jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 13 November 2013

ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਵੱੱਖ ਵੱਖ ਜੱਥੇਬੰਦੀਆਂ ਵੱਲੋਂ ਰੋਸ ਮਾਰਚ

www.sabblok.blogspot.com

ਸਾਂਝਾ ਮੁਹਾਜ ਜੱਥੇਬੰਦੀਆਂ ਦੇ ਆਗੂ ਕੈਂਸਰ ਮਰੀਜਾਂ ਦੀਆਂ ਸਮੱਸਿਆਵਾਂ ਸਬੰਧੀ ਰੋਸ ਪ੍ਰਗਟ ਕਰਦੇ ਹੋਏ। ਤਸਵੀਰ ਮੱਘਰ ਸਿੰਘ
ਫ਼ਰੀਦਕੋਟ, 13 ਨਵੰਬਰ (ਗੁਰਭੇਜ ਸਿੰਘ ਚੌਹਾਨ )- ਸਾਂਝਾ ਮੁਹਾਜ ਵੱਲੋਂ ਭਾਈ ਘਨੱ•ਈਆਂ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫ਼ਰੀਦਕੋਟ  ਦੀ ਅਗਵਾਈ ਵਿਚ  ਵੱਖ ਵੱਖ ਜੱਥੇਬੰਦੀਆਂ ਨੇ  ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਅੰਦਰ ਕੈਂਸਰ ਮਰੀਜਾਂ ਦੀ ਹੋ ਰਹੀ ਖੱਜਲ ਖੁਆਰੀ , ਦਵਾਈਆਂ ਦੀ ਲੁੱਟ ਅਤੇ ਮੁੱਖ ਮੰਤਰੀ ਰਾਹਤ ਕੋਸ਼ ਫੰਡ ਦੀ ਰਾਸ਼ੀ ਖੁਰਦ ਬੁਰਦ ਕਰਨ ਵਿਰੁੱਧ  ਡਿਪਟੀ ਕਮਿਸ਼ਨਰ ਮੁਹੰਮਦ ਤਾਇਅਬ ਅਤੇ ਐਸ.ਪੀ ਐਚ ਬਲਬੀਰ ਸਿੰਘ ਨੂੰ ਮਾਸ ਡੈਪੂਟੇਸ਼ਨ ਰਾਹੀ ਮੰਗ ਪੱਤਰ ਦਿੱਤਾ । ਸ਼ਹੀਦ ਭਗਤ ਸਿੰਘ ਪਾਰਕ ਫ਼ਰੀਦਕੋਟ ਵਿਖੇ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਕੁਲਤਾਰ ਸਿੰਘ ਸੰਧਵਾ, ਬਿੰਦਰ ਸਿੰਘ ਗੋਲੇਵਾਲਾ ਜਿਲ•ਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ , ਸੁਰਮੁੱਖ ਸਿੰਘ ਜਿਲਾ• ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ, ਮਾਸਟਰ ਮੱਖਣ ਸਿੰਘ ਆਗੂ ਐਨ.ਟੀ.ਯੂ.ਆਈ, ਰੁਲਦੂ ਸਿੰਘ ਔਲਖ, ਸਰਬਜੀਤ ਸਿੰਘ ਭਾਣਾ ਟੈਕਨੀਕਲ ਸਰਵਿਸ ਯੂਨੀਅਨ, ਲਾਲ ਸਿੰਘ ਆਗੂ ਕੈਂਸਰ ਵਿਰੋਧੀ ਜਾਗ੍ਰਰਤੀ ਮੰਚ,ਮਾਸਟਰ ਬੂਟਾ ਸਿੰਘ ਸੂਬਾ ਕਮੇਟੀ ਮੈਂਬਰ ਪੰਜਾਬ ਖੇਤ ਮਜਦੂਰ ਯੂਨੀਅਨ, ਨੇਕ ਸਿੰਘ ਆਮ ਆਦਮੀ ਪਾਰਟੀ, ਕਾਮਰੇਡ ਦਲੀਪ ਸਿੰਘ ਕੁਲ ਹਿੰਦ ਮਜਦੂਰ ਯੂਨੀਅਨ,ਨਿਰਮਲ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਯੂਨਿਟ ਆਈ.ਟੀ.ਆਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਲਾ• ਪ੍ਰਸ਼ਾਸਨ ਨੇ ਆਉਣ ਵਾਲੀ 20 ਨਵੰਬਰ 2013 ਤੱਕ ਕੈਂਸਰ ਮਰੀਜਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਜੱਥੇਬੰਦੀਆਂ ਵੱਲੋ ਸੰਘਰਸ ਸ਼ੁਰੂ ਕੀਤਾ ਜਾਵੇਗਾ। ਉਨ•ਾਂ ਨੇ ਪ੍ਰਸ਼ਾਸ਼ਨ ਤੋਂ ਕੈਂਸਰ ਮਰੀਜਾਂ ਦੀ ਮੁੱਖ ਮੰਤਰੀ ਰਾਹਤ ਕੋਸ਼ ਵਾਲੀ ਰਕਮ ਖੁਰਦ ਬੁਰਦ ਕਰਨ ਵਾਲੇ ਕੈਮਿਸਟ ਪੁਨੀਤ ਤਾਇਲ ਅਤੇ ਅਧਿਕਾਰੀਆਂ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਮਰੀਜਾਂ ਨੂੰ ਕੈਂਸਰ ਦੀਆਂ ਸਾਰੀਆਂ ਦਵਾਈਆਂ ਅਤੇ ਟੈਸਟ ਮੁਫ਼ਤ ਕੀਤੇ ਜਾਣ ਅਤੇ ਮਰੀਜਾਂ ਦੀਆਂ ਬਕਾਇਆ ਬਿੱਲਾਂ ਦਾ ਤੁਰੰਤ ਨਿਪਟਾਰਾਂ ਕਰਕੇ ਰਾਸ਼ੀ ਮਰੀਜਾਂ ਨੂੰ ਦਿੱਤੀ ਜਾਵੇ।  ਉਨ•ਾਂ ਕਿਹਾ ਕਿ ਜਨਰਲ  ਬਿਮਾਰੀਆਂ ਦੀਆਂ ਦਵਾਈਆਂ ਅਤੇ ਸਮਾਨ ਜਿਵੇ ਸਟੰਟ,ਗੋਡੇ ਚੂਲੇ ਬਦਲਣ ਲਈ ਪਲੇਟਾਂ, ਅਪ੍ਰੇਸ਼ਨਾਂ ਦਾ ਸਮਾਨ ਅਤੇ ਐਮਰੇਜੰਸੀ ਦੀਆਂ ਦਵਾਈਆਂ ਦੇ ਰੇਟ ਪੀ.ਜੀ.ਆਈ  ਏਮਜ਼ ਦੇ ਮੁਤਾਬਿਕ ਰੇਟ ਕੰਟਰੋਲ ਤਹਿਤ ਸਰਕਾਰੀ ਫਾਰਮੇਸ਼ੀ ਜਾਂ ਜਨ ਔਸ਼ਧੀਆਂ ਰਾਹੀ ਦਿੱਤੀਆਂ ਜਾਣ।  ਉਨ•ਾਂ ਕਿਹਾ ਕਿ ਬਾਬਾ ਫਰੀਦ ਯੂਨੀਵਰਸਿਟੀ ਫ਼ਰੀਦਕੋਟ ਦੇ ਉੱਚ ਅਧਿਕਾਰੀਆਂ ਵੱਲੋਂ ਗਲਤ ਤਰੀਕੇ ਨਾਲ ਕੀਤੀਆਂ ਨਿਯੁਕਤੀਆਂ ,ਤਰੱਕੀਆਂ ,ਯੂਨੀਵਰਸਿਟੀ ਅੰਦਰ ਕੀਤੀਆਂ ਬੇਨਿਯਮੀਆਂ ਅਤੇ ਭ੍ਰਿਸ਼ਟਾਚਾਰ ਰਾਹੀ ਬਣਾਈਆਂ ਨਾਮੀ ਅਤੇ ਬੇਨਾਮੀ ਜਾਇਦਾਦਾਂ ਦੀ ਸੀ.ਬੀ.ਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਵਾਈਸ ਚਾਂਸਲਰ ਨੂੰ ਤੁਰੰਤ ਹਟਾਇਆ ਜਾਵੇ।  ਜੱਥੇਬੰਦੀਆਂ ਦੇ ਆਗੂਆਂ ਨੇ ਜਿਲਾ• ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਜੇਕਰ ਕੈਂਸਰ ਮਰੀਜਾਂ ਦੀਆਂ ਮੰਗਾਂ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ  20 ਨਵੰਬਰ 2013  ਤੱਕ ਨਾ ਕੀਤੀ ਗਈ ਤਾਂ ਜੱਥੇਬੰਦੀਆਂ ਵੱਲੋਂ ਸੰਘਰਸ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਵੇਗਾ। ਸਾਂਝੇ ਮੁਹਾਜ ਵਿਚ ਭੁਪਿੰਦਰ ਸਿੰਘ ਸਿੱਧੂ ,ਸਿਮਰਜੀਤ ਸਿੰਘ ਘੱਦੂਵਾਲਾ ਕਿਸਾਨ ਆਗੂ ਬਲਦੀਪ ਸਿੰਘ ਰੋਮਾਣਾ ਜਿਲਾ• ਪ੍ਰਧਾਨ ਇੰਡੀਅਨ ਫਾਰਮਜ਼ ਐਸੋਸੀਏਸ਼ਨ,ਪ੍ਰੀਤਮ ਸਿੰਘ ਭਾਣਾ ਲੋਕ ਅਵਾਜ ਮੰਚ, ਪ੍ਰੀਤਮ ਸਿੰਘ ਪਿੰਡੀ ਟੀ.ਐਸ.ਯੂ  ਪੂਰਨ ਸਿੰਘ ਭੱਠਾ ਮਜਦੂਰ ਯੂਨੀਅਨ, ਕਾਮਰੇਡ ਪ੍ਰੇਮ ਕੁਮਾਰ, ਗੁਰਪਾਲ ਸਿੰਘ, ਅਮਰੀਕ ਸਿੰਘ ਜਿਲ•ਾ ਪ੍ਰਧਾਨ ਪੰਜਾਬ ਖੇਤ ਮਜਦੂਰ ਯੂਨੀਅਨ, ਸਿਕੰਦਰ ਸਿੰਘ ਸੂਬਾ ਖਜਾਨਚੀ ਕਾ੍ਰਤੀਕਾਰੀ ਮਜਦੂਰ ਯੂਨੀਅਨ , ਅਮਰਪਾਲ ਸਿੰਘ ਚੱਢਾ, ਮਲੂਕ ਸਿੰਘ ਸੰਧੂ,  ਹਰਪਾਲ ਸਿੰਘ ਮਚਾਂਕੀ,ਪਰਮਜੀਤ ਸਿੰਘ ਸੰਧੂ ਪ੍ਰਧਾਨ ਕੈਂਸਰ ਵਿਰੋਧੀ ਜਾਗ੍ਰਰਤੀ ਮੰਚ, ਸਿੰਕਦਰ ਸਿੰਘ ਦਬੜੀਖਾਨਾ ਜਰਨਲ ਸਕੱਤਰ ਬੀ.ਕੇ .ਯੂ, ਦਲੇਰ ਸਿੰਘ ਡੋਡ ਜਿਲਾ• ਪ੍ਰਧਾਨ ਸਿੱਖ ਸਟੂਡੈਟਸ ਫੈਡਰੇਸ਼ਨ, ਕੁਲਬੀਰ ਸਿੰੋਘ , ਭੋਲਾ ਸਿੰਘ ਕੰਮੇਆਣਾ, ਪੂਰਨ ਸਿੰਘ ਪ੍ਰਧਾਨ ,ਪੰਜਾਬ ਭੱਠਾ ਮਜਦੂਰ ਯੂਨੀਅਨ , ਮੇਜਰ ਸਿੰਘ ਸੰਧੂ ਸ਼ੇਰ ਸਿੰਘ ਵਾਲਾ, ਗੁਰਦਰਸ਼ਨ ਸਿੰਘ, ਗੁਰਮੀਤ ਸਿੰਘ ਰਾਜਾ, ਏਕ ਨੂਰ ਕਲੱਬ ਭਾਣਾ ਦੇ ਪ੍ਰਧਾਨ ਮੱਸਾ ਸਿੰਘ, ਸੋਹਨ ਸਿੰਘ ਬਰਗਾੜੀ,ਸਤਨਾਮ ਸਿੰਘ, ਹਰਜੀਤ ਸਿੰਘ, ਪ੍ਰਭਦੇਵ ਸਿੰਘ , ਜਸਕਰਨ ਸਿੰਘ ਨੰਗਲ ,ਜਸਬੀਰ ਸਿੰੋਘ ਨਰੈਣਗੜ• ਸ਼ਾਮਲ ਹੋਏ। 

No comments: