jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 7 November 2013

ਕਰਜ਼ ਦੇ ਬੋਝ ਹੇਠਾਂ ਦੱਬੇ ਮਿੱਲ ਮਾਲਕ ਨੇ ਪਰਿਵਾਰ ਸਣੇ ਕੀਤੀ ਖੁਦਕੁਸ਼ੀ

www.sabblok.blogspot.com
ਕਰਜ਼ ਦੇ ਬੋਝ ਹੇਠਾਂ ਦੱਬੇ ਮਿੱਲ ਮਾਲਕ ਨੇ ਪਰਿਵਾਰ ਸਣੇ ਕੀਤੀ ਖੁਦਕੁਸ਼ੀ (ਵੀਡੀਓ)
ਪਟਿਆਲਾ-ਪੰਜਾਬ ਦੇ ਪਟਿਆਲਾ ਜ਼ਿਲੇ ਦੇ ਪਿੰਡ ਕੁਲਰਾ ਦੇ ਰਹਿਣ ਵਾਲੇ ਇਕ ਮਿੱਲ ਮਾਲਕ ਨੇ ਕਰਜ਼ ਦੇ ਬੋਝ ਤੋਂ ਦੁਖੀ ਹੋ ਕੇ ਆਪਣੇ ਪਰਿਵਾਰ ਸਮੇਤ ਖੁਦਕੁਸ਼ੀ ਕਰ ਲਈ। ਸਮਾਣਾ ਦੇ ਭਵਾਨੀਗੜ੍ਹ ‘ਚ ਸਥਿਤ ਸਿੱਧੂ ਰਾਈਸ ਮਿੱਲ ਦੇ ਮਾਲਕ ਕਮਲਜੀਤ (50), ਉਨ੍ਹਾਂ ਦੀ ਪਤਨੀ ਕੁਲਜੀਤ ਕੌਰ (45) ਅਤੇ ਬੇਟਾ ਵਿਕਰਮ ਸਿੰਘ (22) ਸਾਲ ਨੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਤੋਂ ਪਹਿਲਾਂ ਇਸ ਪਰਿਵਾਰ ਨੇ ਆਪਣੀ ਲਾਂਸਰ ਗੱਡੀ ਨੂੰ ਵੀ ਸਾੜ ਦਿੱਤਾ ਅਤੇ ਉਸ ਤੋਂ ਬਾਅਦ ਦਰਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ।
ਰਿਸ਼ਤੇਦਾਰਾਂ ਮੁਤਾਬਕ ਪਰਿਵਾਰ ਨੇ ਮਾਰਕਫੈੱਡ ਦਾ ਕਰਜ਼ ਦੇਣਾ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਜ਼ਮੀਨ, ਗੱਡੀ ਅਤੇ ਕੀਮਤੀ ਸਾਮਾਨ ਵੇਚ ਕੇ ਪੈਸੇ ਇਕੱਠਾ ਕੀਤੇ ਸਨ ਪਰ ਕਮਲਜੀਤ ਦਾ ਭਰਾ ਜੋ ਕਿ ਉਸ ਦਾ ਪਾਰਟਨਰ ਵੀ ਸੀ, ਉਹ ਸਾਰੇ ਪੈਸੇ ਲੈ ਕੇ ਰਫੂਚੱਕਰ ਹੋ ਗਿਆ। ਭਰਾ ਦੀ ਇਸ ਧੋਖੇਬਾਜ਼ੀ ਤੋਂ ਦੁਖੀ ਪਰਿਵਾਰ ਨੇ ਖੁਦਕੁਸ਼ੀ ਦੀ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਪੁਲਸ ਨੂੰ ਮੌਕੇ ਤੋਂ ਇਕ ਸੁਸਾਇਡ ਨੋਟ ਵੀ ਬਰਾਮਦ ਹੋਇਆ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

No comments: