www.sabblok.blogspot.com
ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਬਿਊਰੋ ( ਸੀਬੀਆਈ ) ਨੂੰ ਅਸੰਵਿਧਾਨਿਕ ਕਰਾਰ ਦੇਣ ਵਾਲੇ ਗੁਹਾਟੀ ਹਾਈ ਕੋਰਟ ਦੇ ਫੈਸਲੇ ਉਪਰ ਫਿਲਹਾਲ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਅਗਲੀ ਸੁਣਵਾਈ 6 ਦਸੰਬਰ ਨੂੰ ਹੋਵੇਗੀ । ਹਾਈਕੋਰਟ ਨੇ ਸੀਬੀਆਈ ਦੇ ਗਠਨ ਨੂੰ ਲੈ ਕੇ ਉਸਨੂੰ ਨਜ਼ਾਇਜ਼ ਕਰਾਰ ਦਿੱਤਾ ਸੀ ।
ਅਟਾਰਨੀ ਜਨਰਲ ਗੁਲਾਮ ਵਾਹਨਵਤੀ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਨੂੰ ਕੇਵਲ ਦਿਨ ਪਹਿਲੇ ਸ਼ੁੱਕਰਵਾਰ ਸ਼ਾਮ ਨੂੰ ਗੁਹਾਟੀ ਹਾਈਕੋਰਟ ਦੇ ਫੈਸਲੇ ਦੀ ਕਾਪੀ ਮਿਲੀ ਸੀ ।
ਅਟਾਰਨੀ ਜਨਰਲ ਦਾ ਕਹਿਣਾ ਸੀ , ਅਸੀਂ ਲੋਕਾਂ ਨੇ ਸੁੱਕਰਵਾਰ ਦੇਰ ਰਾਤ ਇਸ ਉਪਰ ਵਿਚਾਰ ਵਟਾਂਦਰਾ ਕੀਤਾ ਅਤੇ ਅੱਜ ਸਵੇਰੇ ਅਸੀਂ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੀਵ ਪਟੀਸ਼ਨ (ਐਸਐਲਪੀ) ਦਾਇਰ ਕੀਤੀ ਸੀ।
'ਮੁੱਖ ਜੱਜ ਨੇ ਅੱਜ ਹੀ ਸ਼ਾਮ ਸਾਢੇ ਚਾਰ ਵਜੇ ਆਪਣੇ ਨਿਵਾਸ ਉਪਰ ਇਸ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ ਸੀ ।'
ਕੇਂਦਰ ਸਰਕਾਰ ਨੇ ਹਾਈਕੋਰਟ ਦੇ ਹੁਕਮ ਉਪਰ ਸਟੇ ਮੰਗਦੇ ਹੋਏ ਆਪਣੀ ਅਪੀਲ ਉਪਰ ਤੁਰੰਤ ਸੁਣਵਾਈ ਦੀ ਮੰਗ ਕੀਤੀ ਸੀ ।
ਸੁਪਰੀਕ ਕੋਰਟ ਨੇ ਕਿਹਾ ਕਿ ਸੀਬੀਆਈ ਨੂੰ ਅਸੰਵਿਧਾਨਕ ਕਰਾਰ ਦੇਣ ਵਿੱਚ ਗੁਹਾਟੀ ਹਾਈ ਕੋਰਟ ਤੋਂ ਗਲਤੀ ਹੋਈ ਹੈ।
ਕੇਂਦਰ ਸਰਕਾਰ ਨੇ ਕਿਹਾ ਸੀ ਕਿ ਇਸ ਫੈਸਲੇ ਦਾ ਵਿਆਪਕ ਅਸਰ ਹੋਵੇਗਾ ।
ਸੁਪਰੀਮ ਕੋਰਟ ਨੇ ਕੇਂਦਰੀ ਜਾਂਚ ਬਿਊਰੋ ( ਸੀਬੀਆਈ ) ਨੂੰ ਅਸੰਵਿਧਾਨਿਕ ਕਰਾਰ ਦੇਣ ਵਾਲੇ ਗੁਹਾਟੀ ਹਾਈ ਕੋਰਟ ਦੇ ਫੈਸਲੇ ਉਪਰ ਫਿਲਹਾਲ ਰੋਕ ਲਗਾ ਦਿੱਤੀ ਹੈ। ਇਸ ਸਬੰਧੀ ਅਗਲੀ ਸੁਣਵਾਈ 6 ਦਸੰਬਰ ਨੂੰ ਹੋਵੇਗੀ । ਹਾਈਕੋਰਟ ਨੇ ਸੀਬੀਆਈ ਦੇ ਗਠਨ ਨੂੰ ਲੈ ਕੇ ਉਸਨੂੰ ਨਜ਼ਾਇਜ਼ ਕਰਾਰ ਦਿੱਤਾ ਸੀ ।ਅਟਾਰਨੀ ਜਨਰਲ ਗੁਲਾਮ ਵਾਹਨਵਤੀ ਨੇ ਸ਼ਨੀਵਾਰ ਨੂੰ ਦਿੱਲੀ ਵਿੱਚ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਨੂੰ ਕੇਵਲ ਦਿਨ ਪਹਿਲੇ ਸ਼ੁੱਕਰਵਾਰ ਸ਼ਾਮ ਨੂੰ ਗੁਹਾਟੀ ਹਾਈਕੋਰਟ ਦੇ ਫੈਸਲੇ ਦੀ ਕਾਪੀ ਮਿਲੀ ਸੀ ।
ਅਟਾਰਨੀ ਜਨਰਲ ਦਾ ਕਹਿਣਾ ਸੀ , ਅਸੀਂ ਲੋਕਾਂ ਨੇ ਸੁੱਕਰਵਾਰ ਦੇਰ ਰਾਤ ਇਸ ਉਪਰ ਵਿਚਾਰ ਵਟਾਂਦਰਾ ਕੀਤਾ ਅਤੇ ਅੱਜ ਸਵੇਰੇ ਅਸੀਂ ਸੁਪਰੀਮ ਕੋਰਟ ਵਿੱਚ ਸਪੈਸ਼ਲ ਲੀਵ ਪਟੀਸ਼ਨ (ਐਸਐਲਪੀ) ਦਾਇਰ ਕੀਤੀ ਸੀ।
'ਮੁੱਖ ਜੱਜ ਨੇ ਅੱਜ ਹੀ ਸ਼ਾਮ ਸਾਢੇ ਚਾਰ ਵਜੇ ਆਪਣੇ ਨਿਵਾਸ ਉਪਰ ਇਸ ਦੀ ਸੁਣਵਾਈ ਕਰਨ ਦਾ ਫੈਸਲਾ ਕੀਤਾ ਸੀ ।'
ਕੇਂਦਰ ਸਰਕਾਰ ਨੇ ਹਾਈਕੋਰਟ ਦੇ ਹੁਕਮ ਉਪਰ ਸਟੇ ਮੰਗਦੇ ਹੋਏ ਆਪਣੀ ਅਪੀਲ ਉਪਰ ਤੁਰੰਤ ਸੁਣਵਾਈ ਦੀ ਮੰਗ ਕੀਤੀ ਸੀ ।
ਸੁਪਰੀਕ ਕੋਰਟ ਨੇ ਕਿਹਾ ਕਿ ਸੀਬੀਆਈ ਨੂੰ ਅਸੰਵਿਧਾਨਕ ਕਰਾਰ ਦੇਣ ਵਿੱਚ ਗੁਹਾਟੀ ਹਾਈ ਕੋਰਟ ਤੋਂ ਗਲਤੀ ਹੋਈ ਹੈ।
ਕੇਂਦਰ ਸਰਕਾਰ ਨੇ ਕਿਹਾ ਸੀ ਕਿ ਇਸ ਫੈਸਲੇ ਦਾ ਵਿਆਪਕ ਅਸਰ ਹੋਵੇਗਾ ।

No comments:
Post a Comment