jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 7 November 2013

ਆਸਾ ਰਾਮ ਵਿਰੁੱਧ 1300 ਪੰਨਿਆਂ ਦੀ ਚਾਰਜਸ਼ੀਟ ਦਾਖਲ

www.sabblok.blogspot.com

000150B) 

ਜੈਪੁਰ/ਜੋਧਪੁਰ – ਨਾਬਾਲਗ ਵਿਦਿਆਰਥਣ ਨਾਲ ਸੈਕਸ ਸ਼ੋਸ਼ਣ ਦੇ ਦੋਸ਼ਾਂ ਵਿਚ ਘਿਰੇ ਆਸਾ ਰਾਮ  ਅਤੇ ਹੋਰਨਾਂ ਦੋਸ਼ੀਆਂ ਵਿਰੁੱਧ ਜੋਧਪੁਰ ਪੁਲਸ ਨੇ ਬੁੱਧਵਾਰ ਨੂੰ ਅਦਾਲਤ ਵਿਚ 140 ਗਵਾਹਾਂ ਦੇ  ਬਿਆਨਾਂ ਦੇ ਆਧਾਰ ‘ਤੇ ਤਿਆਰ ਚਾਰਜਸ਼ੀਟ ਦਾਖਲ ਕਰ ਦਿੱਤੀ । 14 ਧਾਰਾਵਾਂ ਨਾਲ ਭਰਿਆ ਇਹ ਦੋਸ਼ ਪੱਤਰ ਲੱਗਭਗ 1300 ਪੰਨਿਆਂ ਦਾ ਹੈ।

ਐੱਸ. ਪੀ. ਬੀਜੂ ਜਾਰਜ ਜੋਸਫ ਨੇ ਦੱਸਿਆ ਕਿ ਆਸਾ ਰਾਮ, ਸੇਵਾਦਾਰ ਸ਼ਿਵਾ, ਗੁਰੂਕੁਲ ਦੇ ਨਿਰਦੇਸ਼ਕ ਸ਼ਰਤਚੰਦਰ, ਹੋਸਟਲ ਵਾਰਡਨ ਸ਼ਿਲਪੀ ਅਤੇ ਰਸੋਈਏ ਪ੍ਰਕਾਸ਼ ਵਿਰੁੱਧ ਕਈ ਗੰਭੀਰ ਦੋਸ਼ ਹਨ। ਇਹ ਦੋਸ਼ੀ ਸੈਂਟਰਲ ਜੇਲ ਵਿਚ ਹਨ। ਇਨ੍ਹਾਂ ਨੂੰ ਅੱਜ ਜ਼ਿਲਾ ਅਤੇ ਸੈਸ਼ਨ ਅਦਾਲਤ ਜੋਧਪੁਰ ਵਿਚ ਪੇਸ਼ ਕੀਤਾ ਗਿਆ। ਉਧਰ ਅਦਾਲਤ ਨੇ ਅਗਲੀ ਪੇਸ਼ੀ ‘ਤੇ ਦੋਸ਼ਾਂ ‘ਤੇ ਬਹਿਸ ਕਰਨ ਦੀ ਤਰੀਕ 16 ਨਵੰਬਰ ਤੈਅ ਕੀਤੀ ਹੈ ਅਤੇ ਇਨ੍ਹਾਂ ਸਾਰੇ ਦੋਸ਼ੀਆਂ  ਦੀ ਨਿਆਇਕ ਹਿਰਾਸਤ ਦੀ ਮਿਆਦ  ਵੀ ਇਸੇ ਤਰੀਕ ਤਕ ਵਧ ਗਈ ਹੈ।
ਉਧਰ ਅਦਾਲਤ ਤੋਂ ਬਾਹਰ ਨਿਕਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਸਾ ਰਾਮ ਨੇ ਕਿਹਾ ਕਿ ਦੋਸ਼ ਹੈ ਹੀ ਨਹੀਂ ਤਾਂ ਕਬੂਲ ਕੀ ਕਰਨਾ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਰੁੱਧ ਲਗਾਏ ਗਏ ਦੋਸ਼ 210 ਫੀਸਦੀ ਬੋਗਸ ਹਨ। ਜ਼ਿਕਰਯੋਗ ਹੈ ਕਿ ਆਸਾ ਰਾਮ ਅਤੇ ਉਨ੍ਹਾਂ ਦੇ ਬੇਟੇ ਨਾਰਾਇਣ ਸਾਈ ‘ਤੇ ਸੂਰਤ ਦੀਆਂ ਭੈਣਾਂ ਨੇ ਵੀ ਜਬਰ-ਜ਼ਨਾਹ ਦੇ ਦੋਸ਼ ਲਗਾਏ ਹਨ।
ਪ੍ਰਮੁੱਖ ਧਾਰਾਵਾਂ ਜਿਨ੍ਹਾਂ ਤਹਿਤ ਹੋ ਸਕਦੀ ਹੈ ਸਜ਼ਾ
ਧਾਰਾ 376 (2) : ਜਬਰ-ਜ਼ਨਾਹ : 10 ਸਾਲ ਤੋਂ ਉਮਰਕੈਦ ਤਕ ਦੀ ਸਜ਼ਾ
ਧਾਰਾ 370 : ਬੰਦੀ ਬਣਾਉਣਾ : 7 ਸਾਲ ਤਕ ਦੀ ਸਜ਼ਾ
ਧਾਰਾ 506 : ਧਮਕਾਉਣਾ : 7 ਸਾਲ ਤਕ ਦੀ ਸਜ਼ਾ ਅਤੇ ਜੁਰਮਾਨਾ
26 ਜੇ. ਜੇ. ਐਕਟ : ਨਾਬਾਲਗ ਨਾਲ ਸ਼ੋਸ਼ਣ : 3 ਸਾਲ ਤਕ ਦੀ ਸਜ਼ਾ
5 ਐੱਫ./6 ਪਾਸਕੋ ਐਕਟ : 10 ਸਾਲ ਤੋਂ ਲੈ ਕੇ ਉਮਰਕੈਦ ਤਕ ਦੀ ਸਜ਼ਾ

No comments: