jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 9 November 2013

ਕਪਾਹ ਮਿੱਲਾਂ ਦਾ 280 ਕਰੋੜ ਦਾ ਸੈੱਸ ਮੁਆਫ਼ ਕਰਨ ਦਾ ਐਲਾਨ

www.sabblok.blogspot.com

ਬਠਿੰਡਾ, 7 ਨਵੰਬਰ (ਹੁਕਮ ਚੰਦ ਸ਼ਰਮਾ, ਸੁਖਵਿੰਦਰ ਸਿੰਘ ਸੁੱਖਾ)-ਪੰਜਾਬ ਦੀਆਂ 422 ਕਪਾਹ ਮਿੱਲਾਂ ਵੱਲ 2006 ਤੋਂ ਖੜ੍ਹਾ 280 ਕਰੋੜ ਰੁਪਏ ਦਾ ਸੈੱਸ ਬਕਾਇਆ ਮੁਆਫ਼ ਕਰਨ ਦਾ ਐਲਾਨ ਕਰਦਿਆਂ ਇਥੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਪਾਹ ਮਿੱਲ ਉਦਯੋਗ ਨੂੰ ਹਰਿਆਣਾ ਤੇ ਰਾਜਸਥਾਨ ਜਾਣ ਤੋਂ ਰੋਕਣ ਲਈ ਕਪਾਹ ਮਿੱਲਾਂ ਦਾ ਵੈਟ 4.95 ਫੀਸਦੀ ਤੋਂ ਘਟਾ ਕੇ 4 ਫੀਸਦੀ ਕਰਨ ਦਾ ਵੀ ਭਰੋਸਾ ਦਿਵਾਇਆ | ਉੱਪ ਮੁੱਖ ਮੰਤਰੀ ਇਥੇ ਪੰਜਾਬ ਕਾਟਨ ਮਿੱਲਜ਼ ਐਾਡ ਜਿਨਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਇਕ ਸਮਾਗਮ 'ਚ ਪੁੱਜੇ ਸਨ | ਸਮਾਗਮ ਦੌਰਾਨ ਉਨ੍ਹਾਂ ਕਿਹਾ ਕਿ ਉਕਤ ਸੈੱਸ ਮੁਆਫ਼ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੇ ਹੁਕਮ ਵੀ ਦਿੱਤੇ ਜਾ ਚੁੱਕੇ ਹਨ | ਉਨ੍ਹਾਂ ਕੇਂਦਰ ਸਰਕਾਰ ਤੋਂ 2013-14 ਕਪਾਹ ਬਰਾਮਦ ਨੀਤੀ ਐਲਾਨਣ ਦੀ ਵੀ ਮੰਗ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਪੰਜਾਬ ਵਿਚ ਉਦਯੋਗ ਸਥਾਪਤੀ ਲਈ ਦਿਲਚਸਪੀ ਵਿਖਾ ਰਹੇ ਹਨ | ਪੰਜਾਬ ਵਿਚ ਉਦਯੋਗ ਲਗਾਉਣ ਅਤੇ ਵਿਕਸਤ ਹੋਣ ਲਈ ਬਣਾਈ ਨਵੀਂ ਨੀਤੀ ਦਾ ਐਲਾਨ 14 ਨਵੰਬਰ ਨੂੰ ਕੀਤਾ ਜਾਵੇਗਾ | ਨਵੀਂ ਉਦਯੋਗਿਕ ਨੀਤੀ 'ਚ ਵੱਡੇ ਨਿਵੇਸ਼ਕਾਂ ਦੇ ਨਾਲ-ਨਾਲ ਛੋਟੇ ਨਿਵੇਸ਼ਕਾਂ ਲਈ ਵੀ ਵਿਸ਼ੇਸ਼ ਛੋਟਾਂ ਅਤੇ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਪੰਜਾਬ ਦੀਆਂ ਸਾਰੀਆਂ ਮੰਡੀਆਂ 'ਚ ਸੀਵਰੇਜ ਪਾਉਣ ਦਾ ਵੀ ਐਲਾਨ ਕੀਤਾ | ਪੰਜਾਬ ਵਿਚ ਬਿਜਲੀ ਉਤਪਾਦਨ ਬਾਰੇ ਉਨ੍ਹਾਂ ਕਿਹਾ ਕਿ 8 ਦਸੰਬਰ ਤੱਕ ਪੰਜਾਬ ਸਰਪਲੱਬ ਬਿਜਲੀ ਵਾਲਾ ਸੂਬਾ ਬਣਨ ਜਾ ਰਿਹਾ ਹੈ | ਇਸ ਮੌਕੇ ਉਨ੍ਹਾਂ ਕਾਂਗਰਸ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਆਮ ਆਦਮੀ ਤੋਂ ਦੂਰ ਹੈ, ਜਿਸ ਕਾਰਨ ਭਾਰਤ ਦੇ ਸਿਰਫ਼ 5-6 ਰਾਜਾਂ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਵਿਚ ਗੈਰ ਕਾਂਗਰਸੀ ਮੁੱਖ ਮੰਤਰੀ ਹਨ ਅਤੇ ਉਨ੍ਹਾਂ ਦੀਆਂ ਸਰਕਾਰਾਂ ਵੀ ਆਖ਼ਰੀ ਸਾਹਾਂ 'ਤੇ ਹਨ | ਇਸ ਮੌਕੇ ਸਰੂਪ ਚੰਦ ਸਿੰਗਲਾ ਮੁੱਖ ਸੰਸਦੀ ਸਕੱਤਰ, ਬਲਕਾਰ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ ਅਤੇ ਵੱਡੀ ਗਿਣਤੀ ਵਿਚ ਕਪਾਹ ਮਿੱਲ ਮਾਲਕ ਹਾਜ਼ਰ ਸਨ |

No comments: