jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

4 ਕੰਪਿਊਟਰ ਤੇ ਐਲ.ਸੀ.ਡੀ. ਚੋਰੀ

www.sabblok.blogspot.com
ਨਕੋਦਰ, (ਟੋਨੀ )  ਨਜ਼ਦੀਕੀ ਪਿੰਡ ਖੀਵਾ ਦੇ ਸਰਕਾਰੀ ਸੈੈਕੰਡਰੀ ਸਕੂਲ ਤੋਂ ਬੀਤੀ ਰਾਤ ਚੋਰਾਂ ਵੱਲੋਂ ਕੰਪਿਊਟਰ ਐਜੂਸੈਟ ਲੈਬ ਦੇ ਦਰਵਾਜ਼ੇ ਨੂੰ ਤੋੜ ਕੇ ਚਾਰ ਸਰਵਰ ਕੰਪਿਊਟਰ ਤੇ ਐਲ.ਸੀ. ਡੀ. ਸਕਰੀਨਾਂ, ਕੀ ਬੋਰਡ ਤੇ ਕੇਬਲ ਚੋਰੀ ਕਰਕੇ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਹ ਜਾਣਕਾਰੀ ਨਰਿੰਦਰ ਪਾਲ ਏ.ਸੀ.ਟੀ. ਦਿੰਦੇ ਹੋਏ ਦੱਸਿਆ ਕਿ ਇਸ ਘਟਨਾ ਦਾ ਸਵੇਰੇ ਸਕੂਲ 'ਚ ਸੇਵਾਦਾਰ ਦੇ ਆਉਣ 'ਤੇ ਪਤਾ ਲੱਗਾ, ਉਨ੍ਹਾਂ ਦੱਸਿਆ ਕਿ ਚੋਰਾਂ ਨੇ ਐਜੂਸੈਟ ਲੈਬ ਲੋਹੇ ਦੇ ਦਰਵਾਜ਼ੇ ਨੂੰ ਤੋੜਨ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਸੈਂਟਰ ਲਾਕ ਟੁੱਟਾ ਨਹੀਂ ਤੇ ਫਿਰ ਚੋਰਾਂ ਨੇ ਲੋਹੇ ਦੇ ਦਰਵਾਜ਼ੇ ਦੇ ਥੱਲੇ ਲੋਹੇ ਦੀ ਰਾਡ ਪਾ ਕੇ ਉੱਪਰ ਚੁੱਕਿਆ ਤੇ ਚੋਰ 4 ਸਰਵਰ ਕੰਪਿਊਟਰ, 4 ਐਲ.ਸੀ.ਡੀ. ਸਕਰੀਨਾਂ, 8 ਹੈੱਡ ਫੂਨ ਤੇ ਕੇਬਲਾਂ ਚੋਰੀ ਕਰਕੇ ਲੈ ਗਏ | ਜ਼ਿਕਰਯੋਗ ਹੈ ਕਿ ਪਹਿਲਾਂ ਵੀ ਕਈ ਵਾਰ ਇਸ ਸਕੂਲ ਵਿਚ ਚੋਰੀ ਹੋ ਚੁੱਕੀ ਹੈ | ਪਰ ਅਜੇ ਤੱਕ ਕੋਈ ਵੀ ਚੋਰ ਗਿ੍ਫ਼ਤਾਰ ਨਹੀਂ ਹੋਇਆ | ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ |

No comments: