ ਪਹਿਲੀ ਪਾਰੀ 'ਚ 234 ਦੌੜਾਂ ਬਣਾਈਆਂ ਸਨ। ਇਨ੍ਹਾਂ ਦੋਵਾਂ ਨੇ ਹੁਣ ਤਕ ਸਤੱਵੇ ਵਿਕਟ ਲਈ 198 ਦੌੜਾਂ ਦੀ ਭਾਈਵਾਲੀ ਕੀਤੀ ਹੈ।

No comments: